ਸ਼ੰਬੂ ਬਾਰਡਰ 'ਤੇ ਕਿਸਾਨ ਅੰਦੋਲਨ 'ਤੇ ਸੁਪਰੀਮ ਕੋਰਟ ਦਾ ਹੁਕਮ
ਸੁਪਰੀਮ ਕੋਰਟ ਨੇ ਨਾਲ ਹੀ ਆਖਿਆ ਹੈ ਕਿ ਜੇ ਜਰੂਰੀ ਹੋਵੇ ਤਾਂ ਇਸ ਦੌਰਾਨ ਉਹਨਾਂ ਦੀ ਥਾਂ ਉੱਤੇ ਕੋਈ ਹੋਰ ਸ਼ਖਸ ਮਰਨ ਵਰਤ ਉੱਤੇ ਬੈਠ ਸਕਦਾ ਹੈ । ਇਸ ਤੋਂ ਅੱਗੇ ਸੁਪਰੀਮ ਕੋਰਟ ਨੇ ਕਿਸਾਨ
By : BikramjeetSingh Gill
ਸ਼ੰਬੂ : ਅੱਜ ਸੁਪਰੀਮ ਕੋਰਟ ਨੇ ਕਿਸਾਨਾਂ ਦੇ ਅੰਦੋਲਨ ਉੱਤੇ ਖਾਸ ਗੌਰ ਕੀਤਾ ਹੈ । ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਪਿਛਲੇ ਕਈ ਦਿਨਾਂ ਤੋਂ ਮਰਨ ਵਰਤ ਉੱਤੇ ਬੈਠੇ ਹੋਏ ਹਨ ।
ਅੱਜ ਸੁਪਰੀਮ ਕੋਰਟ ਨੇ ਪਹਿਲਾਂ ਤਾਂ ਉਹਨਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ 'ਤੇ ਗੱਲਬਾਤ ਕੀਤੀ । ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਸੂਬਾ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਡੱਲੇਵਾਲ ਨੂੰ ਕਿਸੇ ਹਸਪਤਾਲ ਵਿੱਚ ਸ਼ਿਫਟ ਕਰਕੇ ਉਹਨਾਂ ਦਾ ਇਲਾਜ ਕੀਤਾ ਜਾਵੇ ।
ਸੁਪਰੀਮ ਕੋਰਟ ਨੇ ਨਾਲ ਹੀ ਆਖਿਆ ਹੈ ਕਿ ਜੇ ਜਰੂਰੀ ਹੋਵੇ ਤਾਂ ਇਸ ਦੌਰਾਨ ਉਹਨਾਂ ਦੀ ਥਾਂ ਉੱਤੇ ਕੋਈ ਹੋਰ ਸ਼ਖਸ ਮਰਨ ਵਰਤ ਉੱਤੇ ਬੈਠ ਸਕਦਾ ਹੈ । ਇਸ ਤੋਂ ਅੱਗੇ ਸੁਪਰੀਮ ਕੋਰਟ ਨੇ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਦੀ ਬਲੱਡ ਰਿਪੋਰਟ ਮੰਗੀ ਹੈ ਅਤੇ ਆਖਿਆ ਹੈ ਕਿ ਕੱਲ ਦੁਪਹਿਰੇ ਇਕ ਵਜੇ ਤੱਕ ਇਹ ਰਿਪੋਰਟ ਸੁਪਰੀਮ ਕੋਰਟ ਨੂੰ ਸੌਂਪ ਦਿੱਤੀ ਜਾਵੇ । ਇਸ ਤੋਂ ਅੱਗੇ ਸੁਪਰੀਮ ਕੋਰਟ ਨੇ ਇਹ ਵੀ ਆਖਿਆ ਹੈ ਕਿ ਜਗਜੀਤ ਸਿੰਘ ਡੱਲੇਵਾਲ ਕੈਂਸਰ ਤੋਂ ਪੀੜਤ ਹਨ ਤਾਂ ਇਸ ਲਈ ਉਹਨਾਂ ਦੀ ਸਿਟੀ ਸਕੈਨ ਦੀ ਰਿਪੋਰਟ ਵੀ ਪੇਸ਼ ਕੀਤੀ ਜਾਵੇ ।
ਹੁਣ ਵੇਖਣਾ ਇਹ ਹੈ ਕਿ ਸੁਪਰੀਮ ਕੋਰਟ ਅੱਗੇ ਕੀ ਕਾਰਵਾਈ ਕਰਦੀ ਹੈ ਅਤੇ ਕਿਸਾਨ ਲੀਡਰ ਆਪਣਾ ਸੁਪਰੀਮ ਕੋਰਟ ਵਿੱਚ ਕੀ ਜਵਾਬ ਜਾਂ ਬਲੱਡ ਟੈਸਟ ਦੀਆਂ ਰਿਪੋਰਟਾਂ ਜਮਾ ਕਰਾਉਂਦੇ ਹਨ ?