ਪੰਜਾਬ ਪੁਲਿਸ ਨੇ 250 ਕਰੋੜ ਦੀ ਫੜੀ ਹੈਰੋਇਨ, ਡੀ.ਜੀ.ਪੀ ਪੰਜਾਬ ਨੇ ਦਿੱਤੀ ਜਾਣਕਾਰੀ
ਯੁੱਧ ਨਸ਼ਿਆਂ ਵਿਰੁੱਧ ਸਰਕਾਰ ਲਗਾਤਾਰ ਨਸ਼ਾ ਤਸਕਰਾਂ ਉੱਤੇ ਵੱਡੀ ਕਾਰਵਾਈ ਕਰ ਰਹੀ ਹੈ। ਲਗਾਤਾਰ ਵੱਡੀ ਗਿਣਤੀ ਵਿੱਚ ਪੰਜਾਬ ’ਚ ਨਸ਼ਾ ਤਸਕਰ ਅਤੇ ਨਸ਼ਾ ਫੜਿਆ ਜਾ ਰਿਹਾ ਹੈ। ਪੰਜਾਬ ਦੀ ਐਂਟੀ ਨਾਰਕੋਟਿਕਸ ਟਾਸਕ ਫੋਰਸ ਫਿਰੋਜ਼ਪੁਰ ਰੇਂਜ ਦੀ ਪੁਲਸ ਨੇ ਇੱਕ ਨਸ਼ਾ ਤਸਕਰ ਨੂੰ ਪਾਕਿਸਤਾਨ ਤੋਂ ਮੰਗਵਾਈ ਗਈ ਕਰੀਬ 50 ਕਿੱਲੋ 14 ਗ੍ਰਾਮ ਹੈਰੋਇਨ ਦੀ ਵੱਡੀ ਖ਼ੇਪ ਸਣੇ ਸਰਹੱਦੀ ਪਿੰਡ ਰਾਓ ਕੇ ਹਿਠਾੜ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ ਹੈ।

By : Gurpiar Thind
ਫ਼ਿਰੋਜ਼ਪੁਰ : ਯੁੱਧ ਨਸ਼ਿਆਂ ਵਿਰੁੱਧ ਸਰਕਾਰ ਲਗਾਤਾਰ ਨਸ਼ਾ ਤਸਕਰਾਂ ਉੱਤੇ ਵੱਡੀ ਕਾਰਵਾਈ ਕਰ ਰਹੀ ਹੈ। ਲਗਾਤਾਰ ਵੱਡੀ ਗਿਣਤੀ ਵਿੱਚ ਪੰਜਾਬ ’ਚ ਨਸ਼ਾ ਤਸਕਰ ਅਤੇ ਨਸ਼ਾ ਫੜਿਆ ਜਾ ਰਿਹਾ ਹੈ। ਪੰਜਾਬ ਦੀ ਐਂਟੀ ਨਾਰਕੋਟਿਕਸ ਟਾਸਕ ਫੋਰਸ ਫਿਰੋਜ਼ਪੁਰ ਰੇਂਜ ਦੀ ਪੁਲਸ ਨੇ ਇੱਕ ਨਸ਼ਾ ਤਸਕਰ ਨੂੰ ਪਾਕਿਸਤਾਨ ਤੋਂ ਮੰਗਵਾਈ ਗਈ ਕਰੀਬ 50 ਕਿੱਲੋ 14 ਗ੍ਰਾਮ ਹੈਰੋਇਨ ਦੀ ਵੱਡੀ ਖ਼ੇਪ ਸਣੇ ਸਰਹੱਦੀ ਪਿੰਡ ਰਾਓ ਕੇ ਹਿਠਾੜ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਨਸ਼ਾ ਤਸਕਰ ਹੈਰੋਇਨ ਦੀ ਡਲਿਵਰੀ ਲੈ ਕੇ ਪੰਜਾਬ ਨੰਬਰ ਦੀ ਕਾਰ ਉੱਤੇ ਜਾ ਰਿਹਾ ਸੀ। ਫਿਰੋਜ਼ਪੁਰ ਪੁਲਿਸ ਨੂੰ ਇਸਦੀ ਗੁਪਤ ਸੂਚਨਾ ਮਿਲੀ ਸੀ ਕਿ ਪੰਜਾਬ ਨੰਬਰ ਦੀ ਕਾਰ ਵਿੱਚ ਨਸ਼ਾ ਤਸਕਰ ਨਸ਼ਾ ਲੈ ਕਿ ਜਾ ਰਿਹਾ ਹੈ ਅਤੇ ਪੰਜਾਬ ਪੁਲਿਸ ਨੇ ਉਸਨੂੰ ਫੜ ਲਿਆ ਜਿਸ ਤੋਂ 50 ਕਿੱਲੋਂ 14 ਗ੍ਰਾਮ ਹੈਰੋਇਨ ਦੀ ਬਰਾਮਦੀ ਕੀਤੀ ਗਈ।
ਇਸ ਫੜ੍ਹੇ ਗਏ ਨਸ਼ਾ ਤਸਕਰ ਦੀ ਪਛਾਣ ਸੰਦੀਪ ਸਿੰਘ ਉਰਫ਼ ਸੀਪਾ ਪੁੱਤਰ ਛਿੰਦਰ ਸਿੰਘ ਵਾਸੀ ਪਿੰਡ ਚੈਨਾਰ ਸ਼ੇਰ ਸਿੰਘ ਤਲਵੰਡੀ ਚੌਧਰੀ ਜ਼ਿਲ੍ਹਾ ਕਪੂਰਥਲਾ ਦੇ ਰੂਪ ਵਿੱਚ ਹੋਈ ਹੈ ਅਤੇ ਫੜੀ ਗਈ ਇਸ ਹੈਰੋਇਨ ਦੀ ਅੰਤਰਰਾਸ਼ਟਰੀ ਬਜ਼ਾਰ ’ਚ ਕੀਮਤ 250 ਕਰੋੜ ਰੁਪਏ ਹੈ।
ਇਸ ਰਿਕਵਰੀ ਨੂੰ ਲੈ ਕੇ ਨਸ਼ਾ ਤਸਕਰ ਖ਼ਿਲਾਫ਼ ਐੱਸ. ਏ. ਐੱਸ. ਨਗਰ ਮੋਹਾਲੀ 'ਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਪੁਲਸ ਵਲੋਂ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਵਲੋਂ ਇਸ ਗੱਲ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਇਸ ਹੈਰੋਇਨ ਨੂੰ ਮੰਗਵਾਉਣ 'ਚ ਕਿਨ੍ਹਾਂ-ਕਿਨ੍ਹਾਂ ਭਾਰਤੀ ਤਸਕਰਾਂ ਦਾ ਹੱਥ ਹੈ ਅਤੇ ਇਸ ਹੈਰੋਇਨ ਦੀ ਡਿਲੀਵਰੀ ਕਿੱਥੇ ਦਿੱਤੀ ਜਾਣੀ ਸੀ।
ਪੰਜਾਬ ਪੁਲਿਸ ਹੁਣ ਇਸ ਸਾਰੇ ਤਸਕਰਾਂ ਦੀ ਲੜੀ ਨੂੰ ਤੋੜੇਗੀ।


