Begin typing your search above and press return to search.
ਗ਼ਜ਼ਲ
ਸੂਰਜ ਜੰਗਲ ’ਤੇ ਨਾ ਆਉਂਦਾ,

By :
ਜੇ ਖੁੰਡੀ ਸ਼ਮਸ਼ੀਰ ਨਾ ਹੁੰਦੀ।
ਪੈਰਾਂ ਵਿਚ ਜ਼ੰਜੀਰ ਨਾ ਹੁੰਦੀ।
ਰੱਬ ਦੀ ਹੋਂਦ ਬਣਾ ਕੇ ਵੇਖੀ,
ਹੱਥਾਂ ਵਿਚ ਤਕਦੀਰ ਨਾ ਹੁੰਦੀ।
ਹਉਮੇਂ ਆਕੜ ਨੇ ਖਿੱਚੀ ਹੈ,
ਰਿਸ਼ਤੇ ਵਿੱਚ ਲਕੀਰ ਨਾ ਹੁੰਦੀ।
ਕਵਿਤਾ ਜੇਕਰ ਜਨਮ ਨਾ ਲੈਂਦੀ,
ਮੇਰੀ ਸੋਚ ਫਕੀਰ ਨਾ ਹੁੰਦੀ।
ਸਿਰਫ਼ ਨਿਸ਼ਾਨੇ ਉਤੇ ਮੈਂ ਸੀ,
ਨਜ਼ਰ ਤਿਰੀ ਫਿਰ ਤੀਰ ਨਾ ਹੁੰਦੀ।
ਮਾਲਿਕ ਦੀ ਕਿਰਪਾ ਹੈ ਸਾਰੀ,
ਇਹ ਔਕਾਤ ਅਮੀਰ ਨਾ ਹੁੰਦੀ।
ਖੇਤ ’ਚ ਝੋਨੇ ਦੀ ਹਰਿਆਲੀ,
ਵਰਨਾ ਕਿਧਰੇ ਖੀਰ ਨਾ ਹੁੰਦੀ।
ਸੂਰਜ ਜੰਗਲ ’ਤੇ ਨਾ ਆਉਂਦਾ,
ਧੁੱਪ ਫਿਰ ਲੀਰੋ ਲੀਰ ਨਾ ਹੁੰਦੀ।
ਨਾ ਹੁੰਦੀ ਤੇਰੀ ਗਲ ਵਕੜੀ,
ਯਾਦਾਂ ਦੀ ਤਾਬੀਰ ਨਾ ਹੁੰਦੀ।
ਬਾਲਮ ਅੰਬਰ ਜੇ ਨਾ ਹੁੰਦਾ,
ਸੂਰਜ ਦੀ ਤਦਬੀਰ ਨਾ ਹੁੰਦੀ।
ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ ਗੁਰਦਾਸਪੁਰ ਪੰਜਾਬ
ਮੋ. 98156-25409
Next Story