Begin typing your search above and press return to search.

Toronto ਦੀ ਇਮਾਰਤ ‘ਚ Blast ਮਗਰੋਂ ਲੱਗੀ ਅੱਗ ‘ਤੇ ਕਾਬੂ

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਅੱਗ ਰਿਚਮੰਡ ਸਟਰੀਟ ਵੈਸਟ ਅਤੇ ਜਾਨ ਸਟਰੀਟ ਨੇੜੇ ਇਕ ਨਿਰਮਾਣ ਅਧੀਨ ਵਪਾਰਕ ਇਮਾਰਤ ਦੀ ਛੱਤ ‘ਤੇ ਲੱਗੀ ਸੀ। ਪੁਲਿਸ ਮੁਤਾਬਕ ਇਹ ਧਮਾਕਾ ਸ਼ੁੱਕਰਵਾਰ ਸ਼ਾਮ ਵੇਲੇ ਹੋਇਆ ਹੋਣ ਦੀ ਸੰਭਾਵਨਾ ਹੈ।

Toronto ਦੀ ਇਮਾਰਤ ‘ਚ Blast ਮਗਰੋਂ ਲੱਗੀ ਅੱਗ ‘ਤੇ ਕਾਬੂ
X

GillBy : Gill

  |  30 March 2026 7:08 AM IST

  • whatsapp
  • Telegram

ਟੋਰਾਂਟੋ ਦੀ ਇਮਾਰਤ ‘ਚ ਧਮਾਕੇ ਮਗਰੋਂ ਲੱਗੀ ਅੱਗ ‘ਤੇ ਕਾਬੂ

ਵੈਨਕੂਵਰ, 30 ਮਾਰਚ (ਮਲਕੀਤ ਸਿੰਘ) – ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਡਾਊਨਟਾਊਨ ਇਲਾਕੇ ਵਿੱਚ ਇਕ ਇਮਾਰਤ ਵਿੱਚ ਸੰਭਾਵਿਤ ਧਮਾਕੇ ਮਗਰੋਂ ਲੱਗੀ ਅੱਗ ‘ਤੇ ਅੱਗ ਬੁਝਾਉ ਦਲ ਵੱਲੋਂ ਕਾਬੂ ਪਾ ਲਿਆ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਅੱਗ ਰਿਚਮੰਡ ਸਟਰੀਟ ਵੈਸਟ ਅਤੇ ਜਾਨ ਸਟਰੀਟ ਨੇੜੇ ਇਕ ਨਿਰਮਾਣ ਅਧੀਨ ਵਪਾਰਕ ਇਮਾਰਤ ਦੀ ਛੱਤ ‘ਤੇ ਲੱਗੀ ਸੀ। ਪੁਲਿਸ ਮੁਤਾਬਕ ਇਹ ਧਮਾਕਾ ਸ਼ੁੱਕਰਵਾਰ ਸ਼ਾਮ ਵੇਲੇ ਹੋਇਆ ਹੋਣ ਦੀ ਸੰਭਾਵਨਾ ਹੈ।

ਅੱਗ ਬੁਝਾਉ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਕਰਦਿਆਂ ਅੱਗ ਨੂੰ ਬੁਝਾ ਦਿੱਤਾ ਅਤੇ ਹੁਣ ਇਲਾਕੇ ਨੂੰ ਸੁਰੱਖਿਅਤ ਕਰ ਦਿੱਤਾ ਗਿਆ ਹੈ।

ਪੁਲਿਸ ਅਤੇ ਹੋਰ ਐਮਰਜੈਂਸੀ ਸੇਵਾਵਾਂ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਧਮਾਕੇ ਦੇ ਕਾਰਨਾਂ ਬਾਰੇ ਅਜੇ ਤੱਕ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ।

Next Story
ਤਾਜ਼ਾ ਖਬਰਾਂ
Share it