Begin typing your search above and press return to search.

26 ਫਰਵਰੀ ਨੂੰ SGPC ਨੇ ਸੱਦ ਲਈ ਮੀਟਿੰਗ, ਸਿਰਫ Giani Raghbir Singh ਦੇ ਮੁੱਦੇ ’ਤੇ ਹੋਵੇਗੀ ਚਰਚਾ

ਹੁਣ 26 ਫਰਵਰੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗਿਆਨੀ ਰਘਬੀਰ ਸਿੰਘ ਵਾਲੇ ਮਸਲੇ ਤੇ ਮੀਟਿੰਗ ਸੱਦ ਲਈ ਹੈ

26 ਫਰਵਰੀ ਨੂੰ SGPC ਨੇ ਸੱਦ ਲਈ ਮੀਟਿੰਗ, ਸਿਰਫ Giani Raghbir Singh ਦੇ ਮੁੱਦੇ ’ਤੇ ਹੋਵੇਗੀ ਚਰਚਾ
X

Gurpiar ThindBy : Gurpiar Thind

  |  24 Feb 2026 9:53 AM IST

  • whatsapp
  • Telegram

ਚੰਡੀਗੜ੍ਹ: ਹੁਣ 26 ਫਰਵਰੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗਿਆਨੀ ਰਘਬੀਰ ਸਿੰਘ ਵਾਲੇ ਮਸਲੇ ਤੇ ਮੀਟਿੰਗ ਸੱਦ ਲਈ ਹੈ, ਤੇ ਭਾਈ ਕਿਹਾ ਜਾ ਰਿਹਾ ਕੇ ਮੀਟਿੰਗ ਦੇ ਵਿੱਚ ਸਿਰਫ ਗਿਆਨੀ ਰਘਬੀਰ ਸਿੰਘ ਦੇ ਮੁੱਦੇ ਉੱਤੇ ਹੀ ਮੀਟਿੰਗ ਕਰਨੀ ਹੈ ਤੇ ਏਜੰਡਾ ਸਿਰਫ ਗਿਆਨੀ ਰਘਬੀਰ ਸਿੰਘ ਜੀ ਹੀ ਹੋਣਗੇ।


ਦੱਸ ਦਈਏ ਕੇ ਲੰਘੀ 18 ਫਰਵਰੀ ਨੂੰ ਗਿਆਨੀ ਰਘਬੀਰ ਸਿੰਘ ਨੇ ਪ੍ਰੈੱਸ ਕਾਨਫਰੰਸ ਕਰਕੇ ਐਸਜੀਪੀਸੀ ਤੇ ਅਕਾਲੀ ਦਲ ਦਾ ਕੱਚੇ ਚਿੱਠੇ ਖੋਲੇ ਸਨ ਤੇ ਗੰਭੀਰ ਇਲਜ਼ਾਮ ਲਗਾਏ ਸਨ। ਅਤੇ ਉਸਤੋਂ ਬਾਅਦ ਐਸਜੀਪੀਸੀ ਨੇ 19 ਫਰਵਰੀ ਨੂੰ ਇੱਕ ਮੀਟਿੰਗ ਕੀਤੀ ਸੀ ਜਿਸ ਚ ਉਹਨਾਂ ਨੇ ਗਿਆਨੀ ਰਘਬੀਰ ਸਿੰਘ ਨੂੰ 72 ਘੰਟਿਆਂ ਦਾ ਅਲਟੀਮੇਟਮ ਦਿੱਤਾ ਸੀ ਕੇ ਉਹ ਸਾਰੇ ਤੱਥ ਜੇ ਸਬੂਤ ਤੇ ਆਪਣਾ ਪੱਖ ਪੇਸ਼ ਕਰਨ ਜੋ ਉਹਨਾਂ ਨੇ ਐਸਜੀਪੀਸੀ ਤੇ ਇਲਜ਼ਾਮ ਤੇ ਅਕਾਲੀ ਦਲ ਨੂੰ ਰਗੜਾ ਲਾਇਆ ਸੀ।


