ਕੋਈ ਵੀ ਫ਼ਿਲਮ ਕਦੇ ਪੂਰੀ ਤਰ੍ਹਾਂ ਮਾੜੀ ਨਹੀਂ ਹੁੰਦੀ
ਜਿਸ ਰਾਹੀਂ ਜੀਵਨ ਦੇ ਹਜ਼ਾਰਾਂ ਰੰਗ ਦਰਸ਼ਕ ਤੱਕ ਪਹੁੰਚਦੇ ਹਨ। ਭਾਵੇਂ ਇੱਕ ਫ਼ਿਲਮ ਦੀ ਹੱਡੀ–ਪੱਸਲੀ ਤੱਕ ਆਲੋਚਨਾ ਕਰ ਦਿੱਤੀ ਜਾਵੇ, ਪਰ ਉਸਨੂੰ ਪੂਰੀ ਤਰ੍ਹਾਂ

By : Gill
ਫ਼ਿਲਮ ‘ ਇੱਕ ਕੁੜੀ ‘ ਦਾ ਮੁਲਾਂਕਣ ਸੋਸ਼ਲ ਮੀਡੀਆ ਤੇ ਦੇਖਿਆ ਜਦੋ ਫ਼ਿਲਮ ਹਾਲੇ ਉੱਡਣ ਲਈ ਖੰਭ ਹੀ ਖਿਲ਼ਾਰ ਰਹੀ ਸੀ ਉਦੋਂ ਹੀ ਗੈਰ-ਸਿਹਤਮੰਦ ਰੀਵਿਊ ਦੇਖਣ-ਸੁਣਨ ਨੂੰ ਮਿਲਿਆ, ਦੇਖਿਆ ਵੀ ਉਹਨਾਂ ਵੱਲੋਂ ਜਿਹਨਾਂ ਵੱਲੋਂ ਕੋਈ ਵੀ ਫ਼ਿਲਮ ਨੂੰ ਕਦੇ ਵੀ ਚੰਗਾ ਨਹੀਂ ਕਿਹਾ ਗਿਆ, ਕਰੋ ਨਿਖੇਧੀ ਰੱਜ ਕੇ ਕਰੋ, ਲੇਕਿਨ ਥੋੜ੍ਹਾਂ ਵਕਤ ਲਵੋ, ਦੇਖਣ ਵਾਲਿਆਂ ਨੂੰ ਤੁਹਾਡੇ ਅੰਦਰ ਦੀ ਭੜਾਸ ਨਾ ਲੱਗੇ, ਮੈਂ ਥੀਏਟਰ ਦੀ ਬੰਦੀ ਹੋਣ ਕਰਕੇ ਭਲ਼ੀਭਾਂਤ ਜਾਣਦੀ ਕਿ ਨਾਟਕ ਫ਼ਿਲਮ ਵਿੱਚ ਕਿੰਨੀ ਮਿਹਨਤ ਲਗਦੀ ਹੈ
ਕੋਈ ਵੀ ਫ਼ਿਲਮ ਕਦੇ ਪੂਰੀ ਤਰ੍ਹਾਂ ਮਾੜੀ ਨਹੀਂ ਹੁੰਦੀ ,ਅੰਦਰ ਕਿਤੇ ਨਾ ਕਿਤੇ ਇੱਕ ਚੰਗਾ ਪਲ,ਇੱਕ ਵਧੀਆ ਖ਼ਿਆਲ , ਇੱਕ ਦਿਲ ਛੂਹਣ ਵਾਲਾ ਸੀਨ
ਜ਼ਰੂਰ ਲੁਕਿਆ ਹੁੰਦਾ ਹੈ……ਫ਼ਿਲਮ ਭਾਵੇਂ ਕਿੰਨੀ ਵੀ ਕਮਜ਼ੋਰ ਹੋਵੇ,ਇੱਕ ਫ੍ਰੇਮ,ਇੱਕ ਡਾਇਲਾਗ ਇੱਕ ਪਲ ਹਮੇਸ਼ਾ ਆਪਣਾ ਜਾਦੂ ਛੱਡ ਹੀ ਜਾਂਦਾ ਹੈ। ਸਿਨੇਮਾ ਵਿੱਚ ਹਰ ਕਿਸੇ ਲਈ ਕੁਝ ਹੈ…ਜੋ ਮੈਨੂੰ ਨਾ ਭਾਵੇ ਹੋ ਸਕਦਾ ਹੈ ਕਿਸੇ ਹੋਰ ਦਾ ਮਨ ਹਰਖਾ ਦੇਵੇ,ਕੋਈ ਵੀ ਫ਼ਿਲਮ ਪੂਰੀ ਤਰ੍ਹਾਂ ਮਾੜੀ ਨਹੀਂ ਹੁੰਦੀ।
