Begin typing your search above and press return to search.

ਪੰਜਾਬ 'ਚ ਪੈਟਰੋਲ ਤੇ ਡੀਜ਼ਲ ਹੋਇਆ ਮਹਿੰਗਾ, ਬਿਜਲੀ ਸਬਸਿਡੀ ਵਾਪਸ ਲਈ

ਪੰਜਾਬ ਚ ਪੈਟਰੋਲ ਤੇ ਡੀਜ਼ਲ ਹੋਇਆ ਮਹਿੰਗਾ, ਬਿਜਲੀ ਸਬਸਿਡੀ ਵਾਪਸ ਲਈ
X

BikramjeetSingh GillBy : BikramjeetSingh Gill

  |  5 Sept 2024 5:22 PM IST

  • whatsapp
  • Telegram

ਸਰਕਾਰ ਨੇ ਵੈਟ 'ਚ 61 ਪੈਸੇ ਤੇ 92 ਪੈਸੇ ਦਾ ਕੀਤਾ ਵਾਧਾ

ਖੇਤੀਬਾੜੀ ਪਾਲਿਸੀ ਨੂੰ ਲੈ ਕੇ ਚਰਚਾ

ਤਿੰਨ ਪਹੀਆ ਗੱਡੀਆਂ ਨੂੰ ਰਾਹਤ, 3 ਮਹੀਨੇ ਟੈਕਸ ਦੀ ਸ਼ਰਤ ਖ਼ਤਮ

ਨਵੇਂ ਵਾਹਨਾਂ 'ਤੇ ਜੇਕਰ 4 ਸਾਲ ਦਾ ਇਕੱਠੇ ਟੈਕਸ ਭਰਿਆ ਜਾਂਦਾ ਹੈ ਤਾਂ 10 ਫ਼ੀਸਦੀ ਤੱਕ ਦੀ ਛੋਟ

ਦਿੱਤੀ ਜਾਵੇਗੀ। ਇਸੇ ਤਰ੍ਹਾਂ 8 ਸਾਲ ਦੇ ਇਕੱਠੇ ਟੈਕਸ ਭਰਨ 'ਤੇ 20 ਫ਼ੀਸਦੀ ਛੋਟ ਦਿੱਤੀ ਜਾਵੇਗੀ।

ਚੰਡੀਗੜ੍ਹ : ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਪੈਟਰੋਲ ਅਤੇ ਡੀਜ਼ਲ 'ਤੇ ਵੈਟ ਵਧਾ ਦਿੱਤਾ ਹੈ। ਵੀਰਵਾਰ ਨੂੰ ਹੋਈ ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ ਪੈਟਰੋਲ 'ਤੇ ਵੈਟ 'ਚ 61 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ 'ਤੇ 92 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸਰਕਾਰ ਨੂੰ ਪੈਟਰੋਲ ਤੋਂ 150 ਕਰੋੜ ਰੁਪਏ ਅਤੇ ਡੀਜ਼ਲ ਤੋਂ 392 ਕਰੋੜ ਰੁਪਏ ਦੀ ਵਾਧੂ ਆਮਦਨ ਹੋਵੇਗੀ।

ਮਹਿੰਗਾਈ ਦਾ ਬੋਝ ਲੋਕਾਂ 'ਤੇ ਥੋਪਣ ਦੇ ਸਵਾਲ 'ਤੇ ਚੀਮਾ ਨੇ ਕਿਹਾ ਕਿ ਇਸ ਤੋਂ ਆਉਣ ਵਾਲਾ ਪੈਸਾ ਪੰਜਾਬ ਦੇ ਵਿਕਾਸ 'ਤੇ ਹੀ ਖਰਚ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ 7 ਕਿਲੋਵਾਟ ਲੋਡ ਵਾਲੇ ਬਿਜਲੀ ਖਪਤਕਾਰਾਂ ਨੂੰ 3 ਰੁਪਏ ਪ੍ਰਤੀ ਯੂਨਿਟ ਦੀ ਰਾਹਤ ਦਿੱਤੀ ਸੀ। ਇਹ ਦੋਹਰੀ ਸਬਸਿਡੀ ਸੀ। ਸਰਕਾਰ ਨੇ ਇਸ ਨੂੰ ਬੰਦ ਕਰ ਦਿੱਤਾ ਹੈ। ਹਾਲਾਂਕਿ ਹਰ ਘਰ ਨੂੰ 300 ਯੂਨਿਟ ਮੁਫਤ ਬਿਜਲੀ ਦੇਣ ਦੀ ਯੋਜਨਾ ਜਾਰੀ ਰਹੇਗੀ।

Next Story
ਤਾਜ਼ਾ ਖਬਰਾਂ
Share it