ਪੰਜਾਬ ਸਰਕਾਰ ਨੇ ਚੁੱਕਿਆ ਵੱਡਾ ਕਦਮ, ਹੁਣ ਪੂਰੇ ਹੋਣਗੇ ਸਾਰੇ ਰੁਕੇ ਹੋਏ ਕੰਮ
ਇਸ ਲਈ ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਵੱਲੋਂ ਮਨਜ਼ੂਰੀ ਮਿਲ ਚੁੱਕੀ ਹੈ

By : Gill
ਆਰਬੀਆਈ ਵੱਲੋਂ ਮਨਜ਼ੂਰੀ
ਪੰਜਾਬ ਸਰਕਾਰ ਨੇ ਮੌਜੂਦਾ ਵਿੱਤ ਵਰ੍ਹੇ ਦੀ ਦੂਜੀ ਤਿਮਾਹੀ (ਜੁਲਾਈ ਤੋਂ ਸਤੰਬਰ 2025) ਦੌਰਾਨ 8500 ਕਰੋੜ ਰੁਪਏ ਦਾ ਨਵਾਂ ਕਰਜ਼ਾ ਚੁੱਕਣ ਦਾ ਫੈਸਲਾ ਕੀਤਾ ਹੈ। ਇਸ ਲਈ ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਵੱਲੋਂ ਮਨਜ਼ੂਰੀ ਮਿਲ ਚੁੱਕੀ ਹੈ ਅਤੇ ਇਹ ਕਰਜ਼ਾ ਆਰਬੀਆਈ ਦੀ ਨਿਯਮਤ ਹੱਦ ਅੰਦਰ ਹੀ ਲਿਆ ਜਾਵੇਗਾ।
ਸਾਲ ਦੀ ਪਹਿਲੀ ਤਿਮਾਹੀ ਵਿੱਚ ਪੰਜਾਬ ਸਰਕਾਰ ਪਹਿਲਾਂ ਹੀ 6241.92 ਕਰੋੜ ਰੁਪਏ ਕਰਜ਼ਾ ਚੁੱਕ ਚੁੱਕੀ ਹੈ।
ਨਵੇਂ ਕਰਜ਼ੇ ਨਾਲ ਇਹ ਕੁੱਲ ਰਕਮ 14741.92 ਕਰੋੜ ਰੁਪਏ ਹੋ ਜਾਵੇਗੀ।
ਸਰਕਾਰ ਨੇ ਪੂਰੇ ਵਿੱਤ ਵਰ੍ਹੇ (ਮਾਰਚ 2026 ਤੱਕ) 34201.11 ਕਰੋੜ ਰੁਪਏ ਕਰਜ਼ਾ ਚੁੱਕਣ ਦੀ ਯੋਜਨਾ ਬਣਾਈ ਹੈ।
ਮਾਰਚ 2026 ਤੱਕ ਪੰਜਾਬ ਸਰਕਾਰ ਦਾ ਕੁੱਲ ਕਰਜ਼ਾ 4 ਲੱਖ ਕਰੋੜ ਰੁਪਏ ਦੇ ਨੇੜੇ ਹੋ ਸਕਦਾ ਹੈ।
ਕਿਸ ਤਰੀਕੇ ਨਾਲ ਚੁੱਕਿਆ ਜਾਵੇਗਾ ਕਰਜ਼ਾ?
ਜੁਲਾਈ ਵਿੱਚ 8, 15, 22, 29 ਤਾਰੀਖ ਨੂੰ 500-500 ਕਰੋੜ ਰੁਪਏ ਕਰਜ਼ਾ ਲਿਆ ਜਾਵੇਗਾ।
5 ਅਗਸਤ ਨੂੰ 1500 ਕਰੋੜ, 12 ਅਗਸਤ ਨੂੰ 1000 ਕਰੋੜ, 19 ਅਗਸਤ ਨੂੰ 500 ਕਰੋੜ, 2 ਸਤੰਬਰ ਨੂੰ 1500 ਕਰੋੜ, 9 ਅਤੇ 23 ਸਤੰਬਰ ਨੂੰ 500-500 ਕਰੋੜ, 10 ਸਤੰਬਰ ਨੂੰ 1000 ਕਰੋੜ ਰੁਪਏ ਕਰਜ਼ਾ ਚੁੱਕਿਆ ਜਾਵੇਗਾ।
ਮਕਸਦ:
ਇਹ ਕਰਜ਼ਾ ਸਰਕਾਰ ਵੱਲੋਂ ਵਿੱਤੀ ਜ਼ਰੂਰਤਾਂ, ਵਿਕਾਸ ਕਾਰਜਾਂ ਅਤੇ ਰੋਜ਼ਾਨਾ ਦੇ ਖਰਚੇ ਪੂਰੇ ਕਰਨ ਲਈ ਚੁੱਕਿਆ ਜਾ ਰਿਹਾ ਹੈ।


