Begin typing your search above and press return to search.

Drugs ਦੀ ਅੱਗ ਪੁਲਿਸ ਮੁਲਾਜਮਾ ਦੇ ਘਰਾਂ ਤੱਕ ਪਹੁੰਚੀ, ਇੱਕ police ਮੁਲਾਜ਼ਮ ਦਾ ਬੇਟਾ drugs ਦੀ ਚੜਿਆ ਭੇਂਟ

ਅੰਮ੍ਰਿਤਸਰ ਦੇ ਥਾਣਾ ਕੋਟ ਖਾਲਸਾ ਦੇ ਅਧੀਨ ਆਉਂਦੇ ਇਲਾਕਾ ਗੁਰੂ ਨਾਨਕਪੁਰਾ ਵਿਖੇ ਇੱਕ ਪੁਲਿਸ ਮੁਲਾਜ਼ਮ ਦਾ ਬੇਟਾ ਨਸ਼ੇ ਦੀ ਭੇਂਟ ਚੜ ਗਿਆ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਪਹਿਲਾਂ ਵੀ ਨਸ਼ਾ ਕਰਦਾ ਸੀ

Drugs ਦੀ ਅੱਗ ਪੁਲਿਸ ਮੁਲਾਜਮਾ ਦੇ ਘਰਾਂ ਤੱਕ ਪਹੁੰਚੀ,  ਇੱਕ police  ਮੁਲਾਜ਼ਮ ਦਾ ਬੇਟਾ drugs ਦੀ ਚੜਿਆ ਭੇਂਟ
X

Gurpiar ThindBy : Gurpiar Thind

  |  14 Feb 2026 5:29 PM IST

  • whatsapp
  • Telegram

ਅੰਮ੍ਰਿਤਸਰ : ਅੰਮ੍ਰਿਤਸਰ ਦੇ ਥਾਣਾ ਕੋਟ ਖਾਲਸਾ ਦੇ ਅਧੀਨ ਆਉਂਦੇ ਇਲਾਕਾ ਗੁਰੂ ਨਾਨਕਪੁਰਾ ਵਿਖੇ ਇੱਕ ਪੁਲਿਸ ਮੁਲਾਜ਼ਮ ਦਾ ਬੇਟਾ ਨਸ਼ੇ ਦੀ ਭੇਂਟ ਚੜ ਗਿਆ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਪਹਿਲਾਂ ਵੀ ਨਸ਼ਾ ਕਰਦਾ ਸੀ ਤੇ ਇਸ ਦੇ ਪਿਤਾ ਬਤੌਰ ਪੁਲਿਸ ਵਿੱਚ ਹੋਮਗਾਰਡ ਦੀ ਅਹੁਦੇ ਤੇ ਤਾਇਨਾਤ ਹਨ ਤੇ ਉਹਨਾਂ ਦੱਸਿਆ ਕਿ ਮੈਂ ਆਪਣੇ ਬੱਚੇ ਨੂੰ ਕਈ ਵਾਰ ਨਸ਼ਾ ਛੁਡਾਓ ਕੇਂਦਰ ਵਿੱਚ ਭਰਤੀ ਕਰਾਇਆ ਸੀ।



ਤੇ ਹੁਣ ਵੀ ਭਰਤੀ ਕਰਾਇਆ ਸੀ ਤੇ ਰਾਤ ਨੂੰ ਉਸ ਨੂੰ ਘਰ ਲੈ ਕੇ ਆਇਆ ਸੀ ਤੇ ਅੱਜ ਸਵੇਰੇ ਉਹ ਆਪਣੇ ਇੱਕ ਦੋਸਤ ਦੇ ਨਾਲ ਗਿਆ ਤੇ ਉਸਨੇ ਨਸ਼ੇ ਦਾ ਟੀਕਾ ਲਗਾ ਲਿਆ ਤੇ ਜਿਸ ਦੇ ਚਲਦੇ ਉਹਦੀ ਉੱਥੇ ਹੀ ਮੌਤ ਹੋ ਗਈ ਤੇ ਉਸਦਾ ਦੋਸਤ ਉਥੋਂ ਫਰਾਰ ਹੋ ਗਿਆ ਜਿਸ ਦੇ ਚਲਦੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਆਪਣੇ ਬੱਚੇ ਦੀ ਲਾਸ਼ ਨੂੰ ਸੜਕ ਤੇ ਰੱਖ ਕੇ ਪੰਜਾਬ ਸਰਕਾਰ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ।



