Begin typing your search above and press return to search.

ਸ਼ੰਕਰਾ ਨੰਦ ਦਾ ਲੁਕਆਊਟ ਨੋਟਿਸ ਜਾਰੀ : ਪੁਲਿਸ ਪੈ ਗਈ ਮਗਰ

ਡੇਰੇ ਦੇ ਕੁਝ ਸ਼ਰਧਾਲੂਆਂ ਨੇ ਵੀਡੀਓ ਨੂੰ ਪੂਰੀ ਤਰ੍ਹਾਂ ਫੇਕ ਦੱਸਿਆ ਅਤੇ ਕਾਨੂੰਨ 'ਤੇ ਭਰੋਸਾ ਜਤਾਇਆ ਕਿ ਸੱਚਾਈ ਜਲਦੀ ਸਾਹਮਣੇ ਆਵੇਗੀ। ਪੁਲਿਸ ਸਵਾਮੀ ਸ਼ੰਕਰਾ ਨੰਦ ਦੀ ਅਸ਼ਲੀਲ ਵਾਇਰਲ ਵੀਡੀਓ

ਸ਼ੰਕਰਾ ਨੰਦ ਦਾ ਲੁਕਆਊਟ ਨੋਟਿਸ ਜਾਰੀ : ਪੁਲਿਸ ਪੈ ਗਈ ਮਗਰ
X

GillBy : Gill

  |  25 Jun 2025 11:18 AM IST

  • whatsapp
  • Telegram

ਤਲਵੰਡੀ ਧਾਮ ਦੇ ਸਵਾਮੀ ਸ਼ੰਕਰਾ ਨੰਦ ਦੀ ਅਸ਼ਲੀਲ ਵੀਡੀਓ ਮਾਮਲੇ ਵਿੱਚ ਮੁੱਲਾਂਪੁਰ ਦਾਖਾ ਪੁਲਿਸ ਨੇ ਉਸ ਦਾ ਲੁਕਆਊਟ ਨੋਟਿਸ ਜਾਰੀ ਕਰ ਦਿੱਤਾ ਹੈ। ਸਵਾਮੀ ਸ਼ੰਕਰਾ ਨੰਦ ਵੱਲੋਂ ਆਪਣੇ ਬਚਾਅ ਲਈ ਜ਼ਮਾਨਤ ਲਗਾਈ ਗਈ ਸੀ, ਪਰ ਅਦਾਲਤ ਨੇ ਜ਼ਮਾਨਤ ਰੱਦ ਕਰ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਗ੍ਰਿਫ਼ਤਾਰੀ ਲਈ ਕਾਰਵਾਈ ਤੇਜ਼ ਕਰਦਿਆਂ ਇਹ ਨੋਟਿਸ ਜਾਰੀ ਕੀਤਾ, ਤਾਂ ਜੋ ਉਹ ਵਿਦੇਸ਼ ਨਾ ਭੱਜ ਸਕਣ। ਐੱਸਐੱਸਪੀ ਡਾ. ਅੰਕੁਰ ਗੁਪਤਾ ਨੇ ਲੁਕਆਊਟ ਨੋਟਿਸ ਜਾਰੀ ਹੋਣ ਦੀ ਪੁਸ਼ਟੀ ਕੀਤੀ। ਡੀਐੱਸਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਹੁਣ ਤਕ ਦੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਫਿਲਹਾਲ ਸਵਾਮੀ ਸ਼ੰਕਰਾ ਨੰਦ ਵਿਦੇਸ਼ ਨਹੀਂ ਭੱਜੇ, ਪਰ ਉਹ ਦੇਸ਼ ਨਾ ਛੱਡ ਸਕਣ, ਇਸ ਲਈ ਨੋਟਿਸ ਜਾਰੀ ਕੀਤਾ ਗਿਆ ਹੈ।

ਦੂਜੇ ਪਾਸੇ, ਸਵਾਮੀ ਸ਼ੰਕਰਾ ਨੰਦ ਦੇ ਚੇਲੇ ਅਤੇ ਸੇਵਾਦਾਰਾਂ ਨੇ ਵੀ ਹੁਣ ਚੁੱਪੀ ਤੋੜੀ ਹੈ। ਉਨ੍ਹਾਂ ਦੇ ਨਜ਼ਦੀਕੀ ਸਵਾਮੀ ਓਮਾ ਨੰਦ ਨੇ ਵੀਡੀਓ ਦੀ ਸੱਚਾਈ ਜਾਂ ਝੂਠ ਬਾਰੇ ਸਿੱਧਾ ਕੁਝ ਨਹੀਂ ਕਿਹਾ, ਪਰ ਕਿਹਾ ਕਿ ਜਾਂਚ ਚੱਲ ਰਹੀ ਹੈ ਅਤੇ ਜਲਦੀ ਅਸਲੀਅਤ ਸਾਹਮਣੇ ਆ ਜਾਵੇਗੀ। ਡੇਰੇ ਦੇ ਕੁਝ ਸ਼ਰਧਾਲੂਆਂ ਨੇ ਵੀਡੀਓ ਨੂੰ ਪੂਰੀ ਤਰ੍ਹਾਂ ਫੇਕ ਦੱਸਿਆ ਅਤੇ ਕਾਨੂੰਨ 'ਤੇ ਭਰੋਸਾ ਜਤਾਇਆ ਕਿ ਸੱਚਾਈ ਜਲਦੀ ਸਾਹਮਣੇ ਆਵੇਗੀ। ਪੁਲਿਸ ਸਵਾਮੀ ਸ਼ੰਕਰਾ ਨੰਦ ਦੀ ਅਸ਼ਲੀਲ ਵਾਇਰਲ ਵੀਡੀਓ ਮਾਮਲੇ ਵਿਚ ਮੁਕੱਦਮਾ ਦਰਜ ਕਰ ਚੁੱਕੀ ਹੈ। ਛੁਡਾਨੀ ਧਾਮ ਦੇ ਮੁਖੀ ਸਮੇਤ ਇਸ ਮਾਮਲੇ ’ਚ ਪੁਲਿਸ ਨੂੰ ਜਿੰਨੀਆਂ ਵੀ ਸ਼ਿਕਾਇਤਾਂ ਮਿਲੀਆਂ ਹਨ, ਉਨ੍ਹਾਂ ਸਾਰਿਆਂ ਦੀ ਹੀ ਜਾਂਚ ਅਤੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਫ਼ਿਲਹਾਲ ਇੱਕ ਐੱਫਆਈਆਰ ਹੀ ਦਰਜ ਕਰਨੀ ਬਣਦੀ ਸੀ। ਬਾਕੀ ਸ਼ਿਕਾਇਤ ਕਰਤਾਵਾਂ ਦੇ ਇਸੇ ਮਾਮਲੇ ਵਿਚ ਬਿਆਨ ਕਲਮਬੰਦ ਕਰਕੇ ਨਾਲ ਜੋੜਿਆ ਜਾ ਰਿਹਾ ਹੈ।

Next Story
ਤਾਜ਼ਾ ਖਬਰਾਂ
Share it