ਸਰਤੇਜ ਨਰੂਲਾ ਪੰਜਾਬ-ਹਰਿਆਣਾ HC ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ
ਨੀਲੇਸ਼ ਭਾਰਦਵਾਜ ਨੇ 1501 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ।

🔹 ਪ੍ਰਧਾਨ ਚੁਣੇ ਗਏ:
ਸਰਤੇਜ ਸਿੰਘ ਨਰੂਲਾ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ।
ਨਰੂਲਾ ਨੇ 1781 ਵੋਟਾਂ ਹਾਸਲ ਕੀਤੀਆਂ।
ਰਵਿੰਦਰ ਸਿੰਘ ਰੰਧਾਵਾ 1404 ਵੋਟਾਂ ਲੈ ਕੇ ਦੂਜੇ ਸਥਾਨ 'ਤੇ ਰਹੇ।
🔹 ਸਕੱਤਰ ਬਣੇ:
ਗਗਨਦੀਪ ਸਿੰਘ ਜੰਮੂ ਨੇ ਸਕੱਤਰ ਦਾ ਅਹੁਦਾ ਸੰਭਾਲਿਆ।
ਉਸਨੂੰ 1411 ਵੋਟਾਂ ਮਿਲੀਆਂ।
ਮਨਵਿੰਦਰ ਸਿੰਘ ਦਲਾਲ 962 ਵੋਟਾਂ ਨਾਲ ਦੂਜੇ ਸਥਾਨ 'ਤੇ।
🔹 ਉਪ-ਪ੍ਰਧਾਨ :
ਨੀਲੇਸ਼ ਭਾਰਦਵਾਜ ਨੇ 1501 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ।
ਗੌਰਵ ਗੁਰਚਰਨ ਸਿੰਘ ਰਾਏ 1064 ਵੋਟਾਂ ਲੈ ਕੇ ਦੂਜੇ ਸਥਾਨ 'ਤੇ।
🔹 ਸੰਯੁਕਤ ਸਕੱਤਰ:
ਭਾਗਿਆਸ਼੍ਰੀ ਸੇਤੀਆ 2053 ਵੋਟਾਂ ਨਾਲ ਜੇਤੂ ਰਹੀ।
ਡਾ. ਕਿਰਨਦੀਪ ਕੌਰ ਨੂੰ 1753 ਵੋਟਾਂ ਮਿਲੀਆਂ।
🔹 ਖਜ਼ਾਨਚੀ:
ਹਰਵਿੰਦਰ ਸਿੰਘ ਮਾਨ 869 ਵੋਟਾਂ ਲੈ ਕੇ ਜਿੱਤਿਆ।
ਸਤਨਾਮ ਸਿੰਘ 737 ਵੋਟਾਂ ਲੈ ਕੇ ਦੂਜੇ ਨੰਬਰ 'ਤੇ।
🔹 ਵੋਟਿੰਗ ਦੌਰਾਨ ਉਤਸ਼ਾਹ:
ਭਾਰੀ ਮੀਂਹ ਦੇ ਬਾਵਜੂਦ, ਵਕੀਲ ਵੱਡੀ ਗਿਣਤੀ ਵਿੱਚ ਵੋਟ ਪਾਉਣ ਪਹੁੰਚੇ।
🔹 ਚੋਣ ਪ੍ਰਬੰਧ:
ਪਾਰਕਿੰਗ (ਗੇਟ ਨੰਬਰ 2 ਸਾਹਮਣੇ) ਬੰਦ ਰੱਖੀ ਗਈ।
ਪ੍ਰਵੇਸ਼ ਰੌਕ ਗਾਰਡਨ ਵਾਲੇ ਪਾਸੇ ਤੋਂ ਸੀ।
ਇਲੈਕਟ੍ਰਿਕ ਵਾਹਨ ਅਤੇ ਵ੍ਹੀਲਚੇਅਰਾਂ ਦੀ ਸਹੂਲਤ ਦਿੱਤੀ ਗਈ।