ਸਿਨੇਮਾ ਇੱਕ ਦਰਪਣ ਵੀ ਹੈ ਤੇ ਇੱਕ ਜਾਦੂਈ ਰਸਤਾ ਵੀ …ਜਿਸ ਰਾਹੀਂ ਜੀਵਨ ਦੇ ਹਜ਼ਾਰਾਂ ਰੰਗ ਦਰਸ਼ਕ ਤੱਕ ਪਹੁੰਚਦੇ ਹਨ। ਭਾਵੇਂ ਇੱਕ ਫ਼ਿਲਮ ਦੀ ਹੱਡੀ–ਪੱਸਲੀ ਤੱਕ ਆਲੋਚਨਾ ਕਰ ਦਿੱਤੀ ਜਾਵੇ, ਪਰ ਉਸਨੂੰ ਪੂਰੀ ਤਰ੍ਹਾਂ ਮਾੜੀ ਕਹਿ ਦੇਣਾ, ਕਲਾ ਤੇ ਕਲਾਕਾਰ ਦੋਵਾਂ ਨਾਲ ਬੇਇਨਸਾਫ਼ੀ ਹੈ। ਕਿਉਂਕਿ ਹਕੀਕਤ ਇਹ ਹੈ ਕਿ ਕੋਈ ਵੀ ਫ਼ਿਲਮ ਕਦੇ ਵੀ ਪੂਰੀ ਤਰ੍ਹਾਂ ਬੇਕਾਰ ਨਹੀਂ ਹੁੰਦੀ — ਉਸ ਵਿੱਚ ਕਿਤੇ ਨਾ ਕਿਤੇ ਕੋਈ ਚੰਗਾ ਪਲ, ਕੋਈ ਵਧੀਆ ਵਿਚਾਰ, ਕੋਈ ਸਿਹਤਮੰਦ ਅਦਾਕਾਰੀ, ਜਾਂ ਫਿਰ ਇੱਕ ਸੁਹਣਾ ਸੀਨ ਛੱਡਿਆਂ ਬਗੈਰ ਨਹੀ ਜਾਂਦੀ…ਕਲਾ ਕਦੇ ਇਕ-ਲਕੀਰੀ ਮਾਪਦੰਡਾਂ ਨਾਲ ਨਹੀਂ ਤੋਲੀ ਜਾ ਸਕਦੀ। ਇਕੋ ਹੀ ਫ਼ਿਲਮ ਵਿੱਚ ਕਿਸੇ ਨੂੰ ਕਹਾਣੀ ਚੰਗੀ ਲੱਗੇਗੀ,ਕਿਸੇ ਨੂੰ ਸੰਗੀਤ,ਕਿਸੇ ਨੂੰ ਹੀਰੋ ਦੀ ਐਕਟਿੰਗ,ਤੇ ਕਿਸੇ ਨੂੰ ਇੱਕ ਡਾਇਲਾਗ ਹੀ ਜ਼ਿੰਦਗੀ ਭਰ ਲਈ ਯਾਦ ਰਹਿ ਜਾਵੇਗਾ। ਇਹ ਸੈਂਕੜੇ ਲੋਕਾਂ ਦੇ ਮਹੀਨਿਆਂ ਦੀ ਮਿਹਨਤ, ਸੋਚਾਂ ਅਤੇ ਸੁਪਨਿਆਂ ਦਾ ਸੁਮੇਲ ਹੁੰਦਾ ਹੈ।
