ਸ਼ਾਹਰੁਖ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਫੜਿਆ ਗਿਆ
By : BikramjeetSingh Gill
ਛੱਤੀਸਗੜ੍ਹ : ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਨੂੰ ਧਮਕੀ ਦੇਣ ਦੇ ਮਾਮਲੇ 'ਚ ਛੱਤੀਸਗੜ੍ਹ ਤੋਂ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਰਾਏਪੁਰ ਤੋਂ ਮੁਹੰਮਦ ਫੈਜ਼ਾਨ ਨਾਂ ਦੇ ਵਕੀਲ ਨੂੰ ਗ੍ਰਿਫਤਾਰ ਕੀਤਾ ਹੈ। ਵਕੀਲ 'ਤੇ ਸ਼ਾਹਰੁਖ ਖਾਨ ਤੋਂ 50 ਲੱਖ ਰੁਪਏ ਦੀ ਮੰਗ ਕਰਨ ਦਾ ਦੋਸ਼ ਹੈ। ਸ਼ੱਕ ਹੋਣ ਕਾਰਨ ਮੁਹੰਮਦ ਫੈਜ਼ਾਨ ਨੂੰ ਥਾਣੇ ਬੁਲਾਇਆ ਗਿਆ। ਜਦੋਂ ਉਹ ਨਾ ਪੁੱਜਿਆ ਤਾਂ ਪੁਲਿਸ ਨੇ ਉਸ ਨੂੰ ਘਰੋਂ ਹੀ ਗ੍ਰਿਫ਼ਤਾਰ ਕਰ ਲਿਆ। ਫੈਜ਼ਾਨ ਨੇ ਪਹਿਲਾਂ ਕਿਹਾ ਸੀ ਕਿ ਉਸ ਦਾ ਮੋਬਾਈਲ ਫ਼ੋਨ ਚੋਰੀ ਹੋ ਗਿਆ ਸੀ। ਇਲਜ਼ਾਮ ਹੈ ਕਿ ਉਸਨੇ ਸ਼ਾਹਰੁਖ ਖਾਨ ਨੂੰ ਉਸੇ ਮੋਬਾਈਲ ਫੋਨ ਤੋਂ ਧਮਕੀ ਦਿੱਤੀ ਸੀ। ਉਸ ਨੇ ਕਿਹਾ ਸੀ ਕਿ ਉਸ ਨੇ 2 ਨਵੰਬਰ ਨੂੰ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ।
ਪੁਲਿਸ ਨੇ ਮੁਹੰਮਦ ਫੈਜ਼ਾਨ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 308 (4) (ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਜ਼ਬਰਦਸਤੀ ਵਸੂਲੀ) ਅਤੇ 351 (3) (4) (ਅਪਰਾਧਿਕ ਸਾਜ਼ਿਸ਼) ਤਹਿਤ ਕੇਸ ਦਰਜ ਕੀਤਾ ਸੀ। ਜਿਸ ਫ਼ੋਨ ਨੰਬਰ ਤੋਂ ਧਮਕੀ ਮਿਲੀ ਸੀ, ਉਹ ਉਸ ਦੇ ਨਾਂਅ 'ਤੇ ਦਰਜ ਸੀ। ਧਮਕੀ ਤੋਂ ਬਾਅਦ ਮੁੰਬਈ ਪੁਲਿਸ ਨੇ ਸ਼ਾਹਰੁਖ ਖਾਨ ਦੀ ਸੁਰੱਖਿਆ ਵਧਾ ਦਿੱਤੀ ਸੀ। ਉਨ੍ਹਾਂ ਨੂੰ ਵਾਈ ਪਲੱਸ ਸੁਰੱਖਿਆ ਦਿੱਤੀ ਗਈ ਹੈ। ਸੁਰੱਖਿਆ ਲਈ ਉਸ ਦੇ ਆਲੇ-ਦੁਆਲੇ ਛੇ ਹਥਿਆਰਬੰਦ ਸਿਪਾਹੀ ਹਨ। ਇਸ ਤੋਂ ਪਹਿਲਾਂ ਸਿਰਫ਼ ਦੋ ਸਿਪਾਹੀ ਉਸ ਦੀ ਸੁਰੱਖਿਆ ਵਿਚ ਰਹਿੰਦੇ ਸਨ।
ਪੁਲਸ ਮੁਤਾਬਕ ਸ਼ਾਹਰੁਖ ਨੂੰ ਧਮਕੀ ਦੇਣ ਦੇ ਮਾਮਲੇ 'ਚ ਅਜੇ ਤੱਕ ਲਾਰੇਂਸ ਬਿਸ਼ਨੋਈ ਗੈਂਗ ਦਾ ਕੋਈ ਸਬੰਧ ਸਾਹਮਣੇ ਨਹੀਂ ਆਇਆ ਹੈ। ਇੱਕ ਦਿਨ ਪਹਿਲਾਂ ਇੱਕ ਪਾਕਿਸਤਾਨੀ ਡਾਨ ਨੇ ਵੀ ਮਿਥੁਨ ਚੱਕਰਵਰਤੀ ਨੂੰ ਧਮਕੀ ਦਿੱਤੀ ਸੀ। ਪਾਕਿਸਤਾਨੀ ਡੌਨ ਨੇ ਕੋਲਕਾਤਾ ਵਿੱਚ ਇੱਕ ਰੈਲੀ ਦੌਰਾਨ ਮਿਥੁਨ ਦੇ ਬਿਆਨ ਨੂੰ ਲੈ ਕੇ ਇੱਕ ਧਮਕੀ ਭਰਿਆ ਵੀਡੀਓ ਜਾਰੀ ਕੀਤਾ ਸੀ।