Begin typing your search above and press return to search.
Chandigarh ਦੇ 2 ਨਿੱਜੀ ਸਕੂਲ ਨੂੰ ਮਿਲੀ ਧਮਕੀ ਭਰੀ ਈਮੇਲ

By : Gill
ਚੰਡੀਗੜ੍ਹ: 27 ਫਰਵਰੀ, 2026
ਚੰਡੀਗੜ੍ਹ ਵਿੱਚ ਸਕੂਲਾਂ ਨੂੰ ਧਮਕੀ ਭਰੀਆਂ ਈਮੇਲਾਂ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਜ਼ਾ ਮਾਮਲੇ ਵਿੱਚ, ਸੈਕਟਰ 38 ਦੇ ਇੱਕ ਨਾਮਵਰ ਨਿੱਜੀ ਸਕੂਲ ਨੂੰ ਅੱਜ ਸਵੇਰੇ ਇੱਕ ਧਮਕੀ ਭਰੀ ਈਮੇਲ ਮਿਲੀ, ਜਿਸ ਨਾਲ ਸਕੂਲ ਪ੍ਰਬੰਧਕਾਂ ਅਤੇ ਮਾਪਿਆਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਸੈਕਟਰ 38 ਦੇ ਵਿਵੇਕ ਹਾਈ ਸਕੂਲ ਅਤੇ ਮਨੀਮਾਜਰਾ ਦੇ ਗੁਰੂਕੁਲ ਭਵਨ ਵਿਦਿਆਲਿਆ ਨੂੰ ਈਮੇਲ ਰਾਹੀਂ ਬੰਬ ਦੀ ਧਮਕੀ ਮਿਲੀ ਸੀ।
ਪੁਲਿਸ ਦੀ ਕਾਰਵਾਈ
ਈਮੇਲ ਮਿਲਣ ਤੋਂ ਤੁਰੰਤ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਸੁਰੱਖਿਆ ਦੇ ਲਿਹਾਜ਼ ਨਾਲ ਪੁਲਿਸ ਅਤੇ ਬੰਬ ਨਿਰੋਧਕ ਦਸਤੇ ਵੱਲੋਂ ਸਕੂਲ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਅਨੁਸਾਰ, ਇਹ ਕਿਸੇ ਦੀ ਸ਼ਰਾਰਤ ਹੋ ਸਕਦੀ ਹੈ ਜਾਂ ਕੋਈ ਗੰਭੀਰ ਸਾਜ਼ਿਸ਼, ਇਸ ਦਾ ਪਤਾ ਲਗਾਉਣ ਲਈ ਸਾਈਬਰ ਸੈੱਲ ਈਮੇਲ ਦੇ ਆਈ.ਪੀ. (IP) ਐਡਰੈੱਸ ਦੀ ਜਾਂਚ ਕਰ ਰਿਹਾ ਹੈ।
Next Story