ਉੱਥੇ ਹੀ ਮ੍ਰਿਤਕ ਦੇ ਪਿਤਾ ਅਸ਼ੋਕ ਸੈਣੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਦਾ ਬੱਚਾ 26 ਸਾਲ ਦਾ ਸੀ ਤੇ ਉਹ ਫੁਟਬਾਲ ਦਾ ਖਿਲਾੜੀ ਸੀ ਤੇ ਬੀਐਸਸੀ ਵੀ ਕੀਤੀ ਹੋਈ ਸੀ। ਪਰ ਉਸ ਨੂੰ ਇਹ ਭੈੜੀ ਨਸ਼ੇ ਦੀ ਲੱਤ ਲੱਗ ਗਈ ਜਿਸ ਦੇ ਚਲਦੇ ਉਹ ਆਏ ਦਿਨ ਨਸ਼ੇ ਕਰਨ ਲੱਗ ਪਿਆ ਤੇ ਉਸ ਨੂੰ ਕਈ ਵਾਰ ਨਸ਼ਾ ਛੁਡਾਊ ਕੇਂਦਰ ਵਿੱਚ ਵੀ ਭਰਤੀ ਕਰਾਇਆ ਗਿਆ।



ਤੇ ਦੇਰ ਰਾਤ ਵੀ ਉਸ ਨੂੰ ਨਸ਼ਾ ਛੁਡਾਓ ਕੇਂਦਰ ਵਿੱਚੋਂ ਉਹ ਘਰ ਲੈ ਕੇ ਆਏ ਸੀ ਤੇ ਅੱਜ ਸਵੇਰੇ ਉਹ ਆਪਣੇ ਇੱਕ ਦੋਸਤ ਦੇ ਨਾਲ ਨਸ਼ਾ ਕਰਨ ਚਲਾ ਗਿਆ। ਜਿਸਦੇ ਚਲਦੇ ਉਹਨੇ ਨਸ਼ੇ ਦਾ ਇੰਜੈਕਸ਼ਨ ਲਗਾਇਆ ਤਾਂ ਉਸ ਦੀ ਮੌਤ ਹੋ ਗਈ ਤੇ ਉਸਦਾ ਸਾਥੀ ਉਥੋਂ ਫਰਾਰ ਹੋ ਗਿਆ। ਉਸ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਥਾਣਾ ਇਸਲਾਮਾਬਾਦ ਦੇ ਕੋਟ ਖਾਲਸਾ ਇਲਾਕੇ ਦੇ ਵਿੱਚ ਘਰ ਘਰ ਦੇ ਵਿੱਚ ਨਸ਼ਾ ਵਿਕ ਰਿਹਾ ਹੈ ਪਰ ਕੋਈ ਵੀ ਉਸ ਨੂੰ ਨੱਥ ਪਾਉਣ ਵਾਲਾ ਨਹੀਂ ਨਾ ਹੀ ਪੁਲਿਸ ਅਧਿਕਾਰੀ ਇਨਾਂ ਨਸ਼ੇ ਦੇ ਵਪਾਰੀਆਂ ਨੂੰ ਫੜਦੇ ਹਨ।



ਉਹਨਾਂ ਕਿਹਾ ਕਿ ਜੇਕਰ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਬਚਾਉਣਾ ਹੈ ਤੇ ਪੰਜਾਬ ਨੂੰ ਛੱਡ ਦਵੋ ਜਾਂ ਜੋਗੀ ਦਾ ਰਾਜ ਲੈ ਆਓ ਜਾਂ ਅੰਮ੍ਰਿਤ ਪਾਲ ਸਿੰਘ ਦਾ ਰਾਜ ਲੈ ਆਓ ਕਿਉਂਕਿ ਇਹ ਸਰਕਾਰ ਦੇ ਵਿੱਚ ਬੱਚਿਆਂ ਦੀ ਜ਼ਿੰਦਗੀ ਖਤਮ ਹੋ ਰਹੀ ਹੈ ਸਰਕਾਰ ਵੱਲੋਂ ਲੱਖ ਲੱਖ ਦਾਅਵੇ ਕੀਤੇ ਜਾ ਰਹੇ ਹਨ ਕਿ ਨਸ਼ਾ ਖਤਮ ਕੀਤਾ ਜਾ ਰਿਹਾ ਹੈ ਪਰ ਘਰ ਘਰ ਵਿੱਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ



ਉੱਥੇ ਹੀ ਥਾਣਾ ਇਸਲਾਮਾਬਾਦ ਦੇ ਪੁਲਿਸ ਅਧਿਕਾਰੀ ਹਰ ਸੰਦੀਪ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਾਨੂੰ ਸੂਚਨਾ ਮਿਲੀ ਸੀ ਕਿ ਗੁਰੂ ਨਾਨਕ ਪੂਰਾ ਇਲਾਕੇ ਦੇ ਵਿੱਚ ਆਕਾਸ਼ ਨਾਮ ਦੇ ਨੌਜਵਾਨ ਦੀ ਮੌਤ ਹੋ ਗਈ ਹੈ। ਅਸੀਂ ਮੌਕੇ ਤੇ ਪੁੱਜੇ ਹਾਂ ਹਾਲਾਤਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਪਰਿਵਾਰਿਕ ਮੈਂਬਰ ਜੋ ਵੀ ਬਿਆਨ ਲਿਖਾਣਗੇ ਉਸ ਹਿਸਾਬ ਨਾਲ ਬੰਦੀ ਕਾਰਵਾਈ ਕੀਤੀ ਜਾਵੇਗੀ।

Next Story
ਤਾਜ਼ਾ ਖਬਰਾਂ
Share it