ਕਮਜ਼ੋਰ ਫ਼ਿਲਮਾਂ ਤੋਂ ਵੀ ਸਿੱਖਣ ਲਈ ਬਹੁਤ ਕੁਝ ਹੈ..ਇੱਕ ਫ਼ਿਲਮ ਮਾਸਟਰਪੀਸ ਬਣ ਸਕਦੀ ਹੈ ਫਲੌਪ ਵੀ। ਪਰ ਫ਼ਲੌਪ ਫ਼ਿਲਮ ਵੀ ਕਿਸੇ ਨਵੇਂ ਅਦਾਕਾਰ ਨੂੰ ਮੌਕਾ ਦਿੰਦੀ ਹੈ,ਕੋਈ ਟੈਕਨੀਕ ਜਾਂ ਲੋਕੇਸ਼ਨ ਦਰਸ਼ਕਾਂ ਅੱਗੇ ਲਿਆਉਂਦੀ ਹੈ,ਇਨਸਾਨੀ ਜਜ਼ਬਾਤਾਂ ਨੂੰ ਕਿਸੇ ਨਵੇਂ ਪੱਖ ਤੋਂ ਦਿਖਾਉਂਦੀ ਹੈ, ਕਈ ਵਾਰ ਮਾੜੀ ਕਹੀ ਜਾਣ ਵਾਲੀ ਫ਼ਿਲਮ ਵੀ ਅੱਗੇ ਆਉਣ ਵਾਲੀਆਂ ਵਧੀਆ ਫ਼ਿਲਮਾਂ ਦਾ ਰਸਤਾ ਖੋਲ੍ਹ ਦਿੰਦੀ ਹੈ… ਦਰਸ਼ਕ ਦੇ ਨਜ਼ਰੀਏ ਤੋਂ ਵਖਰੇਵਾਂ ਹੋ ਸਕਦਾ ਹੈ ਜੋ ਮੈਨੂੰ ਫਜ਼ੂਲ ਲੱਗੇ ਉਹੀ ਸੀਨ ਕਿਸੇ ਹੋਰ ਨੂੰ ਚੰਗਾ ਲੱਗੇ —-ਹੋ ਸਕਦਾ ਹੈ ਮੇਰੇ ਹਿਸਾਬ ਨਾਲ ਫ਼ਿਲਮ ਦੀ ਕਹਾਣੀ ਚੰਗੀ ਨਾ ਹੋਵੇ ਪਰ ਕਿਸੇ ਹੋਰ ਲਈ ਉਹੀ ਕਥਾ ਕਹਾਣੀ ਡੂੰਘੀ ਸੂਝ ਲਿਆਉਣ ਰੱਖਣ ਵਾਲੀ ਹੋਵੇ…..ਸਿਨੇਮਾ ਦੀ ਸਭ ਤੋਂ ਵੱਡਾ ਖ਼ੂਬੀ ਇਹੀ ਹੈ ਕਿ ਸਭ ਲਈ ਵੱਖਰਾ ਹੈ।
ਫ਼ਿਲਮ ਦਾ ਮੁਲਾਂਕਣ ਕਰਨਾ ਜ਼ਰੂਰੀ ਹੈ, ਪਰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਸਿਰਫ਼ ਕਮੀਆਂ ਦੇ ਆਧਾਰ ‘ਤੇ ਅਸੀਂ ਕਿਸੇ ਕਲਾਮਈ ਰਚਨਾ ਨੂੰ ਰੱਦ ਨਹੀਂ ਕਰ ਸਕਦੇ। ਕਿਉਂਕਿ ਹਰ ਕਲਾ ਦੇ ਅੰਦਰ ਇੱਕ ਚਾਨਣ ਦੀ ਕਿਰਨ ਜ਼ਰੂਰ ਹੁੰਦੀ ਹੈ….ਉਸਨੂੰ ਦੇਖਣ ਲਈ ਕਈ ਵਾਰ ਸਿਰਫ਼ ਨਜ਼ਰੀਆ ਬਦਲਣ ਦੀ ਲੋੜ ਹੁੰਦੀ ਹੈ।
ਦਿਓਲ ਪਰਮਜੀਤ ਕੌਰ


