Begin typing your search above and press return to search.

Prime Minister Mark Carne ਨੇ ਪੁਲਾੜ ਯਾਤਰੀਆਂ ਨਾਲ ਕੀਤੀ ਗੱਲਬਾਤ, ਜੇਰੇਮੀ ਹੈਨਸਨ ਨੂੰ ਦਿੱਤੀ ਵਧਾਈ

ਪ੍ਰਾਪਤ ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਕਾਰਨੀ ਨੇ ਇਸ ਮੌਕੇ ਕੈਨੇਡਾ ਦੇ ਪੁਲਾੜ ਯਾਤਰੀ ਜੇਰੇਮੀ ਹੈਨਸਨ ਨੂੰ ਖ਼ਾਸ ਤੌਰ ’ਤੇ ਵਧਾਈ ਦਿੰਦਿਆਂ ਉਸਦੀ ਉਪਲਬਧੀ ਦੀ ਸਰਾਹਨਾ ਕੀਤੀ।

Prime Minister Mark Carne ਨੇ ਪੁਲਾੜ ਯਾਤਰੀਆਂ ਨਾਲ ਕੀਤੀ ਗੱਲਬਾਤ, ਜੇਰੇਮੀ ਹੈਨਸਨ ਨੂੰ ਦਿੱਤੀ ਵਧਾਈ
X

GillBy : Gill

  |  10 April 2026 6:58 AM IST

  • whatsapp
  • Telegram

ਆਰਟੇਮਿਸ-2 ਮਿਸ਼ਨ

ਵੈਨਕੂਵਰ, 9 ਅਪ੍ਰੈਲ (ਮਲਕੀਤ ਸਿੰਘ) – ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ 'ਆਰਟੇਮਿਸ-2' ਮਿਸ਼ਨ ਦੇ ਪੁਲਾੜ ਯਾਤਰੀਆਂ ਨਾਲ ਗੱਲਬਾਤ ਕੀਤੀ, ਜਦੋਂ ਓਰਾਇਨ ਕੈਪਸੂਲ ਆਪਣੀ ਇਤਿਹਾਸਕ ਚੰਦਰਮਾ ਉਡਾਨ ਮਗਰੋਂ ਧਰਤੀ ਵਾਪਸੀ ਵੱਲ ਵਧ ਰਿਹਾ ਸੀ।

ਪ੍ਰਾਪਤ ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਕਾਰਨੀ ਨੇ ਇਸ ਮੌਕੇ ਕੈਨੇਡਾ ਦੇ ਪੁਲਾੜ ਯਾਤਰੀ ਜੇਰੇਮੀ ਹੈਨਸਨ ਨੂੰ ਖ਼ਾਸ ਤੌਰ ’ਤੇ ਵਧਾਈ ਦਿੰਦਿਆਂ ਉਸਦੀ ਉਪਲਬਧੀ ਦੀ ਸਰਾਹਨਾ ਕੀਤੀ।

ਗੱਲਬਾਤ ਦੌਰਾਨ ਪੁਲਾੜ ਯਾਤਰੀਆਂ ਨੇ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਦੱਸਿਆ ਕਿ ਚੰਦਰਮਾ ਦੇ ਨੇੜੇ ਯਾਤਰਾ ਕਰਨਾ ਅਤੇ ਫਿਰ ਧਰਤੀ ਵੱਲ ਵਾਪਸੀ ਇੱਕ ਵਿਲੱਖਣ ਅਤੇ ਯਾਦਗਾਰ ਤਜਰਬਾ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਮਿਸ਼ਨ ਮਨੁੱਖੀ ਪੁਲਾੜ ਯਾਤਰਾ ਲਈ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ, ਜਿਸ ਨਾਲ ਭਵਿੱਖ ਵਿੱਚ ਹੋਰ ਪੁਲਾੜ ਯਾਤਰਾਵਾਂ ਦਾ ਰਾਹ ਖੁੱਲੇਗਾ।

ਅਧਿਕਾਰੀਆਂ ਮੁਤਾਬਕ ਇਸ ਤਰ੍ਹਾਂ ਦੀਆਂ ਗੱਲਬਾਤਾਂ ਨਾ ਸਿਰਫ਼ ਮਿਸ਼ਨ ਦੇ ਹੌਸਲੇ ਨੂੰ ਵਧਾਉਂਦੀਆਂ ਹਨ, ਸਗੋਂ ਦੇਸ਼ ਦੇ ਲੋਕਾਂ ਨੂੰ ਵੀ ਨਵੀਆਂ ਪੁਲਾੜ ਖੋਜਾ ਨਾਲ ਜੋੜਦੀਆਂ ਹਨ।

Next Story
ਤਾਜ਼ਾ ਖਬਰਾਂ
Share it