Begin typing your search above and press return to search.

ਕੈਨੇਡਾ ਵਿੱਚ ਪੰਜਾਬੀ ਨੇ ਮਾਰ ਦਿੱਤਾ ਪੰਜਾਬੀ ਨੌਜਵਾਨ, ਗਿੱਲ ਗ੍ਰਿਫਤਾਰ

ਕੈਨੇਡਾ ਵਿੱਚ ਪੰਜਾਬੀ ਨੇ ਮਾਰ ਦਿੱਤਾ ਪੰਜਾਬੀ ਨੌਜਵਾਨ, ਗਿੱਲ ਗ੍ਰਿਫਤਾਰ
X

Sandeep KaurBy : Sandeep Kaur

  |  2 May 2025 9:42 PM IST

  • whatsapp
  • Telegram

ਪੀਲ ਖੇਤਰੀ ਪੁਲਿਸ ਹੋਮੀਸਾਈਡ ਐਂਡ ਮਿਸਿੰਗ ਪਰਸਨਜ਼ ਬਿਊਰੋ ਦੇ ਜਾਂਚਕਰਤਾਵਾਂ ਨੇ ਕਤਲ ਦੀ ਜਾਂਚ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਸ 'ਤੇ ਦੋਸ਼ ਲਗਾਇਆ ਹੈ। ਪਿਛਲੇ ਮਹੀਨੇ ਬਰੈਂਪਟਨ ਦੇ ਇੱਕ ਸ਼ਾਪਿੰਗ ਪਲਾਜ਼ਾ ਵਿੱਚ ਦਿਨ-ਦਿਹਾੜੇ ਹੋਈ ਘਾਤਕ ਗੋਲੀਬਾਰੀ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਘਟਨਾ 1 ਅਪ੍ਰੈਲ ਨੂੰ ਦੁਪਹਿਰ 1 ਵਜੇ ਦੇ ਕਰੀਬ ਬ੍ਰਾਮਾਲੀਆ ਰੋਡ ਅਤੇ ਡਿਊਸਾਈਡ ਡਰਾਈਵ ਨੇੜੇ ਬ੍ਰਾਮਾਲੀਆ ਬਿਜ਼ਨਸ ਸੈਂਟਰ ਦੇ ਬਾਹਰ ਵਾਪਰੀ ਸੀ। ਮੌਕੇ 'ਤੇ ਪਹੁੰਚੀ ਪੁਲਿਸ ਨੇ ਦੱਸਿਆ ਸੀ ਕਿ ਪੀੜਤ ਨੂੰ ਕਈ ਵਾਰ ਗੋਲੀ ਮਾਰੀ ਗਈ ਸੀ ਅਤੇ ਅੰਤ ਵਿੱਚ ਉਸਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਹਾਂਲਾਕਿ ਪੁਲਿਸ ਵੱਲੋਂ ਮ੍ਰਿਤਕ ਦੀ ਪਹਿਚਾਣ ਜਾਰੀ ਨਹੀਂ ਕੀਤੀ ਗਈ ਸੀ ਪਰ ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਮ੍ਰਿਤਕ ਜੈਗ ਮੁੰਡੀ ਦਾ ਇਸੇ ਹੀ ਪਲਾਜ਼ੇ ਵਿੱਚ ਵੇਪ ਸਟੋਰ ਹੈ। ਕਾਂਸਟੇਬਲ ਮਨਦੀਪ ਖਟੜਾ ਨੇ ਦੱਸਿਆ ਸੀ ਕਿ ਅਧਿਕਾਰੀਆਂ ਨੇ ਪੀੜਤ 'ਤੇ ਸੀਪੀਆਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ ਸੀ।

