Begin typing your search above and press return to search.
Bathinda ਦੇ ਪਿੰਡ ਮਾਈਸਰਖਾਨੇ ਕੋਲ ਵਾਪਰਿਆ ਭਿਆਨਕ road accident , 35 ਸਵਾਰੀਆਂ ਗੰਭੀਰ ਜ਼ਖ਼ਮੀ
ਭਾਰੀ ਧੁੰਦ ਕਾਰਨ ਬੰਠਿਡਾ ਚੰਡੀਗੜ੍ਹ ਰੋਡ ’ਤੇ ਪਿੰਡ ਮਾਈਸਰਖਾਨੇ ਕੋਲ ਵੱਡਾ ਸੜਕ ਹਾਦਸਾ ਵਾਪਰ ਗਿਆ। ਜਿਸ ਨਾਲ ਬੱਸ, ਵਿੱਚ ਬੈਠੀਆਂ ਕਈ ਸਵਾਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ।

By : Gurpiar Thind
ਬਠਿੰਡਾ : ਭਾਰੀ ਧੁੰਦ ਕਾਰਨ ਬੰਠਿਡਾ ਚੰਡੀਗੜ੍ਹ ਰੋਡ ’ਤੇ ਪਿੰਡ ਮਾਈਸਰਖਾਨੇ ਕੋਲ ਵੱਡਾ ਸੜਕ ਹਾਦਸਾ ਵਾਪਰ ਗਿਆ। ਜਿਸ ਨਾਲ ਬੱਸ, ਵਿੱਚ ਬੈਠੀਆਂ ਕਈ ਸਵਾਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ। ਇਹ ਹਾਦਸਾ ਦੋ ਪੀਆਰਟੀਸੀ ਬੱਸਾਂ ਦਾ ਟਰੱਕ ਨਾਲ ਟਕਰਾਉਣ ਕਰਕੇ ਵਾਪਰਿਆ।
ਦੋ ਪੀਆਰਟੀਸੀ (PRTC) ਦੀਆਂ ਬੱਸਾਂ ਇੱਕ ਗੈਸ ਸਿਲੰਡਰਾਂ ਨਾਲ ਭਰੇ ਹੋਏ ਟਰੱਕ ਨਾਲ ਟਕਰਾ ਗਈਆਂ। ਇਸ ਹਾਦਸੇ ਵਿੱਚ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ ਪਰ 30-35 ਸਵਾਰੀਆਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ। ਗਨੀਮਤ ਰਹੀ ਕੇ ਕੋਈ ਗੈਸ ਸੈਲੰਡਰ ਲੀਕ ਨਹੀਂ ਹੋਇਆ ਤੇ ਅੱਗੇ ਲੱਗਣ ਤੋਂ ਵੱਚ ਗਈ। ਇੱਕ ਵਾਹਨ ਤੋਂ ਬਾਅਦ ਦੂਜੇ ਵਾਹਨ ਨਾਲ ਟਕਰਾਉਣ ਕਰਕੇ ਕਈ ਵਾਹਨ ਨੁਕਸਾਨੇ ਗਏ।
Next Story


