Begin typing your search above and press return to search.

US ’ਚ ਨਵੇਂ ਕਾਨੂੰਨ ਨਾਲ 1,790 ਵਿਦੇਸ਼ੀ truck drivers ਦੇ ਲਾਈਸੰਸ ਹੋਏ ਰੱਦ

ਅਮਰੀਕਾ ਦੇ ਇੰਡਿਆਨਾ ਰਾਜ ਵਿੱਚ ਲਾਗੂ ਨਵੇਂ ਕਾਨੂੰਨ ਤਹਿਤ 1,790 ‘ਨਾਨ-ਡੋਮਿਸਾਈਲਡ’ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ (CDL) ਰੱਦ ਕਰ ਦਿੱਤੇ ਗਏ ਹਨ। ਇਹ ਫੈਸਲਾ...

US ’ਚ ਨਵੇਂ ਕਾਨੂੰਨ ਨਾਲ 1,790 ਵਿਦੇਸ਼ੀ  truck drivers ਦੇ ਲਾਈਸੰਸ ਹੋਏ ਰੱਦ
X

Kavya SharmaBy : Kavya Sharma

  |  4 April 2026 10:57 AM IST

  • whatsapp
  • Telegram

ਨਵੀਂ ਦਿੱਲੀ, 4 ਅਪ੍ਰੈਲ: ਅਮਰੀਕਾ ਦੇ ਇੰਡਿਆਨਾ ਰਾਜ ਵਿੱਚ ਲਾਗੂ ਨਵੇਂ ਕਾਨੂੰਨ ਤਹਿਤ 1,790 ‘ਨਾਨ-ਡੋਮਿਸਾਈਲਡ’ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ (CDL) ਰੱਦ ਕਰ ਦਿੱਤੇ ਗਏ ਹਨ। ਇਹ ਫੈਸਲਾ 1 ਅਪ੍ਰੈਲ ਤੋਂ ਲਾਗੂ ਹੋਇਆ ਹੈ, ਜਿਸ ਨਾਲ ਹਜ਼ਾਰਾਂ ਵਿਦੇਸ਼ੀ ਟਰੱਕ ਡਰਾਈਵਰਾਂ, ਖਾਸ ਕਰਕੇ ਪੰਜਾਬੀ ਸਿੱਖ ਭਾਈਚਾਰੇ ਲਈ ਰੋਜ਼ਗਾਰ ਦਾ ਸੰਕਟ ਪੈਦਾ ਹੋ ਗਿਆ ਹੈ। ਇਨ੍ਹਾਂ ਪ੍ਰਭਾਵਿਤ ਡਰਾਈਵਰਾਂ ਵਿੱਚ ਵੱਡੀ ਗਿਣਤੀ ਪੰਜਾਬੀ ਸਿੱਖਾਂ ਦੀ ਹੈ, ਜੋ ਲੰਮੇ ਸਮੇਂ ਤੋਂ ਅਮਰੀਕਾ ਵਿੱਚ ਟਰੱਕਿੰਗ ਰਾਹੀਂ ਆਪਣੀ ਰੋਜ਼ੀ-ਰੋਟੀ ਕਮਾ ਰਹੇ ਸਨ। ਇਸ ਫੈਸਲੇ ਨਾਲ ਨਾ ਸਿਰਫ਼ ਉਨ੍ਹਾਂ ਦੀ ਆਮਦਨ ‘ਤੇ ਅਸਰ ਪਿਆ ਹੈ, ਸਗੋਂ ਉਨ੍ਹਾਂ ਦੇ ਪਰਿਵਾਰਾਂ ਅਤੇ ਪੂਰੇ ਭਾਈਚਾਰੇ ਦੀ ਆਰਥਿਕ ਹਾਲਤ ‘ਤੇ ਵੀ ਪ੍ਰਭਾਵ ਪੈ ਰਿਹਾ ਹੈ।

