ਦਿੱਲੀ 'ਚ ਕਾਂਗਰਸ ਨੂੰ ਝਟਕਾ, 5 ਵਾਰ ਦੇ ਵਿਧਾਇਕ 'ਆਪ' 'ਚ ਸ਼ਾਮਲ
By : BikramjeetSingh Gill
ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜ ਵਾਰ ਵਿਧਾਇਕ ਰਹਿ ਚੁੱਕੇ ਮਤੀਨ ਅਹਿਮਦ ਅੱਜ Congress ਛੱਡ ਕੇ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਏ ਹਨ। ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਦਾ ਪਾਰਟੀ 'ਚ ਗਲੇ ਮਿਲ ਕੇ ਸਵਾਗਤ ਕੀਤਾ।
ਉੱਤਰ-ਪੂਰਬੀ ਦਿੱਲੀ ਦੀ ਸੀਲਮਪੁਰ ਸੀਟ ਤੋਂ ਲਗਾਤਾਰ 5 ਵਾਰ ਵਿਧਾਇਕ ਰਹਿ ਚੁੱਕੇ ਮਤੀਨ ਅਹਿਮਦ ਨੂੰ ਖੁਦ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪਾਰਟੀ ਦੀ ਮੈਂਬਰਸ਼ਿਪ ਦਿੱਤੀ ਸੀ। ਮਤੀਨ ਅਹਿਮਦ ਤੋਂ ਪਹਿਲਾਂ ਉਨ੍ਹਾਂ ਦਾ ਪੁੱਤਰ ਜ਼ੁਬੈਰ ਅਹਿਮਦ ਵੀ 'ਆਪ' 'ਚ ਸ਼ਾਮਲ ਹੋ ਗਿਆ ਸੀ। ਇਸ ਦੌਰਾਨ ਦਿੱਲੀ ਸਰਕਾਰ ਦੇ ਮੰਤਰੀ ਇਮਰਾਨ ਹੁਸੈਨ ਵੀ ਮੌਜੂਦ ਸਨ।
ਅਰਵਿੰਦ ਕੇਜਰੀਵਾਲ ਨੇ ਅੱਜ 'ਐਕਸ' 'ਤੇ ਇਕ ਪੋਸਟ ਪਾ ਕੇ ਲਿਖਿਆ, 'ਚੌਧਰੀ ਮਤੀਨ ਅਹਿਮਦ ਜੀ ਯਮੁਨਾਪਰ ਇਲਾਕੇ ਵਿਚ ਰਹਿ ਕੇ ਲੋਕਾਂ ਦੀ ਸੇਵਾ ਕਰ ਰਹੇ ਹਨ। ਚੌਧਰੀ ਸਾਹਬ ਦਾ ਆਮ ਆਦਮੀ ਪਾਰਟੀ ਪਰਿਵਾਰ ਵਿੱਚ ਸਵਾਗਤ ਹੈ।
ਤੁਹਾਨੂੰ ਦੱਸ ਦੇਈਏ ਕਿ ਮਤੀਨ ਅਹਿਮਦ ਦਿੱਲੀ ਵਿੱਚ ਇੱਕ ਵੱਡੇ ਮੁਸਲਿਮ ਨੇਤਾ ਵਜੋਂ ਜਾਣੇ ਜਾਂਦੇ ਹਨ। ਸੀਲਮਪੁਰ ਵਿਧਾਨ ਸਭਾ ਹਲਕੇ ਵਿੱਚ ਉਨ੍ਹਾਂ ਦੀ ਚੰਗੀ ਪਕੜ ਹੈ। 1993 ਤੋਂ 2015 ਤੱਕ ਸੀਲਮਪੁਰ ਤੋਂ ਵਿਧਾਇਕ ਰਹੇ ਮਤੀਨ ਅਹਿਮਦ ਦਿੱਲੀ ਵਕਫ਼ ਬੋਰਡ ਦੇ ਚੇਅਰਮੈਨ ਅਤੇ ਦਿੱਲੀ ਜਲ ਬੋਰਡ ਦੇ ਉਪ ਚੇਅਰਮੈਨ ਵੀ ਰਹਿ ਚੁੱਕੇ ਹਨ।