1990 'ਚ ਕੈਨੇਡਾ ਆਏ ਸੋਹਣ ਸਿੰਘ ਭੁੱਲਰ ਦੀ ਕਹਾਣੀ, ਯਾਦ 'ਚ ਬਣਾਇਆ ਪਾਰਕ
ਐਡਮੰਟਨ 'ਚ ਬਣਾਈ ਗਈ ਸੋਹਣ ਸਿੰਘ ਪਾਰਕ ਪੰਜਾਬੀਆਂ ਲਈ ਹੈ ਖਿੱਚ ਦਾ ਕੇਂਦਰ, 1988 'ਚ ਹੋਇਆ ਜਨਮ, 1990 'ਚ ਆਏ ਕੈਨੇਡਾ, 1926 'ਚ ਵਿਆਹ, 1968 'ਚ ਦਿਹਾਂਤ
By : Sandeep Kaur
ਐਡਮੰਟਨ ਸ਼ਹਿਰ 'ਚ ਆਉਣ ਵਾਲੇ ਪੰਜਾਬੀ ਮੂਲ ਦੇ ਲੋਕਾਂ ਨੂੰ ਸ਼ਹਿਰ 'ਚ ਸਥਿਤ ਇਕ ਪਾਰਕ ਦਾ ਨਾਮ ਸੋਹਣ ਸਿੰਘ ਭੁੱਲਰ ਹੋਣਾ ਅਚੰਭੇ 'ਚ ਪਾਉਂਦਾ ਹੈ। ਸ਼ਹਿਰ ਦੇ ਮਿਲਵੁਡ ਇਲਾਕੇ 'ਚ ਸਥਿਤ ਇਸ ਪਾਰਕ ਦਾ ਨਾਮ 2013 ਦੌਰਾਨ ਪੰਜਾਬੀ ਮੂਲ ਦੇ ਸੋਹਣ ਸਿੰਘ ਭੁੱਲਰ ਦੇ ਨਾਮ 'ਤੇ ਰੱਖਿਆ ਗਿਆ। ਸੋਹਣ ਸਿੰਘ ਭੁੱਲਰ ਕਰੀਬ 18 ਸਾਲ ਦੀ ਉਮਰ 'ਚ ਸਾਲ 1900 ਦੌਰਾਨ ਕੈਨੇਡਾ ਆਏ ਸਨ। ਸੋਹਣ ਸਿੰਘ ਭੁੱਲਰ ਪੰਜਾਬ ਦੇ ਸਰਹਾਲੀ ਕਲਾਂ ਪਿੰਡ ਤੋਂ ਸਨ। ਭੁੱਲਰ, ਐਲਬਰਟਾ ਦੇ ਐਡਮੰਟਨ ਸ਼ਹਿਰ 'ਚ ਰਹਿਣ ਤੋਂ ਇਲਾਵਾ ਬ੍ਰਿਿਟਸ਼ ਕੋਲੰਬੀਆ ਦੇ ਵਿਕਟੋਰੀਆ ਸ਼ਹਿਰ 'ਚ ਵੀ ਰਹੇ। ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਉਨ੍ਹਾਂ ਨੇ ਕਈ ਤਰ੍ਹਾਂ ਦੇ ਕੰਮ ਕੀਤੇ। ਉਹ ਆਪਣੀ ਪਤਨੀ ਨਾਲ ਮਿਲ ਕੇ ਫ਼ਾਰਮ ਤੋਂ ਇਲਾਵਾ ਰੈਸਟੋਰੈਂਟ ਵੀ ਚਲਾੳਾਂਦੇ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਨੇ ਬਿਗ ਸੈਮ ਦੇ ਨਾਮ ਹੇਠ ਕੁਸ਼ਤੀ ਵੀ ਕੀਤੀ ਤਾਂ ਜੋ ਉਹ ਥੋੜੇ ਵਧੇਰੇ ਪੈਸੇ ਕਮਾ ਸਕਣ।