ਪਰ ਗਿਆਨੀ ਰਘਬੀਰ ਸਿੰਘ ਨੇ 72 ਘੰਟੇ ਪੂਰੇ ਹੋਣ ਤੋਂ ਬਾਅਦ ਐਸਜੀਪੀਸੀ ਨੂੰ ਹੀ ਅਲਟੀਮੇਟਮ ਦੇ ਦਿੱਤਾ। ਹੁਣ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਬਾਦਲ ਲਾਣਾ ਤੇ ਸਮੂਹ ਮੈਂਬਰ ਗਿਆਨੀ ਰਘਬੀਰ ਸਿੰਘ ਤੋਂ ਖਫਾ ਨੇ ਤੇ ਉਹਨਾਂ ਨੇ 26 ਨੂੰ ਮੀਟਿੰਗ ਸੱਦ ਲਈ ਹੈ ਤੇ ਲਗਦਾ ਹੈ ਕੇ ਵੱਡੇ ਫੈਸਲੇ ਲਏ ਜਾਣਗੇ, ਕੀ ਗਿਆਨੀ ਜੀ ਨੂੰ ਹੁਣ ਹੈੱਡ ਗ੍ਰੰਥੀ ਦੇ ਅਹੁਦੇ ਤੋਂ ਹਟਾਇਆ ਜਾ ਰਿਹਾ ਕੀ ਕੁਝ ਵੱਡਾ ਹੋਣ ਵਾਲਾ, ਕੀ ਉਹਨਾਂ ’ਤੇ ਹੁਣ ਵੱਡੀ ਕਾਰਵਾਈ ਹੋਵੇਗੀ, ਕੀ ਖਿਚੜੀ ਪੱਕ ਰਹੀ ਹੈ?



ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਹੁਣ ਆਉਂਦੀ 26 ਫ਼ਰਵਰੀ ਨੂੰ ਗਿਆਨੀ ਰਘਬੀਰ ਸਿੰਘ ਦੇ ਮੁੱਦੇ 'ਤੇ ਇੱਕ ਵਿਸ਼ੇਸ਼ ਮੀਟਿੰਗ ਕਰੇਗੀ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਦੱਸਿਆ ਕਿ ਵੀਰਵਾਰ, 26 ਫ਼ਰਵਰੀ ਦਾ ਸਿਰਫ਼ ਇੱਕ–ਨੁਕਾਤੀ ਏਜੰਡਾ ਹੋਵੇਗਾ। ਭਾਵ ਪ੍ਰਧਾਨ ਐਡਵੋਕੇਟ ਧਾਮੀ ਦੀ ਪ੍ਰਧਾਨਗੀ ਹੇਠ ਹੋਣ ਵਾਲ਼ੀ ਉਸ ਮੀਟਿੰਗ 'ਚ ਗਿਆਨੀ ਰਘਬੀਰ ਸਿੰਘ ਦੇ ਮਾਮਲੇ ਤੋਂ ਇਲਾਵਾ ਹੋਰ ਕਿਸੇ ਮੁੱਦੇ ਉਤੇ ਕੋਈ ਵਿਚਾਰ ਨਹੀਂ ਹੋਵੇਗਾ। ਹੁਣ ਜੇ ਗਿ. ਰਘਬੀਰ ਸਿੰਘ ਜਿਹੀ ਪੰਥਕ ਸ਼ਖ਼ਸੀਅਤ ਨੂੰ ਕੋਈ ਪ੍ਰੈਸ ਕਾਨਫ਼ਰੰਸ ਕਰਨ ਦੀ ਜ਼ਰੂਰਤ ਪੈਂਦੀ ਹੈ, ਤਾਂ ਉਸ ਉਤੇ ਪੂਰੀ ਦੁਨੀਆ ਦਾ ਧਿਆਨ ਖਿੱਚਿਆ ਜਾਣਾ ਲਾਜ਼ਮੀ ਹੈ।


ਗਿਆਨੀ ਰਘਬੀਰ ਸਿੰਘ ਦੇ ਦੋਸ਼ ਜ਼ਿਆਦਾਤਰ ਬਾਦਲ ਪਰਿਵਾਰ ਵੱਲ ਸੇਧਤ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗਿ. ਰਘਬੀਰ ਸਿੰਘ ਨੂੰ ਇਸ ਮਾਮਲੇ 'ਤੇ ਸਪੱਸ਼ਟੀਕਰਣ ਦੇਣ ਲਈ 72 ਘੰਟਿਆਂ ਦਾ ਸਮਾਂ ਦਿੱਤਾ ਸੀ। ਪਰ ਹੁਣ ਗਿ. ਰਘਬੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਖ਼ੁਦ ਕੋਈ ਸਪੱਸ਼ਟੀਕਰਣ ਜਾਂ ਸਬੂਤ ਨਹੀਂ ਦਿੱਤੇ। ਉਨ੍ਹਾਂ ਸਗੋਂ ਸ਼੍ਰੋਮਣੀ ਕਮੇਟੀ ਨੂੰ 72 ਘੰਟਿਆਂ ਅੰਦਰ ਉਨ੍ਹਾਂ ਸਾਰੇ ਮੁੱਦਿਆਂ ਉਤੇ ਸਪੱਸ਼ਟੀਕਰਣ ਦੇਣ ਲਈ ਆਖ ਦਿੱਤਾ ਹੈ, ਜਿਹੜੇ ਉਨ੍ਹਾਂ ਪ੍ਰੈਸ ਕਾਨਫ਼ਰੰਸ ਦੌਰਾਨ ਚੁੱਕੇ ਸਨ।