ਨਵੇਂ ਕਾਨੂੰਨ ਵਿੱਚ ਸੀਮਿਤ ਵੀਜ਼ਾ ਧਾਰਕਾਂ ਨੂੰ ਹੀ ਇਜਾਜ਼ਤ

‘ਹਾਊਸ ਐਨਰੋਲਡ ਐਕਟ 1200’ ਦੇ ਤਹਿਤ ਹੁਣ ਕੇਵਲ ਤਿੰਨ ਕਿਸਮ ਦੇ ਵੀਜ਼ਾ ਧਾਰਕ—H-2A (ਖੇਤੀ ਮਜ਼ਦੂਰ), H-2B (ਅਸਥਾਈ ਮਜ਼ਦੂਰ) ਅਤੇ E-2 (ਸੰਧੀ ਨਿਵੇਸ਼ਕ)—ਨੂੰ ਹੀ ਕਮਰਸ਼ੀਅਲ ਲਾਇਸੈਂਸ ਰੱਖਣ ਦੀ ਇਜਾਜ਼ਤ ਦਿੱਤੀ ਗਈ ਹੈ। ਹੋਰ ਵਿਦੇਸ਼ੀ ਨਾਗਰਿਕਾਂ ਦੇ CDL ਹੁਣ ਮਾਨਯ ਨਹੀਂ ਹੋਣਗੇ, ਭਾਵੇਂ ਉਨ੍ਹਾਂ ਕੋਲ ਵੈਧ ਵਰਕ ਪਰਮਿਟ ਹੋਵੇ। ਇੰਡਿਆਨਾ ਸਰਕਾਰ ਨੇ ਇਹ ਕਦਮ ਹਾਲ ਹੀ ਵਿੱਚ ਹੋਈਆਂ ਗੰਭੀਰ ਸੜਕ ਹਾਦਸਿਆਂ ਤੋਂ ਬਾਅਦ ਚੁੱਕਿਆ ਹੈ। ਅਧਿਕਾਰੀਆਂ ਮੁਤਾਬਕ ਭਾਰੀ ਕਮਰਸ਼ੀਅਲ ਟਰੱਕ ਸੜਕ ‘ਤੇ “ਮਿਸਾਈਲ” ਵਾਂਗ ਹੁੰਦੇ ਹਨ, ਇਸ ਲਈ ਡਰਾਈਵਰਾਂ ਦੀ ਜਾਂਚ, ਅੰਗਰੇਜ਼ੀ ਭਾਸ਼ਾ ਦੀ ਸਮਝ ਅਤੇ ਸਖ਼ਤ ਟ੍ਰੇਨਿੰਗ ਲਾਜ਼ਮੀ ਹੈ।

ਹਾਦਸੇ ਤੋਂ ਬਾਅਦ ਤੇਜ਼ ਹੋਈ ਕਾਰਵਾਈ

ਹੈਂਡਰਿਕਸ ਕਾਉਂਟੀ ਵਿੱਚ ਭਾਰਤੀ ਮੂਲ ਦੇ ਡਰਾਈਵਰ ਸੁਖਦੀਪ ਸਿੰਘ ਨਾਲ ਜੁੜੇ ਇਕ ਗੰਭੀਰ ਹਾਦਸੇ ਤੋਂ ਬਾਅਦ ਇਸ ਕਾਨੂੰਨ ‘ਤੇ ਚਰਚਾ ਤੇਜ਼ ਹੋ ਗਈ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਸਖ਼ਤੀ ਵਧਾ ਦਿੱਤੀ। ਬੀਐਮਵੀ ਦੇ ਅਧਿਕਾਰੀਆਂ ਦੇ ਮੁਤਾਬਕ ਪ੍ਰਭਾਵਿਤ ਡਰਾਈਵਰਾਂ ਨੂੰ 16 ਮਾਰਚ ਨੂੰ ਨੋਟਿਸ ਭੇਜੇ ਗਏ ਸਨ। ਹੁਣ ਉਨ੍ਹਾਂ ਕੋਲ ਆਪਣੇ ਲਾਇਸੈਂਸ ਨੂੰ ਆਮ ਡਰਾਈਵਿੰਗ ਲਾਇਸੈਂਸ ਵਿੱਚ ਬਦਲਣ ਜਾਂ ਕਾਨੂੰਨੀ ਅਪੀਲ ਕਰਨ ਦਾ ਵਿਕਲਪ ਹੈ।

ਇਹ ਫੈਸਲਾ ਜਿੱਥੇ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਲਿਆ ਗਿਆ ਹੈ, ਉੱਥੇ ਹੀ ਇਸ ਨਾਲ ਹਜ਼ਾਰਾਂ ਪ੍ਰਵਾਸੀ ਡਰਾਈਵਰਾਂ ਦੇ ਰੋਜ਼ਗਾਰ ਅਤੇ ਭਵਿੱਖ ‘ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ।

Next Story
ਤਾਜ਼ਾ ਖਬਰਾਂ
Share it