ਪੁਲਿਸ ਨੇ ਉਸ ਸਮੇਂ ਸ਼ੱਕੀਆਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਕੀਤੀ ਸੀ ਕਿਉਂਕਿ ਪੁਲਿਸ ਦਾ ਕਹਿਣਾ ਸੀ ਕਿ ਦੋਸ਼ੀ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਭੱਜ ਗਏ ਸਨ। ਖੱਟੜਾ ਨੇ ਦੱਸਿਆ ਸੀ ਕਿ ਜਦੋਂ ਗੋਲੀਬਾਰੀ ਹੋਈ ਤਾਂ ਪੀੜਤ ਸ਼ੁਰੂ ਵਿੱਚ ਇੱਕ ਕਾਰ ਵਿੱਚ ਸੀ। ਖੱਟੜਾ ਦੇ ਅਨੁਸਾਰ, ਗੋਲੀਬਾਰੀ ਕਾਫ਼ੀ ਵਿਅਸਤ ਪਲਾਜ਼ਾ ਵਿੱਚ ਹੋਈ। ਪੁਲਿਸ ਪੀੜਤ ਨੂੰ ਕਿੰਨੀ ਵਾਰ ਗੋਲੀ ਮਾਰੀ ਗਈ ਇਸਦੀ ਪੁਸ਼ਟੀ ਨਹੀਂ ਕਰ ਸਕੀ ਸੀ। ਪੁਲਿਸ ਦਾ ਮੰਨਣਾ ਹੈ ਕਿ ਗੋਲੀਬਾਰੀ ਇੱਕ ਵੱਖਰੀ ਘਟਨਾ ਸੀ, ਪਰ ਅਜੇ ਤੱਕ ਇਸਦਾ ਕੋਈ ਕਾਰਨ ਨਹੀਂ ਪਤਾ ਲੱਗਾ ਹੈ। ਪੁਲਿਸ ਵੱਲੋਂ ਮਾਮਲੇ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਸੀ ਅਤੇ 2 ਮਈ, ਸ਼ੁੱਕਰਵਾਰ ਨੂੰ ਜਾਰੀ ਇੱਕ ਨਿਊਜ਼ ਰਿਲੀਜ਼ ਵਿੱਚ ਪੁਲਿਸ ਨੇ ਕਿਹਾ ਕਿ ਇੱਕ ਵਿਅਕਤੀ ਦੀ ਗ੍ਰਿਫਤਾਰੀ ਹੋ ਗਈ ਹੈ। ਮੰਗਲਵਾਰ, 29 ਅਪ੍ਰੈਲ ਨੂੰ, ਜਾਂਚਕਰਤਾਵਾਂ ਨੇ ਬਰੈਂਪਟਨ ਦੇ ਏਅਰਪੋਰਟ ਰੋਡ ਅਤੇ ਹੰਬਰਵੈਸਟ ਪਾਰਕਵੇਅ ਖੇਤਰ ਵਿੱਚ ਇੱਕ ਰਿਹਾਇਸ਼ 'ਤੇ ਇੱਕ ਸਰਚ ਵਾਰੰਟ ਲਾਗੂ ਕੀਤਾ ਅਤੇ 30 ਸਾਲਾ ਬਲਰੀਤ ਸਿੰਘ ਗਿੱਲ ਨੂੰ ਫਸਟ ਡਿਗਰੀ ਕਤਲ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ।

ਗਿੱਲ ਨੂੰ ਜ਼ਮਾਨਤ ਦੀ ਸੁਣਵਾਈ ਲਈ ਰੱਖਿਆ ਗਿਆ ਸੀ ਅਤੇ ਉਹ ਬਰੈਂਪਟਨ ਵਿੱਚ ਓਨਟਾਰੀਓ ਕੋਰਟ ਆਫ਼ ਜਸਟਿਸ ਵਿੱਚ ਹਾਜ਼ਰ ਹੋਇਆ। ਫਿਲਹਾਲ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਗਿੱਲ ਸਬੰਧੀ ਹੋਰ ਕੋਈ ਵੇਰਵੇ ਜਾਰੀ ਨਹੀਂ ਕੀਤੇ ਗਏ ਹਨ ਅਤੇ ਉਸ ਦੀ ਤਸਵੀਰ ਵੀ ਜਾਰੀ ਨਹੀਂ ਕੀਤੀ ਗਈ ਹੈ। ਪੀਲ ਖੇਤਰੀ ਪੁਲਿਸ ਮੁਖੀ ਨਿਸ਼ਾਨ ਦੁਰਈਅੱਪਾ ਨੇ ਰਿਲੀਜ਼ ਵਿੱਚ ਕਿਹਾ ਕਿ ਕਤਲ ਕੀਤੇ ਜਾਣਾ ਸਭ ਤੋਂ ਗੰਭੀਰ ਅਤੇ ਵਿਨਾਸ਼ਕਾਰੀ ਅਪਰਾਧਾਂ ਵਿੱਚੋਂ ਇੱਕ ਹੈ, ਜੋ ਪਰਿਵਾਰਾਂ ਅਤੇ ਭਾਈਚਾਰਿਆਂ 'ਤੇ ਸਥਾਈ ਪ੍ਰਭਾਵ ਛੱਡਦੇ ਹਨ। ਇਹ ਮਾਮਲੇ ਬਹੁਤ ਹੀ ਗੁੰਝਲਦਾਰ ਅਤੇ ਮੰਗ ਕਰਨ ਵਾਲੇ ਹਨ ਅਤੇ ਮੈਂ ਸਾਡੇ ਸਮਰਪਿਤ ਜਾਸੂਸਾਂ ਦੀ ਉਨ੍ਹਾਂ ਦੇ ਨਿਰੰਤਰ ਕੰਮ ਲਈ ਪ੍ਰਸ਼ੰਸਾ ਕਰਦਾ ਹਾਂ। ਵੀਡੀਓ ਨਿਗਰਾਨੀ, ਡੈਸ਼ਕੈਮ ਜਾਂ ਡਿਜੀਟਲ ਵੀਡੀਓ ਫੁਟੇਜ ਸਮੇਤ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਹੋਮੀਸਾਈਡ ਐਂਡ ਮਿਸਿੰਗ ਪਰਸਨਜ਼ ਬਿਊਰੋ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ ਲਈ ਕਿਹਾ ਜਾਂਦਾ ਹੈ।

Next Story
ਤਾਜ਼ਾ ਖਬਰਾਂ
Share it