Begin typing your search above and press return to search.
Las Vegas hotel ਵਿੱਚ ਮਾਂ ਤੇ ਧੀ ਦੀ ਗੋਲੀਆਂ ਵੱਜਣ ਨਾਲ ਮੌਤ

By : Gill
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਲਾਸ ਵੇਗਾਸ ਦੇ ਇੱਕ ਹੋਟਲ ਵਿਚੋਂ ਗਿਆਰਾਂ ਸਾਲਾ ਧੀ ਤੇ ਉਸ ਦੀ ਮਾਂ ਮ੍ਰਿਤਕ ਹਾਲਤ ਵਿੱਚ ਮਿਲੀਆਂ ਹਨ। ਉਨਾਂ ਦੀ ਮੌਤ ਗੋਲੀਆਂ ਵੱਜਣ ਨਾਲ ਹੋਈ ਹੈ। ਕਲਾਰਕ ਕਾਊਂਟੀ ਕੋਰੋਨਰ ਦੇ ਦਫਤਰ ਅਨੁਸਾਰ ਮ੍ਰਿਤਕ ਲੜਕੀ ਦੀ ਪਛਾਣ ਐਡੀਲਿਨ ਸਮਿਥ ਤੇ ਉਸ ਦੀ ਮਾਂ ਹੋਪ ਮੈਕਗੀਹਨ (34) ਵਜੋਂ ਹੋਈ ਹੈ। ਉਹ ਵੈਸਟ ਜਾਰਡਨ, ਉਟਾਹ ਦੀਆਂ ਵਸਨੀਕ ਸਨ। ਪੁਲਿਸ ਅਧਿਕਾਰੀ ਲੈਫਟੀਨੈਂਟ ਰਾਬਰਟ ਪ੍ਰਾਈਸ ਨੇ ਦੱਸਿਆ ਕਿ ਮਾਂ ਤੇ ਧੀ ਚੀਅਰਲੀਡਰ ਮੁਕਾਬਲੇ ਲਈ ਇਥੇ ਆਈਆਂ ਸਨ ਤੇ ਹੋਟਲ ਵਿਚ ਠਹਿਰੀਆਂ ਸਨ। ਪੁਲਿਸ ਅਨੁਸਾਰ ਮਾਮਲਾ ਜਾਂਚ ਅਧੀਨ ਹੈ ਪਰੰਤੂ ਮੌਕੇ ਦੇ ਹਾਲਾਤ ਤੋਂ ਲੱਗਦਾ ਹੈ ਕਿ ਮਾਂ ਨੇ ਪਹਿਲਾਂ ਧੀ ਨੂੰ ਗੋਲੀ ਮਾਰੀ ਤੇ ਬਾਅਦ ਵਿੱਚ ਖੁਦ ਨੂੰ ਵੀ ਗੋਲੀ ਮਾਰੀ ਹੈ। ਮੌਕੇ ਤੋਂ ਇੱਕ ਪੱਤਰ ਵੀ ਬਰਾਮਦ ਹੋਇਆ ਹੈ ਜਿਸ ਦਾ ਵੇਰਵਾ ਪੁਲਿਸ ਨੇ ਜਾਰੀ ਨਹੀਂ ਕੀਤਾ ਹੈ।
Next Story


