ਪੁਲੀਸ ਦੀ ਮੁਅੱਤਲ ਇੰਸਪੈਕਟਰ ਵੱਲੋਂ ਅਦਾਲਤ ਵਿੱਚ ਆਤਮ-ਸਮਰਪਣ, ਅਰਸ਼ਪ੍ਰੀਤ ਕੌਰ ਉੱਤੇ ਹਨ ਨਸ਼ਾ ਤਸਕਰਾਂ ਨੂੰ ਛੱਡਣ ਸਣੇ ਤਿੰਨ ਅਪਰਾਧਿਕ ਕੇਸ਼
ਪੰਜਾਬ ਸਰਕਾਰ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਨਸ਼ੇ ਦੇ ਤਸ਼ਕਰਾਂ ਉੱਤੇ ਸਖਤ ਕਾਰਵਾਈ ਕਰ ਰਹੀ ਹੈ। ਇਸ ਮੁਹਿੰਮ ਤਹਿਤ ਸਰਕਾਰ ਨੇ ਕਈ ਨਸ਼ਾ ਤਸਕਰਾ ਨੂੰ ਜੇਲ੍ਹਾਂ ਵਿੱਚ ਡੱਕਿਆ ਹੈ ਅਤੇ ਕਈ ਨਸ਼ਾ ਤਸਕਰਾਂ ਦੇ ਘਰ ਵੀ ਤੋੜੇ ਗਏ ਹਨ। ਇਸਦੇ ਨਾਲ ਹੀ ਪੰਜਾਬ ਸਰਕਾਰ ਪੁਲਿਸ ਵਿੱਚ ਨਸ਼ਾ ਤਸਕਰੀ ਕਰਨ ਵਾਲੇ ਮੁਲਾਜਮਾਂ ਉੱਤੇ ਵੀ ਸਖਤ ਕਾਰਵਾਈ ਕਰ ਰਹੀ, ਜਿਸ ਦੇ ਵਿੱਚ ਕਈ ਵੱਡੇ ਅਫਸਰ ਵੀ ਸ਼ਾਮਲ ਹੈ।

By : Makhan shah
ਚੰਡੀਗੜ੍ਹ (ਗੁਰਪਿਆਰ ਸਿੰਘ) : ਪੰਜਾਬ ਸਰਕਾਰ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਨਸ਼ੇ ਦੇ ਤਸ਼ਕਰਾਂ ਉੱਤੇ ਸਖਤ ਕਾਰਵਾਈ ਕਰ ਰਹੀ ਹੈ। ਇਸ ਮੁਹਿੰਮ ਤਹਿਤ ਸਰਕਾਰ ਨੇ ਕਈ ਨਸ਼ਾ ਤਸਕਰਾ ਨੂੰ ਜੇਲ੍ਹਾਂ ਵਿੱਚ ਡੱਕਿਆ ਹੈ ਅਤੇ ਕਈ ਨਸ਼ਾ ਤਸਕਰਾਂ ਦੇ ਘਰ ਵੀ ਤੋੜੇ ਗਏ ਹਨ। ਇਸਦੇ ਨਾਲ ਹੀ ਪੰਜਾਬ ਸਰਕਾਰ ਪੁਲਿਸ ਵਿੱਚ ਨਸ਼ਾ ਤਸਕਰੀ ਕਰਨ ਵਾਲੇ ਮੁਲਾਜਮਾਂ ਉੱਤੇ ਵੀ ਸਖਤ ਕਾਰਵਾਈ ਕਰ ਰਹੀ, ਜਿਸ ਦੇ ਵਿੱਚ ਕਈ ਵੱਡੇ ਅਫਸਰ ਵੀ ਸ਼ਾਮਲ ਹੈ।
ਪੰਜਾਬ ਪੁਲੀਸ ਦੀ ਮੁਅੱਤਲ ਮਹਿਲਾ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਜੋ ਕਿ ਪਿਛਲੇ ਇੱਕ ਸਾਲ ਤੋਂ ਫਰਾਰ ਚੱਲ ਰਹੀ ਸੀ ਉਸਨੇ ਕਰੀਬ ਸਾਲ ਮਗਰੋਂ ਇਥੋਂ ਦੀ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਹੈ। ਇੱਕ ਵੇਲੇ ਅਰਸ਼ਪ੍ਰੀਤ ਕੌਰ ‘ਕਰੋਨਾ ਵਾਰੀਅਰ’ ਵਜੋਂ ਜਾਣੀ ਜਾਂਦੀ ਅਰਸ਼ਪ੍ਰੀਤ ਅਫੀਮ ਤਸਕਰੀ ਦੇ ਮਾਮਲੇ ’ਚ ਰਿਸ਼ਵਤ ਲੈ ਕੇ ਮੁਲਜ਼ਮਾਂ ਨੂੰ ਛੱਡਣ ਦੇ ਦੋਸ਼ਾਂ ਸਮੇਤ ਤਿੰਨ ਅਪਰਾਧਿਕ ਕੇਸਾਂ ਦਾ ਸਾਹਮਣਾ ਕਰ ਰਹੀ ਹੈ।
ਥਾਣਾ ਸਿਟੀ ਦੱਖਣੀ ਮੁਖੀ ਸਬ-ਇੰਸਪੈਕਟਰ ਭਲਵਿੰਦਰ ਸਿੰਘ ਨੇ ਅਰਸ਼ਪ੍ਰੀਤ ਵੱਲੋਂ ਆਤਮ ਸਮਰਪਣ ਕਰਨ ਦੀ ਪੁਸ਼ਟੀ ਕੀਤੀ ਹੈ। ਜਦੋਂ ਅਰਸ਼ਪ੍ਰੀਤ ਕੋਟ ਈਸੇ ਖਾਂ ਥਾਣੇ ਵਿੱਚ ਐੱਸ ਐੱਚ ਓ ਵਜੋਂ ਤਾਇਨਾਤ ਸੀ ਤਾਂ ਉਸ ਸਮੇਤ ਦੋ ਹੋਰ ਪੁਲੀਸ ਮੁਲਾਜ਼ਮਾਂ ਖ਼ਿਲਾਫ਼ 23 ਅਕਤੂਬਰ 2024 ਨੂੰ ਅਫ਼ੀਮ ਤਸਕਰੀ ਦੇ ਮਾਮਲੇ ਵਿਚ ਦੋ ਮੁਲਜ਼ਮਾਂ ਤੋਂ ਪੰਜ ਲੱਖ ਦੀ ਰਿਸ਼ਵਤ ਲੈਣ ’ਤੇ 3 ਕਿਲੋ ਅਫ਼ੀਮ ਗਾਇਬ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਸੀ।
ਕੇਸ ਦੀ ਜਾਂਚ ਦੌਰਾਨ 30 ਅਕਤੂਬਰ 2024 ਨੂੰ ਪੁਲੀਸ ਨੇ ਅਰਸ਼ਪ੍ਰੀਤ ਦੇ ਸਹੁਰੇ ਘਰ ਦੀ ਤਲਾਸ਼ੀ ਲਈ ਤਾਂ 139 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਸਨ। ਇਸ ਤੋਂ ਬਾਅਦ ਥਾਣਾ ਸਿਟੀ ਦੱਖਣੀ (ਮੋਗਾ) ਵਿੱਚ ਉਸ ਖ਼ਿਲਾਫ਼ ਨਸ਼ਾ ਤਸਕਰੀ ਦਾ ਇੱਕ ਹੋਰ ਕੇਸ ਦਰਜ ਕੀਤਾ ਗਿਆ, ਜਿਸ ਕੇਸ ਵਿੱਚ ਉਸ ਨੇ ਹੁਣ ਆਤਮ ਸਮਰਪਣ ਕੀਤਾ ਹੈ। ਅਦਾਲਤ ਵਿੱਚ ਪੇਸ਼ ਨਾ ਹੋਣ ਕਾਰਨ ਉਸ ਨੂੰ ਦੋ ਮਹੀਨੇ ਪਹਿਲਾਂ ਭਗੌੜਾ ਕਰਾਰ ਦੇ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਸ ਖ਼ਿਲਾਫ਼ ਥਾਣਾ ਕੋਟ ਈਸੇ ਖਾਂ ਵਿੱਚ ਇੱਕ ਹੋਰ ਕੇਸ ਦਰਜ ਕੀਤਾ ਗਿਆ।


