ਹਰਿਆਣਾ ਆਈਪੀਐੱਸ ਖ਼ੁਦਕੁਸ਼ੀ ਮਾਮਲਾ ’ਚ ਆਇਆ ਨਵਾਂ ਮੌੜ, ਸ਼ਰਾਬ ਵਪਾਰੀ ਨੇ ਪੁਲੀਸ ਅਧਿਕਾਰੀ ਦੇ ਗੰਨਮੈਨ ’ਤੇ ਲਾਏ ਗੰਭੀਰ ਦੋਸ਼
ਕੱਲ ਹਰਿਆਣਾ ਦੇ ADGP ਵਾਈ. ਪੂਰਨ ਕੁਮਾਰ ਨੇ ਆਪਣੀ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ ਤੇ ਗੋਲੀ ਮਾਰ ਕਿ ਖ਼ੁਦਕੁਸੀ ਕਰ ਲਈ ਸੀ। ਉਸ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ADGP ਵਾਈ. ਪੂਰਨ ਕੁਮਾਰ ਦੇ ਘਰ ਤੋਂ ਇੱਕ ਨੋਟ ਵੀ ਬਰਾਮਦ ਕੀਤਾ ਗਿਆ ਹੈ ਜਿਸ ਵਿੱਚ 7 ਤੋਂ 8 ਆਈ.ਪੀ.ਐੱਸ ਅਫ਼ਸਰਾਂ ’ਤੇ ਤੰਗ ਕਰਨ ਦੇ ਗੰਭੀਰ ਦੋਸ਼ ਲਗਾਏ ਹਨ ਅਤੇ 2 ਤੋਂ 3 ਆਈਏਐੱਸ ਅਫ਼ਸਰਾਂ ਦੇ ਵੀ ਨਾਂ ਇਸ ਨੋਟ ਵਿੱਚ ਲਿਖੇ ਹਨ।

By : Makhan shah
ਚੰਡੀਗੜ੍ਹ (ਗੁਰਪਿਆਰ ਸਿੰਘ) : ਕੱਲ ਹਰਿਆਣਾ ਦੇ ADGP ਵਾਈ. ਪੂਰਨ ਕੁਮਾਰ ਨੇ ਆਪਣੀ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ ਤੇ ਗੋਲੀ ਮਾਰ ਕਿ ਖ਼ੁਦਕੁਸੀ ਕਰ ਲਈ ਸੀ। ਉਸ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ।
ADGP ਵਾਈ. ਪੂਰਨ ਕੁਮਾਰ ਦੇ ਘਰ ਤੋਂ ਇੱਕ ਨੋਟ ਵੀ ਬਰਾਮਦ ਕੀਤਾ ਗਿਆ ਹੈ ਜਿਸ ਵਿੱਚ 7 ਤੋਂ 8 ਆਈ.ਪੀ.ਐੱਸ ਅਫ਼ਸਰਾਂ ’ਤੇ ਤੰਗ ਕਰਨ ਦੇ ਗੰਭੀਰ ਦੋਸ਼ ਲਗਾਏ ਹਨ ਅਤੇ 2 ਤੋਂ 3 ਆਈਏਐੱਸ ਅਫ਼ਸਰਾਂ ਦੇ ਵੀ ਨਾਂ ਇਸ ਨੋਟ ਵਿੱਚ ਲਿਖੇ ਹਨ। ਹਾਲੇ ਪੁਲੀਸ ਨੇ ਇਸ ਨੋਟ ਦੀ ਪੁਸ਼ਟੀ ਨਹੀਂ ਕੀਤੀ। ਜਾਂਚ ਜਾਰੀ ਹੈ।
ADGP ਵਾਈ. ਪੂਰਨ ਕੁਮਾਰ ਨੇ ਵਸੀਅਤ ਵੀ ਆਪਣੀ ਪਤਨੀ ਦੇ ਨਾਂ ਲਿਖੀ ਹੈ ਇਹ ਵਸੀਅਤ ਇੱਕ ਦਿਨ ਪਹਿਲਾਂ ਹੀ ਵਾਈ. ਪੂਰਨ ਕੁਮਾਰ ਦੁਆਰਾ ਲਿਖੀ ਗਈ ਸੀ ਜਿਸ ਦੇ ਅਨੁਸਾਰ ਸਾਰੀ ਸਪੰਤੀ ਉਸਦੀ ਪਤਨੀ ਜੇ ਨਾਂ ਕਰਵਾਈ ਜਾਵੇਗੀ। ਉਹਨਾ ਨੇ ਆਪਣੇ PSO ਅਧਿਕਾਰੀ ਦੇ ਸਰਕਾਰੀ ਅਸਲੇ ਨਾਲ ਕੰਨਪੱਟੀ ’ਤੇ ਗੋਲੀ ਮਾਰ ਲਈ ਅਤੇ ਗੋਲੀ ਆਰ-ਪਾਰ ਹੋ ਗਈ ਅਤੇ ਉਸਤੋਂ ਬਾਅਦ ਉਸਦੀ ਧੀ ਨੇ ਬੈਂਸਮੈਂਟ ਵਿੱਚ ਪਈ ਆਪਣੇ ਪਿਤਾ ਦੀ ਖੂਨ ਨਾਲ ਲਥਪੱਥ ਲਾਸ਼ ਨੂੰ ਦੇਖਿਆ ਜਿਸ ਤੋਂ ਬਾਅਦ ਉਸਦੀ ਧੀ ਨੇ ਪੁਲਿਸ ਨੂੰ ਫ਼ੋਨ ਕੀਤਾ ਤੇ ਪੰਜਾਬ ਵਿੱਚ ਵਿਧਾਇਕ ਆਪਣੇ ਮਾਮਾ ਨੂੰ ਫ਼ੋਨ ਕੀਤਾ।