ਸੋਹਣ ਸਿੰਘ ਭੁੱਲਰ ਨੇ 20 ਵੀਂ ਸਦੀ ਦੌਰਾਨ ਸਿਆਹ ਨਸਲ ਦੀ ਐਫ਼ੀ ਜੋਨਜ਼ ਨਾਲ ਵਿਆਹ ਕੀਤਾ। ਸੋਹਣ ਸਿੰਘ ਭੁੱਲਰ ਅਤੇ ਐਫ਼ੀ ਜੋਨਜ਼ ਦਾ ਵਿਆਹ 1926 ਦੌਰਾਨ ਹੋਇਆ। ਉਹ 1968 'ਚ ਆਪਣੀ ਮੌਤ ਤੱਕ ਇਕੱਠੇ ਰਹੇ ਅਤੇ ਉਨ੍ਹਾਂ ਦੇ ਸੱਤ ਬੱਚੇ ਸਨ। ਭੁੱਲਰ ਦੀ ਧੀ ਜੂਡੀ ਸਿੰਘ ਇੱਕ ਪ੍ਰਸਿੱਧ ਬਲੈਕ-ਸਾਊਥ ਏਸ਼ੀਅਨ ਜੈਜ਼ ਸੰਗੀਤਕਾਰ ਸੀ। 1950 ਦੇ ਅਖ਼ੀਰ ਅਤੇ 1960 ਦੇ ਸ਼ੁਰੂ 'ਚ, ਜੂਡੀ ਸਿੰਘ ਇੱਕ ਪੇਸ਼ੇਵਰ ਜੈਜ਼ ਗਾਇਕ ਵਜੋਂ ਉਭਰੀ ਉਸਨੇ ਹਿੱਟ ਰੇਡੀਓ ਸਟੇਸ਼ਨਾਂ ਲਈ ਸਵੇਰ ਦੇ ਜਿੰਗਲਜ਼ ਵੀ ਕੀਤੇ। ਐਮਿਲੀ ਹਿਊਜ਼, ਜੋ ਕਿ ਸੋਹਣ ਭੁੱਲਰ ਦੀ ਦੋਹਤੀ ਹੈ, ਫ਼ਿਲਮਕਾਰ ਹੈ ਅਤੇ ਆਪਣੇ ਪਰਿਵਾਰ ਨਾਲ ਟੋਰਾਂਟੋ 'ਚ ਰਹਿੰਦੀ ਹੈ। ਐਡਮੰਟਨ ਹੈਰੀਟੇਜ ਕੌਂਸਲ ਨਾਲ ਕੰਮ ਕਰ ਚੁੱਕੀ ਭਾਰਤੀ ਮੂਲ ਦੀ ਖੋਜਾਰਥੀ ਪੌਸ਼ਾਲੀ ਮਿਤਰਾ ਦਾ ਕਹਿਣਾ ਹੈ ਕਿ ਉਸ ਸਮੇਂ ਕੈਨੇਡਾ 'ਚ ਸਾਊਥ ਏਸ਼ੀਅਨ ਅਤੇ ਸਿਆਹ ਨਸਲ ਦਾ ਭਾਈਚਾਰਾ ਲਗਾਤਾਰ ਵਿਤਕਰੇ ਦਾ ਸਾਹਮਣਾ ਕਰ ਰਿਹਾ ਸੀ। ਦੋਵੇਂ ਨਸਲ ਦੇ ਵਿਅਕਤੀ ਕੈਨੇਡਾ 'ਚ ਆ ਕੇ ਸੰਘਰਸ਼ ਕਰ ਰਹੇ ਸਨ ਅਤੇ ਉਹਨਾਂ ਦੀਆਂ ਸਮੱਸਿਆਵਾਂ ਵੀਂ ਲੱਗਭੱਗ ਇੱਕੋ ਜਿਹੀਆਂ ਸਨ, ਜਿਸ ਕਾਰਨ ਅਜਿਹੇ ਜੋੜਿਆ 'ਚ ਨੇੜਤਾ ਵਧੀ।
ਪ੍ਰਾਪਤ ਜਾਣਕਾਰੀ ਅਨੁਸਾਰ ਐਫ਼ੀ ਨੇ ਭਾਰਤੀ ਸੱਭਿਆਚਾਰ ਨੂੰ ਅਪਣਾ ਲਿਆ ਅਤੇ ਉਸਨੇ ਸੋਹਣ ਸਿੰਘ ਨਾਲ ਭਾਰਤ ਦਾ ਦੌਰਾ ਵੀ ਕੀਤਾ। ਸੋਹਣ ਸਿੰਘ ਭੁੱਲਰ ਨੇ ਵੀ ਆਪਣੇ ਆਪ ਨੂੰ ਕੈਨੇਡੀਅਨ ਸਾਂਚੇ 'ਚ ਢਾਲਣ ਲਈ ਆਪਣੇ ਨਾਮ ਨਾਲ ਸੈਮੂਅਲ ਨਾਮ ਜੋੜਿਆ, ਜੋ ਕਿ ਭੁੱਲਰ ਦੇ ਪਾਸਪੋਰਟ ਉੱਪਰ ਵੀ ਹੈ। ਸੋਹਣ ਸਿੰਘ ਭੁੱਲਰ ਭਾਰਤ ਤੋਂ ਕੈਨੇਡਾ ਆਉਣ ਵਾਲੇ ਇਮੀਗ੍ਰੈਂਟਸ ਦੀ ਮਦਦ ਲਈ ਤਤਪਰ ਰਹਿੰਦੇ ਸਨ। ਸੋਹਣ ਸਿੰਘ ਭੁੱਲਰ ਦੀ ਦੋਹਤੀ, ਐਮਿਲੀ ਹਿਊਜ਼ ਨੇ ਰੇਡੀਓ ਕੈਨੇਡਾ ਇੰਟਰਨੈਸ਼ਨਲ ਨੂੰ ਦੱਸਿਆ ਕਿ ਉਸਦੇ ਨਾਨੇ ਨੇ ਆਪਣਾ ਨੰਬਰ ਅਤੇ ਪਤਾ ਏਅਰਪੋਰਟ ਉੱਪਰ ਲਿਖ ਦਿੱਤਾ ਸੀ ਤਾਂ ਜੋ ਨਵੇਂ ਆਏ ਹੋਏ ਇਮੀਗ੍ਰੈਂਟ ਉਨ੍ਹਾਂ ਨੂੰ ਸੰਪਰਕ ਕਰ ਸਕਣ। ਐਮਿਲੀ ਹਿਊਜ਼ ਨੇ ਕਿਹਾ ਉਨ੍ਹਾਂ ਨੇ ਉਸ ਸਮੇਂ ਕੈਨੇਡਾ ਆਉਣ ਵਾਲੇ ਵਿਿਦਆਰਥੀਆਂ ਦੀ ਬਾਂਹ ਫੜੀ ਅਤੇ ਸਾਡੇ ਘਰ 'ਚ ਲੋਕਾਂ ਦਾ ਆਉਣ ਜਾਣ ਲੱਗਿਆ ਰਹਿੰਦਾ ਸੀ।
ਸੋਹਣ ਸਿੰਘ ਭੁੱਲਰ ਦਾ 30 ਨਵੰਬਰ 1968 ਨੂੰ ਦੇਹਾਂਤ ਹੋ ਗਿਆ। ਭੁੱਲਰ ਦੀ ਮੌਤ ਤੋਂ ਇਕ ਮਹੀਨੇ ਬਾਅਦ ਐਫ਼ੀ ਦਾ ਵੀ ਦੇਹਾਂਤ ਹੋ ਗਿਆ। ਸਤਾਰਾਂ ਸਾਲਾਂ ਬਾਅਦ ਉਨ੍ਹਾਂ ਦੀ ਯਾਦ 'ਚ ਭੁੱਲਰ ਪਾਰਕ ਖੋਲ੍ਹਿਆ ਗਿਆ। ਸਿਟੀ ਨੇ ਜੂਨ 2013 'ਚ ਪਾਰਕ ਦਾ ਨਾਮ ਬਦਲ ਕੇ ਸੋਹਣ ਸਿੰਘ ਭੁੱਲਰ ਰੱਖ ਦਿੱਤਾ। ਐਡਮੰਟਨ 'ਚ ਪੰਜਾਬੀ ਭਾਈਚਾਰੇ ਦੀ ਵਰਨਣਯੋਗ ਗਿਣਤੀ ਹੈ। ਸ਼ਹਿਰ ਦੀ ਕੁੱਲ ਅਬਾਦੀ 1.2 ਮਿਲੀਅਨ ਹੈ। ਸ਼ਹਿਰ ਦੇ ਮੇਅਰ ਪੰਜਾਬੀ ਮੂਲ ਦੇ ਅਮਰਜੀਤ ਸੋਹੀ ਹਨ। ਟਿੱਮ ਉੱਪਲ ਕੰਜ਼ਰਵੇਟਿਵ ਪਾਰਟੀ ਤੋਂ ਐੱਮਪੀ ਹਨ, ਜੋ ਕਿ ਡਿਪਟੀ ਹਾਊਸ ਲੀਡਰ ਵੀ ਹਨ। ਪੰਜਾਬੀ ਮੂਲ ਦੇ ਜਸਵੀਰ ਦਿਓਲ ਐੱਮਐੱਲਏ ਹਨ। ਜ਼ਿਕਰਯੋਗ ਹੈ ਕਿ ਐਡਮੰਟਨ 'ਚ ਸਥਿਤ ਸੋਹਣ ਸਿੰਘ ਭੁੱਲਰ ਪਾਰਕ ਪੰਜਾਬੀਆਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।


