Begin typing your search above and press return to search.

California ਵਿੱਚ immigration officers ਦੀ ਗੋਲੀਬਾਰੀ ਵਿੱਚ ਇਕ ਜ਼ਖਮੀ

California ਵਿੱਚ immigration officers ਦੀ ਗੋਲੀਬਾਰੀ ਵਿੱਚ ਇਕ ਜ਼ਖਮੀ
X

GillBy : Gill

  |  10 April 2026 9:20 AM IST

  • whatsapp
  • Telegram

ਸੈਕਰਾਮੈਂਟੋ, ਕੈਲਫੋਰਨੀਆ (ਹੁਸਨ ਲੜੋਆ ਬੰਗਾ)- ਕੈਲੀਫੋਰਨੀਆ ਦੀ ਕੇਂਦਰੀ ਵਾਦੀ ਵਿੱਚ ਇਕ ਟਰੈਫਿਕ ਸਟਾਪ 'ਤੇ ਇਮੀਗ੍ਰੇਸ਼ਨ ਐਂਡ ਕਸਟਮਜ ਇਨਫੋਰਸਮੈਂਟ (ਆਈ ਸੀ ਈ) ਅਫਸਰਾਂ ਵੱਲੋਂ ਚਲਾਈ ਗੋਲੀ ਨਾਲ ਇਕ ਵਿਅਕਤੀ ਜਖਮੀ ਹੋ ਜਾਣ ਦੀ ਖਬਰ ਹੈ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਆਈ ਸੀ ਈ ਦੇ ਕਾਰਜਕਾਰੀ ਡਾਇਰੈਕਟਰ ਟਾਡ ਲਿਓਨਸ ਨੇ ਜਾਰੀ ਇਕ ਬਿਆਨ ਵਿੱਚ ਕਿਹਾ ਹੈ ਕਿ ਆਈ ਸੀ ਈ ਅਫਸਰਾਂ ਨੇ ਆਪਣੀ ਹਿਫਾਜਤ ਵਿੱਚ ਗੋਲੀ ਚਲਾਈ ਕਿਉਂਕਿ ਇਕ ਵਿਅਕਤੀ ਜਿਸ ਨੂੰ ਰੋਕਿਆ ਗਿਆ ਸੀ ਨੇ ਅਫਸਰਾਂ ਨੂੰ ਨੁਕਸਾਨ ਪਹੰਚਾਉਣ ਤੇ ਭੱਜਣ ਦੀ ਕੋਸ਼ਿਸ਼ ਕੀਤੀ। ਜਖਮੀ ਵਿਅਕਤੀ ਦੀ ਪਛਾਣ ਕਾਰਲੋਸ ਈਵਾਨ ਮੈਨਡੋਜ਼ਾ ਵਜੋਂ ਹੋਈ ਹੈ ਜੋ ਗੈਰ ਕਾਨੂੰਨੀ ਤੌਰ 'ਤੇ ਅਮਰੀਕਾ ਵਿੱਚ ਰਹਿ ਰਿਹਾ ਹੈ ਤੇ ਉਹ ਇਕ ਗਿਰੋਹ ਦਾ ਮੈਂਬਰ ਵੀ ਹੈ।

Next Story
ਤਾਜ਼ਾ ਖਬਰਾਂ
Share it