Nabha ’ਚ ਮੀਂਹ ਨੇ ਪਰਿਵਾਰ ’ਤੇ ਢਾਹਿਆ ਕਹਿਰ, ਨੌਜਵਾਨ ਦੀ ਕਰੰਟ ਲੱਗਣ ਕਾਰਨ ਹੋਈ ਮੌਤ
ਨਾਭਾ ਸ਼ਹਿਰ ਦੇ ਕਰਤਾਰਪੁਰਾ ਮੁਹੱਲੇ ਦੇ 18 ਸਾਲਾ ਨੌਜਵਾਨ ਭਵਿਸ਼ ਦੀ ਕਰੰਟ ਲੱਗਣ ਨਾਲ ਹੋਈ ਮੌਤ

By : Gurpiar Thind
ਨਾਭਾ : ਨਾਭਾ ਸ਼ਹਿਰ ਦੇ ਕਰਤਾਰਪੁਰਾ ਮੁਹੱਲੇ ਦੇ 18 ਸਾਲਾ ਨੌਜਵਾਨ ਭਵਿਸ਼ ਦੀ ਕਰੰਟ ਲੱਗਣ ਨਾਲ ਹੋਈ ਮੌਤ। ਭਵਿਸ਼ ਘਰ ਤੋਂ ਕੁਝ ਦੂਰੀ ਤੇ ਗਿਆ ਸੀ ਤੇ ਬਿਜਲੀ ਦੇ ਖੰਬੇ ਨੂੰ ਉਸ ਦਾ ਹੱਥ ਲੱਗ ਗਿਆ ਤਾਂ ਜੋਰਦਾਰ ਉਸ ਨੂੰ ਕਰੰਟ ਲੱਗ ਗਿਆ ਅਤੇ ਉਹ ਪਾਣੀ ਵਿੱਚ ਡਿੱਗ ਗਿਆ ਅਤੇ ਜਦੋਂ ਤੱਕ ਉਸ ਨੂੰ ਸਰਕਾਰੀ ਹਸਪਤਾਲ ਲੈਕੇ ਗਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ, ਕਿਉਂਕਿ ਨੌਜਵਾਨ ਪੁੱਤ ਦੀ ਮੌਤ ਨੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਨਾਭਾ ਦਾ ਰਹਿਣ ਵਾਲਾ ਭਵਿਸ਼ ਨੂੰ ਬਿਲਕੁਲ ਅੰਦਾਜ਼ਾ ਨਹੀਂ ਸੀ ਕਿ ਉਹ ਘਰ ਤੋਂ ਬਾਹਰ ਤਾਂ ਜਾ ਰਿਹਾ ਪਰ ਉਹ ਮੁੜ ਕੇ ਘਰ ਵਾਪਸ ਨਹੀਂ ਪਰਤੇਗਾ। ਕਿਉਂਕਿ ਭਵਿਸ਼ ਘਰ ਤੋਂ ਕੁਝ ਦੂਰੀ ਤੇ ਹੀ ਜਾਂਦਾ ਹੈ ਅਤੇ ਪਾਣੀ ਜਿਆਦਾ ਹੋਣ ਕਾਰਨ ਉਹ ਜਦੋਂ ਵਾਪਸ ਖੰਬੇ ਨੂੰ ਹੱਥ ਲਾਉਂਦਾ ਹੈ ਤਾਂ ਖੰਭੇ ਵਿੱਚ ਕਰੰਟ ਸੀ ਅਤੇ ਕਰੰਟ ਲੱਗਣ ਦੇ ਨਾਲ ਉਹ ਪਾਣੀ ਵਿੱਚ ਹੀ ਡਿੱਗ ਗਿਆ।
ਜਦੋਂ ਤੱਕ ਆਲੇ ਦੁਆਲੇ ਦੇ ਲੋਕ ਉਸ ਨੂੰ ਹਸਪਤਾਲ ਲੈ ਕੇ ਜਾਂਦੇ ਹਨ ਤਾਂ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਭਵਿਸ਼ਾ ਨਾਭਾ ਦੀ ਆਈਟੀਆਈ ਵਿਖੇ ਇਲੈਕਟ੍ਰੀਸ਼ਨ ਦਾ ਡਿਪਲੋਮਾ ਕਰਦਾ ਸੀ। ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ। ਪਰਿਵਾਰ ਨੂੰ ਬਿਲਕੁਲ ਉਮੀਦ ਨਹੀਂ ਸੀ ਕਿ ਬਾਰਿਸ਼ ਭਵਿਸ਼ ਦੀ ਮੌਤ ਬਣ ਕੇ ਆਏਗੀ।


