Begin typing your search above and press return to search.
Police ਉਪਰ ਗੋਲੀ ਚਲਾ ਕੇ ਭੱਜੇ Driver ਨੂੰ ਪੁਲਿਸ ਨੇ ਕੀਤਾ ਢੇਰ

By : Gill
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਐਲ ਪਾਸੋ ਤੋਂ ਤਕਰੀਬਨ 90 ਮੀਲ ਦੂਰ ਸੀਏਰਾ ਬਲੰਕਾ ਨਾਕੇ 'ਤੇ ਪੁਲਿਸ ਉਪਰ ਗੋਲੀ ਚਲਾਉਣ ਉਪਰੰਤ ਇੱਕ ਡਰਾਈਵਰ ਆਪਣੀ ਗੱਡੀ ਨੂੰ ਤੇਜ ਰਫਤਾਰ ਨਾਲ ਭਜਾ ਕੇ ਲੈ ਗਿਆ। ਕਲਬਰਸਨ ਕਾਊਂਟੀ ਸ਼ੈਰਿਫ ਦਫਤਰ ਦੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਪੁਲਿਸ ਵੱਲੋਂ ਪਿੱਛਾ ਕਰਕੇ ਤਕਰੀਬਨ 70 ਮੀਲ ਦੂਰ ਕੈਂਟ ਨੇੜੇ ਉਸ ਨੂੰ ਘੇਰ ਲਿਆ ਗਿਆ। ਜਿਥੇ ਪੁਲਿਸ ਨੇ ਉਸ ਨੂੰ ਗੱਡੀ ਵਿਚੋਂ ਬਾਹਰ ਆਉਣ ਲਈ ਕਿਹਾ। ਡਰਾਈਵਰ ਨੇ ਬਾਹਰ ਆਉਣ ਦੀ ਬਜਾਏ ਪੁਲਿਸ ਉਪਰ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਪੁਲਿਸ ਅਫਸਰਾਂ ਵੱਲੋਂ ਉਸ ਦੀ ਇਹ ਕੋਸ਼ਿਸ਼ ਨਾਕਾਮ ਕਰ ਦਿੱਤੀ ਗਈ ਤੇ ਇਸ ਤੋਂ ਪਹਿਲਾਂ ਹੀ ਉਸ ਉਪਰ ਗੋਲੀ ਚਲਾ ਦਿੱਤੀ ਜਿਸ ਕਾਰਨ ਉਸ ਦੀ ਮੌਕੇ ਉਪਰ ਹੀ ਮੌਤ ਹੋ ਗਈ।
Next Story