ਗਿਆਨੀ ਰਘਬੀਰ ਸਿੰਘ ਵੱਲੋਂ ਠੋਸ ਮੁੱਦੇ ਚੁੱਕਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀ ਪੰਥਕ ਹਲਕਿਆਂ ਵਿੱਚ ਤਿੱਖੀ ਆਲੋਚਨਾ ਹੋ ਰਹੀ ਹੈ। ਸੋਸ਼ਲ ਮੀਡੀਆ ਉਤੇ ਹੁਣ ਗਿਆਨੀ ਰਘਬੀਰ ਸਿੰਘ ਦਾ ਮੁੱਦਾ ਟ੍ਰੈਂਡਿੰਗ 'ਚ ਚੱਲ ਰਿਹਾ ਹੈ। ਕਿਸੇ ਦੇ ਅਹੁਦੇ ਦਾ ਕੋਈ ਧਿਆਨ ਨਹੀਂ ਰੱਖਿਆ ਜਾ ਰਿਹਾ।


ਗੱਲ ਇਹ ਹੈ ਕਿ ਹੁਣ ਬਦਲੇ ਦੀ ਸਿਆਸਤ ਹੋ ਰਹੀ ਹੈ ਕਈ ਸਿਆਸੀ ਤੇ ਧਾਰਮਿਕ ਆਗੂ ਗਿਆਨੀ ਰਘਬੀਰ ਸਿੰਘ ਦੇ ਪੱਖ ਚ ਆਏ ਨੇ ਤੇ ਕਈ ਆਗੂ ਵਿਰੋਧ ਚ ਨੇ। ਐਸਜੀਪੀਸੀ ਦੇ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਤਾਂ ਗਿਆਨੀ ਰਘਬੀਰ ਸਿੰਘ ਬਾਰੇ ਤੱਤਾ ਬਿਆਨ ਦੇ ਦਿੱਤਾ ਉਹਨਾਂ ਨੇ ਕਿਹਾ ਸੀ ਕਿ ਉਹ ਜਦੋਂ ਜਥੇਦਾਰ ਦੇ ਅਹੁਦੇ ਤੇ ਸਨ ਤਾਂ ਉਹਨਾਂ ਨੇ ਸਾਰੀਆਂ ਸੁੱਖ ਸਹੂਲਤਾਂ ਮਾਨੀਆਂ ਤੇ ਉਦੋਂ ਕਿਉਂ ਨਹੀਂ ਬੋਲੇ ਤੇ ਅਕਾਲੀ ਦਲ ਤੇ ਐਸਜੀਪੀਸੀ ’ਤੇ ਉਸ ਵੇਲੇ ਕਿਉਂ ਆਰੋਪ ਨਹੀਂ ਲਗਾਏ ਇਸੇ ਤਰ੍ਹਾਂ ਹੀ ਦਮਦਮੀ ਟਕਸਾਲ ਦੇ ਆਗੂ ਗਿਆਨੀ ਰਾਮ ਸਿੰਘ ਨੂੰ ਕਿਹਾ ਕੇ ਜਦੋਂ ਉਹ ਜਥੇਦਾਰ ਸਨ ਤਾਂ ਉਹ ਬਹਾਰ ਵਿਦੇਸ਼ਾਂ ਚ ਘੁੰਮਦੇ ਰਹੇ ਸਾਰੀਆਂ ਸੁੱਖ ਸਹੂਲਤਾਂ ਮਾਨੀਆਂ ਤੇ ਕਿੰਨੇ ਹੀ ਸੇਵਾਦਾਰ ਉਹਨਾਂ ਦੀ ਸੇਵਾ ਕਰਦੇ ਸਨ ਤਾਂ ਉਦੋਂ ਅਕਾਲੀ ਦਲ ਤੇ ਐਸਜੀਪੀਸੀ ਦੇ ਖਿਲਾਫ ਕਿਉਂ ਨਹੀਂ ਬੋਲੇ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਾਂ ਸਿੱਧੇ ਤੌਰ ਤੇ ਗਿਆਨੀ ਰਘਬੀਰ ਸਿੰਘ ਨੂੰ ਚਿਤਾਵਨੀ ਦੇ ਦਿੱਤੀ ਹੈ।



