Begin typing your search above and press return to search.

ਰਾਜਸਥਾਨ ਦੇ CM ਭਜਨ ਲਾਲ ਸ਼ਰਮਾ ਦੇ ਕਾਫ਼ਲੇ 'ਚ ਵੜੀ ਕਾਰ, ਇਕ ਦੀ ਮੌਤ

ਇਥੇ ਦੱਸ ਦਈਏ ਕਿ ਭਾਰਤ ਦੇਸ਼ ਦੇ ਵਿੱਚ ਅਕਸਰ ਜਦੋਂ ਕੋਈ ਵੱਡਾ ਲੀਡਰ ਖਾਸ ਕਰਕੇ ਕਿਸੇ ਸੂਬੇ ਦਾ ਮੁੱਖ ਮੰਤਰੀ ਆਪਣੇ ਕਾਫਲੇ ਨਾਲ ਨਿਕਲਦਾ ਹੈ ਤਾਂ ਟਰੈਫਿਕ ਨਿਯਮਾਂ ਦੀ ਅਣਦੇਖੀ ਕੀਤੀ ਜਾਂਦੀ ਹੈ ।

ਰਾਜਸਥਾਨ ਦੇ CM ਭਜਨ ਲਾਲ ਸ਼ਰਮਾ ਦੇ ਕਾਫ਼ਲੇ ਚ ਵੜੀ ਕਾਰ, ਇਕ ਦੀ ਮੌਤ
X

BikramjeetSingh GillBy : BikramjeetSingh Gill

  |  12 Dec 2024 7:36 AM IST

  • whatsapp
  • Telegram

ਰਾਜਸਥਾਨ : ਇੱਕ ਤੇਜ਼ ਰਫ਼ਤਾਰ ਟੈਕਸੀ ਨੇ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਦੇ ਕਾਫ਼ਲੇ ਨੂੰ ਟੱਕਰ ਮਾਰ ਦਿੱਤੀ। ਜੈਪੁਰ ਦੇ ਪੁਲਸ ਕਮਿਸ਼ਨਰ ਬੀਜੂ ਜਾਰਜ ਜੋਸਫ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਕਾਫਲੇ ਦੀ ਆਵਾਜਾਈ ਦੌਰਾਨ ਪ੍ਰਤਾਪ ਨਗਰ ਇਲਾਕੇ 'ਚ ਸਿਗਨਲ ਦੇ ਬਾਵਜੂਦ ਇਕ ਟੈਕਸੀ ਕਾਰ ਨੇ ਪੁਲਸ ਦੀ ਚਿਤਾਵਨੀ ਨੂੰ ਨਹੀਂ ਸੁਣਿਆ ਅਤੇ ਤੇਜ਼ ਰਫਤਾਰ ਫੜ ਲਈ।

ਇਸ ਕਾਰਨ 7 ਲੋਕ ਜ਼ਖਮੀ ਹੋ ਗਏ। ਜਦਕਿ ਇੱਕ ਵਿਅਕਤੀ ਦੀ ਮੌਤ ਹੋ ਗਈ। ਹਾਦਸੇ 'ਚ ਮੁੱਖ ਮੰਤਰੀ ਸੁਰੱਖਿਅਤ ਹਨ, ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ।

ਇਥੇ ਦੱਸ ਦਈਏ ਕਿ ਭਾਰਤ ਦੇਸ਼ ਦੇ ਵਿੱਚ ਅਕਸਰ ਜਦੋਂ ਕੋਈ ਵੱਡਾ ਲੀਡਰ ਖਾਸ ਕਰਕੇ ਕਿਸੇ ਸੂਬੇ ਦਾ ਮੁੱਖ ਮੰਤਰੀ ਆਪਣੇ ਕਾਫਲੇ ਨਾਲ ਨਿਕਲਦਾ ਹੈ ਤਾਂ ਟਰੈਫਿਕ ਨਿਯਮਾਂ ਦੀ ਅਣਦੇਖੀ ਕੀਤੀ ਜਾਂਦੀ ਹੈ । ਮਤਲਬ ਇਹ ਹੈ ਕਿ ਆਵਾਜਾਈ ਨੂੰ ਰੋਕ ਕੇ ਲੀਡਰਾਂ ਨੂੰ ਲੰਘਣਾ ਦਿੱਤਾ ਜਾਂਦਾ ਹੈ । ਇਸ ਮੌਕੇ ਟਰੈਫਿਕ ਲਾਈਟਾਂ ਦਾ ਵੀ ਕੋਈ ਧਿਆਨ ਨਹੀਂ ਰੱਖਿਆ ਜਾਂਦਾ ।

ਉਸ ਵੇਲੇ ਇਸ ਤਰਾਂ ਮਹਿਸੂਸ ਹੁੰਦਾ ਹੈ ਕਿ ਇਹ ਟਰੈਫਿਕ ਸਿਗਨਲ ਸਿਰਫ ਆਮ ਲੋਕਾਂ ਲਈ ਹਨ, ਵੱਡੇ ਲੀਡਰਾਂ ਲਈ ਨਹੀਂ ਹਨ । ਇਸੇ ਕਰਕੇ ਤਾਂ ਆਵਾਜਾਈ ਨੂੰ ਰੋਕ ਕੇ ਸਿਰਫ ਲੀਡਰਾਂ ਨੂੰ ਲੰਘਣ ਦੇਣ ਦਾ ਰਸਤਾ ਬਣਾਇਆ ਜਾਂਦਾ ਹੈ। ਇੱਥੇ ਵੇਖਣਾ ਇਹ ਹੈ ਕਿ ਕੀ ਇਹ ਟਰੈਫਿਕ ਨਿਯਮ ਇਨਾ ਲੀਡਰਾਂ ਉੱਤੇ ਲਾਗੂ ਨਹੀਂ ਹੁੰਦੇ ਅਤੇ ਇਸ ਵਕਤ ਜੇ ਕੋਈ ਹਾਦਸਾ ਵਾਪਰ ਜਾਵੇ ਤਾਂ ਉਸ ਲਈ ਕੌਣ ਜਿੰਮੇਵਾਰ ਹਨ ?

Next Story
ਤਾਜ਼ਾ ਖਬਰਾਂ
Share it