ਹਰਿਆਣਾ ਦੇ ਸੀਨੀਅਰ ਆਈਪੀਐਸ ਅਧਿਕਾਰੀ ਵਾਈ. ਪੂਰਨ ਕੁਮਾਰ ਦੇ ਖੁਦਕੁਸ਼ੀ ਮਾਮਲੇ ਵਿੱਚ ਇੱਕ ਨਵਾਂ ਮੋੜ ਆਇਆ ਹੈ। ਇੱਕ ਸ਼ਰਾਬ ਵਪਾਰੀ ਨੇ ਪੂਰਨ ਕੁਮਾਰ ਦੇ ਗੰਨਮੈਨ ਸੁਸ਼ੀਲ ’ਤੇ ਮਹੀਨਾਵਾਰ ਭੁਗਤਾਨ ਦੀ ਮੰਗ ਕਰਨ ਦਾ ਦੋਸ਼ ਲਗਾਇਆ ਹੈ। ਵਪਾਰੀ ਨੇ ਦੋਸ਼ ਲਗਾਇਆ ਕਿ ਉਸ ਨੂੰ ਜੂਨ ਵਿੱਚ ਰੋਹਤਕ ਦੇ ਆਈਜੀ ਦਫ਼ਤਰ ਵਿੱਚ ਬੁਲਾ ਕੇ ਧਮਕੀ ਦਿੱਤੀ ਗਈ ਅਤੇ ਉੱਥੇ ਮਾਨਸਿਕ ਤਸੀਹੇ ਵੀ ਦਿੱਤੇ ਗਏ। ਸ਼ਰਾਬ ਵਪਾਰੀ ਮੁਤਾਬਕ ਗੰਨਮੈਨ ਸੁਸ਼ੀਲ ਨੇ ਉਸ ਤੋਂ ਮਹੀਨਾਵਾਰ ਭੁਗਤਾਨ ਦੀ ਮੰਗ ਕੀਤੀ ਸੀ।
ਚੰਡੀਗੜ੍ਹ ਦੇ SSP ਨੇ ਲੋਕਾਂ ਨੂੰ ਸ਼ਾਂਤੀ ਬਣਾ ਕਿ ਰੱਖਣ ਦੀ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਚੱਲ ਰਹੀ ਹੈ। ਸ਼ਰਾਬ ਕਾਰੋਬਾਰੀ ਨੇ ਆਪਣੀ ਹੱਡਬੀਤੀ ਦੱਸਦਿਆਂ ਇਕ ਵੀਡੀਓ ਵੀ ਜਾਰੀ ਕੀਤਾ ਹੈ ਤੇ ਪੁਲੀਸ ਨੂੰ ਇੱਕ ਆਡੀਓ ਰਿਕਾਰਡਿੰਗ ਵੀ ਸੌਂਪੀ ਹੈ। ਅਰਬਨ ਅਸਟੇਟ ਪੁਲੀਸ ਥਾਣੇ ਵਿਚ ਇਸ ਸਬੰਧੀ ਸ਼ਿਕਾਇਤ ਵੀ ਦਰਜ ਕੀਤੀ ਗਈ ਹੈ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਗੰਨਮੈਨ ਸੁਸ਼ੀਲ ਨੂੰ ਪੁਲੀਸ ਨੇ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੂੰ ਮੰਗਲਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਹਰਿਆਣਾ ਕੇਡਰ ਦੇ 2001 ਬੈਚ ਦੇ ਆਈਪੀਐਸ ਅਧਿਕਾਰੀ ਵਾਈ. ਪੂਰਨ ਕੁਮਾਰ ਨੇ ਮੰਗਲਵਾਰ ਨੂੰ ਚੰਡੀਗੜ੍ਹ ਦੇ ਸੈਕਟਰ 11 ਸਥਿਤ ਆਪਣੇ ਘਰ ਵਿਚ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਉਨ੍ਹਾਂ ਦਾ ਹਾਲ ਹੀ ਵਿੱਚ ਰੋਹਤਕ ਦੇ ਸੁਨਾਰੀਆ ਸਥਿਤ ਪੁਲੀਸ ਸਿਖਲਾਈ ਕਾਲਜ ਵਿੱਚ ਆਈਜੀ ਵਜੋਂ ਤਬਾਦਲਾ ਹੋਇਆ ਸੀ। ਘਟਨਾ ਸਮੇਂ ਉਹ ਛੁੱਟੀ 'ਤੇ ਸਨ, ਜਦੋਂ ਕਿ ਉਨ੍ਹਾਂ ਦੀ ਪਤਨੀ, ਸੀਨੀਅਰ ਆਈਏਐਸ ਅਧਿਕਾਰੀ ਅਮਨੀਤ ਪੀ. ਕੁਮਾਰ, ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਜਾਪਾਨ ਦੇ ਦੌਰੇ ’ਤੇ ਸਨ।


