ਮਹਿਲਾ ਸੰਸਦ ਮੈਂਬਰ ਆਪਣੀ ਨਗਨ ਫੋਟੋ ਲੈ ਕੇ ਸੰਸਦ ਪਹੁੰਚੀ
ਉਹ ਡੀਪਫੇਕ ਡਿਜੀਟਲ ਨੁਕਸਾਨ ਅਤੇ ਸ਼ੋਸ਼ਣ ਬਿੱਲ ਦਾ ਸਮਰਥਨ ਕਰ ਰਹੀ ਹੈ, ਜੋ ਰਿਵੈਂਜ ਪੋਰਨ ਅਤੇ ਨਿੱਜੀ ਪਲਾਂ ਦੀ ਰਿਕਾਰਡਿੰਗ ਸੰਬੰਧੀ ਕਾਨੂੰਨਾਂ ਵਿੱਚ ਸੋਧ ਕਰੇਗਾ।

By : Gill
ਡੀਪਫੇਕ ਖ਼ਤਰੇ ਉੱਤੇ ਚੇਤਾਵਨੀ
ਨਿਊਜ਼ੀਲੈਂਡ ਵਿੱਚ ACT ਪਾਰਟੀ ਦੀ ਸੰਸਦ ਮੈਂਬਰ ਲੌਰਾ ਮੈਕਕਲੂਰ ਨੇ ਸੰਸਦ ਵਿੱਚ ਆਪਣੀ ਇੱਕ ਨਕਲੀ ਨਗਨ ਤਸਵੀਰ ਲੈ ਕੇ ਪੇਸ਼ ਹੋਣ ਦਾ ਅਣੋਖਾ ਕਦਮ ਚੁੱਕਿਆ। ਇਹ ਤਸਵੀਰ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਮਦਦ ਨਾਲ ਬਣਾਈ ਗਈ ਡੀਪਫੇਕ ਸੀ। ਲੌਰਾ ਨੇ ਇਹ ਤਸਵੀਰ ਸੰਸਦ ਵਿੱਚ ਵਿਖਾ ਕੇ ਦੱਸਿਆ ਕਿ ਕਿਸੇ ਦੀ ਨਕਲੀ ਨਗਨ ਤਸਵੀਰ ਬਣਾਉਣਾ ਕਿੰਨਾ ਆਸਾਨ ਹੈ ਅਤੇ ਇਸ ਨਾਲ ਲੋਕਾਂ ਨੂੰ ਕਿੰਨਾ ਨੁਕਸਾਨ ਹੋ ਸਕਦਾ ਹੈ।
ਉਸਨੇ ਕਿਹਾ, "ਇਹ ਮੇਰੀ ਨਗਨ ਤਸਵੀਰ ਹੈ, ਪਰ ਇਹ ਅਸਲੀ ਨਹੀਂ। ਮੈਨੂੰ ਆਪਣੀ ਇੱਕ ਡੀਪਫੇਕ ਬਣਾਉਣ ਵਿੱਚ 5 ਮਿੰਟ ਤੋਂ ਵੀ ਘੱਟ ਸਮਾਂ ਲੱਗਿਆ।" ਲੌਰਾ ਮੈਕਕਲੂਰ ਨੇ ਸੰਸਦ ਮੈਂਬਰਾਂ ਨੂੰ ਚੇਤਾਵਨੀ ਦਿੱਤੀ ਕਿ ਡੀਪਫੇਕ ਤਕਨਾਲੋਜੀ ਦੀ ਦੁਰਵਰਤੋਂ ਨਾਲ ਨੌਜਵਾਨਾਂ ਤੇ ਸਮਾਜ ਤੇਜ਼ੀ ਨਾਲ ਪ੍ਰਭਾਵਿਤ ਹੋ ਰਹੇ ਹਨ।
ਉਹ ਡੀਪਫੇਕ ਡਿਜੀਟਲ ਨੁਕਸਾਨ ਅਤੇ ਸ਼ੋਸ਼ਣ ਬਿੱਲ ਦਾ ਸਮਰਥਨ ਕਰ ਰਹੀ ਹੈ, ਜੋ ਰਿਵੈਂਜ ਪੋਰਨ ਅਤੇ ਨਿੱਜੀ ਪਲਾਂ ਦੀ ਰਿਕਾਰਡਿੰਗ ਸੰਬੰਧੀ ਕਾਨੂੰਨਾਂ ਵਿੱਚ ਸੋਧ ਕਰੇਗਾ। ਇਸ ਬਿੱਲ ਰਾਹੀਂ, ਸਹਿਮਤੀ ਤੋਂ ਬਿਨਾਂ ਡੀਪਫੇਕ ਬਣਾਉਣਾ ਅਤੇ ਸਾਂਝਾ ਕਰਨਾ ਅਪਰਾਧ ਬਣ ਜਾਵੇਗਾ ਅਤੇ ਪੀੜਤਾਂ ਲਈ ਨਿਆਂ ਤੇ ਸਮੱਗਰੀ ਹਟਾਉਣ ਦਾ ਰਸਤਾ ਵੀ ਸੌਖਾ ਹੋਵੇਗਾ।
ਲੌਰਾ ਨੇ ਕਿਹਾ, "ਕਿਸੇ ਨੂੰ ਵੀ ਡੀਪਫੇਕਸ ਦਾ ਨਿਸ਼ਾਨਾ ਨਹੀਂ ਬਣਨਾ ਚਾਹੀਦਾ। ਸਾਡੇ ਕਾਨੂੰਨ ਇਸ ਲਈ ਤਿਆਰ ਨਹੀਂ ਹਨ ਅਤੇ ਇਹ ਬਦਲਣਾ ਪਵੇਗਾ।"


