Begin typing your search above and press return to search.

The Deer Lake Red Wings ਨੇ ਫਿਰ ਜਿੱਤਿਆ ਹਰਡਰ ਕੱਪ

ਦੱਸਿਆ ਜਾ ਰਿਹਾ ਹੈ ਕਿ ਡੀਅਰ ਲੇਕ ਰੈੱਡ ਵਿਂਗਜ਼ ਨੇ ਪੂਰੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਫਾਈਨਲ ਵਿੱਚ ਵੀ ਆਪਣੀ ਬੜਤਰੀ ਕਾਇਮ ਰੱਖੀ।

The Deer Lake Red Wings ਨੇ ਫਿਰ ਜਿੱਤਿਆ ਹਰਡਰ ਕੱਪ
X

GillBy : Gill

  |  7 April 2026 6:48 AM IST

  • whatsapp
  • Telegram

ਵੈਨਕੂਵਰ, 6 ਅਪ੍ਰੈਲ (ਮਲਕੀਤ ਸਿੰਘ) – ਕੈਨੇਡਾ ਦੇ ਨਿਊਫਾਉਂਡਲੈਂਡ ਐਂਡ ਲੈਬਰਾਡੋਰ ਵਿੱਚ ਡੀਅਰ ਲੇਕ ਰੈੱਡ ਵਿਂਗਜ਼ ਨੇ ਲਗਾਤਾਰ ਦੂਜੇ ਸਾਲ ਹਰਡਰ ਮੈਮੋਰਿਅਲ ਟਰਾਫੀ ਆਪਣੇ ਨਾਮ ਕਰ ਲਈ ਹੈ, ਜਿਸ ਨਾਲ ਉਹ ਸੂਬੇ ਦੀ ਸਰਵੋਤਮ ਸੀਨੀਅਰ ਹਾਕੀ ਟੀਮ ਬਣ ਗਏ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਟੀਮ ਨੇ ਫਾਈਨਲ ਸੀਰੀਜ਼ ਦੇ ਪੰਜਵੇਂ ਮੈਚ ਵਿੱਚ ਸੀ.ਬੀ.ਐਸ. ਅਧਾਰਿਤ ਬੇਕਰ ਫਲੋਰਿੰਗ ਬਲੂਜ਼ ਨੂੰ ਹਰਾਕੇ ਇਹ ਖਿਤਾਬ ਜਿੱਤਿਆ।

ਦੱਸਿਆ ਜਾ ਰਿਹਾ ਹੈ ਕਿ ਡੀਅਰ ਲੇਕ ਰੈੱਡ ਵਿਂਗਜ਼ ਨੇ ਪੂਰੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਫਾਈਨਲ ਵਿੱਚ ਵੀ ਆਪਣੀ ਬੜਤਰੀ ਕਾਇਮ ਰੱਖੀ।

ਇਸ ਜਿੱਤ ਨਾਲ ਟੀਮ ਦੇ ਖਿਡਾਰੀਆਂ ਅਤੇ ਪ੍ਰਸ਼ੰਸਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਇਸਨੂੰ ਸੂਬੇ ਦੀ ਸੀਨੀਅਰ ਹਾਕੀ ਵਿੱਚ ਵੱਡੀ ਉਪਲਬਧੀ ਵਜੋਂ ਦੇਖਿਆ ਜਾ ਰਿਹਾ ਹੈ।

Next Story
ਤਾਜ਼ਾ ਖਬਰਾਂ
Share it