ਕੁਲਹੜ ਪੀਜ਼ਾ ਜੋੜੇ ਨੂੰ ਹਾਈ ਕੋਰਟ ਤੋਂ ਰਾਹਤ
ਕੁਲਹੜ ਪੀਜ਼ਾ ਜੋੜੇ ਵਿਰੁੱਧ ਇੱਕ ਵਾਇਰਲ ਵੀਡੀਓ ਦੇ ਆਧਾਰ 'ਤੇ ਐਫਆਈਆਰ ਦਰਜ ਕੀਤੀ ਗਈ ਸੀ। ਦੋਵਾਂ ਉੱਤੇ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ਲਾਏ ਗਏ।

By : Gill
ਪੰਜਾਬ ਸਰਕਾਰ ਤੋਂ ਮੰਗਿਆ ਗਿਆ ਜਵਾਬ
ਜਲੰਧਰ ਦੇ ਮਸ਼ਹੂਰ ਕੁਲਹੜ ਪੀਜ਼ਾ ਜੋੜੇ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਵੱਡੀ ਰਾਹਤ ਮਿਲੀ ਹੈ। ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੇ ਮਾਮਲੇ ਵਿੱਚ ਹਾਈ ਕੋਰਟ ਨੇ ਪਟੀਸ਼ਨ 'ਤੇ ਰੋਕ ਲਗਾ ਦਿੱਤੀ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।
ਕੀ ਹੈ ਪੂਰਾ ਮਾਮਲਾ?
ਕੁਲਹੜ ਪੀਜ਼ਾ ਜੋੜੇ ਵਿਰੁੱਧ ਇੱਕ ਵਾਇਰਲ ਵੀਡੀਓ ਦੇ ਆਧਾਰ 'ਤੇ ਐਫਆਈਆਰ ਦਰਜ ਕੀਤੀ ਗਈ ਸੀ। ਦੋਵਾਂ ਉੱਤੇ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ਲਾਏ ਗਏ। ਹਾਲਾਂਕਿ, ਬਾਅਦ ਵਿੱਚ ਉਨ੍ਹਾਂ ਨੇ ਵੀਡੀਓ ਡਿਲੀਟ ਕਰ ਦਿੱਤੀ ਅਤੇ ਹਾਈ ਕੋਰਟ 'ਚ ਐਫਆਈਆਰ ਰੱਦ ਕਰਨ ਦੀ ਮੰਗ ਕੀਤੀ। ਦਰਅਸਲ ਜੋੜੇ ਨੇ ਨਕਲੀ ਬੰਦੂਕ ਨਾਲ ਫੋਟੋ ਖਿਚ ਕੇ ਸੋਸ਼ਲ ਮੀਡੀਆ ਉਤੇ ਪਾਈ ਸੀ ਜਦਕਿ ਸਰਕਾਰ ਨੇ ਅਜਿਹੇ ਕੰਮਾਂ ਤੇ ਪਾਬੰਦੀ ਲਾਈ ਹੋਈ ਸੀ।
ਕਿਵੇਂ ਮਸ਼ਹੂਰ ਹੋਇਆ ਕੁਲਹੜ ਪੀਜ਼ਾ?
ਜਲੰਧਰ ਦੇ ਭਗਵਾਨ ਵਾਲਮੀਕਿ ਚੌਕ ਦੇ ਨੇੜੇ ਸਹਿਜ ਅਰੋੜਾ ਨੇ ਕੁਲਹੜ 'ਚ ਪੀਜ਼ਾ ਬਣਾਉਣ ਦੀ ਸ਼ੁਰੂਆਤ ਕੀਤੀ। ਇਹ ਨਵਾਂ ਤਰੀਕਾ ਦੇਖ ਕੇ ਫੂਡ ਬਲੌਗਰ ਉਨ੍ਹਾਂ ਦੇ ਪਾਸ ਆਉਣ ਲੱਗੇ ਅਤੇ ਇਹ ਜੋੜਾ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਵਿਆਹ ਦੇ ਬਾਅਦ ਸਹਿਜ ਦੀ ਪਤਨੀ ਰੂਪ ਅਰੋੜਾ ਵੀ ਇਸ ਕੰਮ ਵਿੱਚ ਸ਼ਾਮਲ ਹੋ ਗਈ, ਜਿਸ ਕਾਰਨ ਇਹ ਜੋੜਾ ਹੋਰ ਮਸ਼ਹੂਰ ਹੋ ਗਿਆ।
ਕਿਵੇਂ ਆਇਆ ਵਿਵਾਦ?
ਇਹ ਜੋੜਾ ਉਦੋਂ ਵਿਵਾਦ 'ਚ ਆਇਆ, ਜਦੋਂ ਇੱਕ ਵਾਇਰਲ ਤਸਵੀਰ 'ਚ ਉਹ ਏਅਰ ਰਾਈਫਲ ਨਾਲ ਪੋਜ਼ ਦੇ ਰਹੇ ਸਨ। ਜਲੰਧਰ ਪੁਲਿਸ ਨੇ ਉਨ੍ਹਾਂ ਉੱਤੇ ਕੇਸ ਦਰਜ ਕਰ ਦਿੱਤਾ, ਹਾਲਾਂਕਿ ਪੁਲਿਸ ਸਟੇਸ਼ਨ ਵਿੱਚ ਹੀ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ।
ਯੂਕੇ ਚਲੇ ਗਏ ਕੁਲਹੜ ਪੀਜ਼ਾ ਜੋੜੇ
ਬੇਸ਼ਕ ਇਹ ਜੋੜਾ ਪੂਰੇ ਭਾਰਤ 'ਚ ਮਸ਼ਹੂਰ ਹੋ ਗਿਆ, ਪਰ ਉਨ੍ਹਾਂ ਨੇ ਵਿਵਾਦਾਂ ਕਾਰਨ ਭਾਰਤ ਛੱਡ ਕੇ ਯੂਕੇ ਚਲੇ ਜਾਣ ਦਾ ਫੈਸਲਾ ਕੀਤਾ। ਇਹ ਵੀ ਖਬਰ ਆਈ ਕਿ ਸਹਿਜ ਅਤੇ ਰੂਪ ਅਰੋੜਾ ਦੇ ਵਿਚਕਾਰ ਤਲਾਕ ਦੀ ਗੱਲ ਚੱਲ ਰਹੀ ਸੀ, ਪਰ ਯੂਕੇ ਜਾਣ ਤੋਂ ਬਾਅਦ ਇਹ ਚਰਚਾ ਖਤਮ ਹੋ ਗਈ।
ਕੀ ਕਹਿੰਦੀ ਹੈ ਹਾਈ ਕੋਰਟ?
ਹੁਣ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ ਕਿ ਕਿਉਂਕਰ ਇਹ ਮਾਮਲਾ ਦਰਜ ਕੀਤਾ ਗਿਆ ਅਤੇ ਕੀ ਇਹ ਸਹੀ ਤਰੀਕੇ ਨਾਲ ਹੋਇਆ?
ਹੁਣ ਦੇਖਣਾ ਇਹ ਰਹੇਗਾ ਕਿ ਅਗਲੀ ਸੁਣਵਾਈ 'ਚ ਕੀ ਹੁੰਦਾ!


