ਗੀਤ 'ਤੇ ਲਾੜੇ ਨੇ ਕੀਤਾ ਡਾਂਸ, ਲਾੜੀ ਦੇ ਪਿਤਾ ਨੇ ਕੀਤਾ ਵਿਆਹ ਰੱਦ
ਉਹਨਾਂ ਨੇ ਕਿਹਾ ਕਿ ਲਾੜੇ ਦਾ ਨੱਚਣਾ ਪਰਿਵਾਰ ਦੀਆਂ ਕਦਰਾਂ ਦਾ ਅਪਮਾਨ ਹੈ ਅਤੇ ਇਸ ਲਈ ਉਨ੍ਹਾਂ ਨੇ ਤੁਰੰਤ ਵਿਆਹ ਰੋਕਣ ਦਾ ਫੈਸਲਾ ਕੀਤਾ। ਲਾੜੀ ਨੇ ਆਪਣੇ ਪਿਤਾ ਨੂੰ ਮਨਾਉਣ
By : BikramjeetSingh Gill
ਦਿੱਲੀ ਤੋਂ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ, ਜਿੱਥੇ ਇੱਕ ਆਦਮੀ ਨੂੰ ਆਪਣੇ ਵਿਆਹ ਵਿੱਚ ਬਾਲੀਵੁੱਡ ਗੀਤ 'ਚੋਲੀ ਕੇ ਪੀਛੇ ਕਯਾ ਹੈ' ਉੱਤੇ ਡਾਂਸ ਕਰਨਾ ਮਹਿੰਗਾ ਪੈ ਗਿਆ। ਲਾੜੀ ਦੇ ਪਿਤਾ ਨੇ ਇਸ ਕਾਰਨ ਵਿਆਹ ਰੱਦ ਕਰਨ ਦਾ ਐਲਾਨ ਕਰ ਦਿੱਤਾ।
ਜਾਣਕਾਰੀ ਮੁਤਾਬਕ, ਵਿਆਹ ਨਵੀਂ ਦਿੱਲੀ ਵਿੱਚ ਹੋਣਾ ਸੀ ਅਤੇ ਲਾੜੇ ਨੂੰ ਉਸ ਦੇ ਦੋਸਤਾਂ ਨੇ ਡਾਂਸ ਕਰਨ ਲਈ ਕਿਹਾ ਸੀ। ਜਦੋਂ ਲਾੜਾ ਡਾਂਸ ਕਰਨ ਲਈ ਖੜ੍ਹਾ ਹੋਇਆ, ਤਾਂ ਇਹ ਗੀਤ ਵੱਜਣ ਲੱਗਾ ਅਤੇ ਉਹ ਆਪਣੇ ਦੋਸਤਾਂ ਨਾਲ ਨੱਚਣ ਲੱਗਾ। ਮਹਿਮਾਨਾਂ ਨੇ ਵੀ ਉਸ ਦਾ ਹੌਸਲਾ ਵਧਾਇਆ, ਪਰ ਲਾੜੀ ਦੇ ਪਿਤਾ ਨੂੰ ਇਹ ਬਿਲਕੁਲ ਪਸੰਦ ਨਹੀਂ ਆਇਆ।
ਉਹਨਾਂ ਨੇ ਕਿਹਾ ਕਿ ਲਾੜੇ ਦਾ ਨੱਚਣਾ ਪਰਿਵਾਰ ਦੀਆਂ ਕਦਰਾਂ ਦਾ ਅਪਮਾਨ ਹੈ ਅਤੇ ਇਸ ਲਈ ਉਨ੍ਹਾਂ ਨੇ ਤੁਰੰਤ ਵਿਆਹ ਰੋਕਣ ਦਾ ਫੈਸਲਾ ਕੀਤਾ। ਲਾੜੀ ਨੇ ਆਪਣੇ ਪਿਤਾ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਹੀਂ ਮੰਨੇ।
ਦਰਅਸਲ ਲੜਕੀ ਦੇ ਪਿਤਾ ਨੇ ਕਿਹਾ ਕਿ ਲਾੜੇ ਦਾ ਨੱਚਣਾ ਠੀਕ ਨਹੀਂ ਸੀ, ਇਸ ਲਈ ਉਨ੍ਹਾਂ ਤੁਰੰਤ ਵਿਆਹ ਰੋਕਣ ਦਾ ਐਲਾਨ ਕਰ ਦਿੱਤਾ। ਲਾੜੀ ਦੇ ਪਿਤਾ ਨੇ ਕਿਹਾ ਕਿ ਲਾੜੇ ਦਾ ਵਤੀਰਾ ਉਸ ਦੇ ਪਰਿਵਾਰ ਦੀਆਂ ਕਦਰਾਂ-ਕੀਮਤਾਂ ਦਾ ਅਪਮਾਨ ਕਰਨ ਵਾਲਾ ਸੀ। ਆਪਣੇ ਪਿਤਾ ਦੀਆਂ ਗੱਲਾਂ ਸੁਣ ਕੇ ਲਾੜੀ ਰੋ ਪਈ। ਲਾੜੀ ਨੇ ਆਪਣੇ ਪਿਤਾ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੇ।
ਰੋਂਦੀ ਹੋਈ ਲਾੜੀ ਨੇ ਆਪਣੇ ਪਿਤਾ ਨੂੰ ਕਿਹਾ ਕਿ ਇਹ ਸਭ ਮਜ਼ਾਕ ਹੈ ਪਰ ਪਿਤਾ ਨੇ ਇਕ ਵੀ ਗੱਲ ਨਹੀਂ ਸੁਣੀ। ਵਿਆਹ ਰੁਕਣ ਤੋਂ ਬਾਅਦ ਵੀ ਲਾੜੀ ਦੇ ਪਿਤਾ ਦਾ ਗੁੱਸਾ ਸ਼ਾਂਤ ਨਹੀਂ ਹੋਇਆ। ਉਸ ਨੇ ਆਪਣੀ ਧੀ ਨੂੰ ਸਾਫ ਕਹਿ ਦਿੱਤਾ ਹੈ ਕਿ ਉਹ ਲਾੜੇ ਦੇ ਪਰਿਵਾਰ ਨਾਲ ਕਿਸੇ ਵੀ ਤਰ੍ਹਾਂ ਦਾ ਰਿਸ਼ਤਾ ਨਾ ਰੱਖੇ।
ਹਾਲਾਂਕਿ ਇਹ ਪਹਿਲਾ ਵਿਆਹ ਨਹੀਂ ਹੈ ਜੋ ਵਿਆਹ ਵਾਲੇ ਦਿਨ ਹੀ ਰੱਦ ਕੀਤਾ ਗਿਆ ਹੋਵੇ। ਪਿਛਲੇ ਸਾਲ ਦਸੰਬਰ ਵਿੱਚ, ਉੱਤਰ ਪ੍ਰਦੇਸ਼ ਦੇ ਚੰਦੌਲੀ ਵਿੱਚ ਇੱਕ ਲਾੜੇ ਨੇ ਖਾਣਾ ਪਰੋਸਣ ਵਿੱਚ ਦੇਰੀ ਕਾਰਨ ਆਪਣਾ ਵਿਆਹ ਰੱਦ ਕਰ ਦਿੱਤਾ ਸੀ। ਉਸ ਦਿਨ ਬਾਅਦ ਵਿੱਚ ਉਸਨੇ ਆਪਣੀ ਚਚੇਰੀ ਭੈਣ ਨਾਲ ਵਿਆਹ ਕਰ ਲਿਆ।