ਗਿਆਨੀ ਹਰਪ੍ਰੀਤਸ ਸਿੰਘ ਨੇ ਗਿਆਨੀ ਰਘਬੀਰ ਸਿੰਘ ਦੇ ਪੱਖ ਚ ਵੱਡਾ ਬਿਆਨ ਦਿੱਤੇ ਤੇ ਅਕਾਲੀ ਦਲ ਦੀ ਤੁਲਣਾ ਮੱਸੇ ਰੰਗੜਾਂ ਦੇ ਨਾਲ ਕਰ ਦਿੱਤੇ ਤੇ ਕਿਹਾ ਸੀ ਕੇ ਐਸਜੀਪੀਸੀ ਦਾ ਪ੍ਰਬੰਧ ਮੱਸੇ ਰੰਗੜ ਦੇ ਵਾਰਿਸਾਂ ਤੋਂ ਛੁਡਡਵਾਉਣਾਂ ਹੈ। ਪਰ ਗਿਆਨੀ ਰਘਬੀਰ ਸਿੰਘ ਆਪਣੇ ਅਸੂਲਾਂ ਦੇ ਪੱਕੇ ਨੇ ਤੇ ਉਹ ਅੜੇ ਹੋਏ ਨੇ ਤੇ ਲਗਦਾ ਹੈ ਕੇ ਉਹ ਐਸਜੀਪੀਸੀ ਦੇ ਪ੍ਰਧਾਨ ਧਾਮੀ ਤੇ ਉਕਤ ਕਮੇਟੀ ਦੇ ਮੈਂਬਰਾਂ ਤੋਂ ਡਰਨ ਵਾਲੇ ਨਹੀਂ।



ਗਿਆਨੀ ਰਘਬੀਰ ਸਿੰਘ ਪਹਿਲਾਂ ਹੀ ਦੱਸ ਚੁੱਕੇ ਨੇ ਕੇ ਉਹਨਾਂ ਕੇ ਲਗਾਏ ਗਏ ਸਾਰੇ ਇਲਜਾਮਾ ਤੇ ਪੁੱਛੇ ਗਏ ਸਾਰੇ ਸਾਵਾਲਾਂ ਤੇ ਸਬੂਤ ਤੇ ਉੱਤਰ ਨੇ ਉਹ ਪਰ ਇਹ ਤਾਂ ਹੁਣ ਤੈਅ ਹੈ ਕੇ ਗਿਆਨੀ ਰਘਬੀਰ ਸਿੰਘ ਨੇ 26 ਫਰਵਰੀ ਨੂੰ ਮੀਟਿੰਗ ਕਰਕੇ ਹੈੱਡ ਗ੍ਰੰਥੀ ਦੇ ਅਹੁਦੇ ਤੋਂ ਉਤਾਰਿਆ ਜਾਵੇਗਾ ਤੇ ਹੋ ਸਕਦਾ ਹੈ ਕੇ ਹੋਰ ਵੀ ਵੱਡੀ ਕਾਰਵਾਈ ਕੀਤੀ ਜਾਵੇ।


ਪਰ ਸਰਬੱਤ ਖਾਲਸਾ ਨੂੰ ਲੈ ਕੇ ਗਿਆਨੀ ਰਘਬੀਰ ਸਿੰਘ ਪਹਿਲਾਂ ਹੀ ਵੱਡਾ ਸੰਕੇਤ ਦੇ ਚੁੱਕੇ ਨੇ ਉਹਨਾਂ ਨੇ ਕਿਹਾ ਸੀ ਕੇ ਜੇ ਐਸਜੀਪੀਸੀ ਤੇ ਅਕਾਲੀ ਦਲ ਮੇਰੇ ਪੁੱਛੇ ਗਏ ਸਾਵਾਲਾਂ ਦੇ ਉੱਤਰ ਨਹੀਂ ਦਿੰਦੀ ਦਾਂ ਪੰਥਕ ਤੌਰ ਤੇ ਵੱਡੀ ਕਾਰਵਾਈ ਸੰਗਤ ਵੱਲੋਂ ਤੇ ਸਿੱਖ ਪੰਥ ਵੱਲੋਂ ਆਰੰਭੀ ਜਾਵੇਗੀ।

Next Story
ਤਾਜ਼ਾ ਖਬਰਾਂ
Share it