ਫਲੈਟ 'ਚ ਫਰਿੱਜ 'ਚੋਂ ਮਿਲੀ ਔਰਤ ਦੇ 30 ਤੋਂ ਵੱਧ ਟੁਕੜੇ, ਪੁਲਿਸ ਖੋਲ੍ਹੇਗੀ ਰਾਜ਼
By : BikramjeetSingh Gill
ਬੈਂਗਲੁਰੂ : ਮੱਲੇਸ਼ਵਰਮ ਇਲਾਕੇ 'ਚ ਇਕ ਔਰਤ ਦੀ ਬੇਰਹਿਮੀ ਨਾਲ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਦੇ ਫਲੈਟ ਦੇ ਫਰਿੱਜ ਅੰਦਰੋਂ 30 ਤੋਂ ਵੱਧ ਟੁਕੜੇ ਮਿਲੇ ਹਨ। ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਔਰਤ ਅਤੇ ਉਸ ਦਾ ਪਤੀ ਦੋਵੇਂ ਕਾਫੀ ਸਮੇਂ ਤੋਂ ਵੱਖ-ਵੱਖ ਰਹਿ ਰਹੇ ਸਨ। ਉਸਦਾ ਪਤੀ ਸ਼ਹਿਰ ਦੇ ਨੇੜੇ ਇੱਕ ਆਸ਼ਰਮ ਵਿੱਚ ਕੰਮ ਕਰਦਾ ਹੈ ਅਤੇ ਉੱਥੇ ਰਹਿੰਦਾ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਬੈਂਗਲੁਰੂ ਪੁਲਿਸ ਮੁਤਾਬਕ 29 ਸਾਲਾ ਔਰਤ ਦੀ ਹੱਤਿਆ ਕਰੀਬ 15 ਦਿਨ ਪਹਿਲਾਂ ਹੋ ਸਕਦੀ ਹੈ। ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਇਮਾਰਤ ਨੂੰ ਜਾਣ ਵਾਲੀ ਸੜਕ 'ਤੇ ਬੈਰੀਕੇਡ ਲਗਾ ਦਿੱਤੇ। ਇਸੇ ਇਮਾਰਤ ਦੇ ਇੱਕ ਫਲੈਟ ਵਿੱਚ ਫਰਿੱਜ ਵਿੱਚੋਂ ਔਰਤ ਦੀ ਲਾਸ਼ ਦੇ 30 ਤੋਂ ਵੱਧ ਟੁਕੜੇ ਬਰਾਮਦ ਹੋਏ ਹਨ। ਪੁਲਸ ਨੇ ਦੱਸਿਆ ਕਿ ਔਰਤ ਇਕੱਲੀ ਰਹਿੰਦੀ ਸੀ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇੱਕ ਪੁਲਿਸ ਅਧਿਕਾਰੀ ਨੇ ਕਿਹਾ, "ਅਸੀਂ ਮ੍ਰਿਤਕ ਔਰਤ ਦੀ ਪਛਾਣ ਕਰ ਲਈ ਹੈ, ਪਰ ਅਸੀਂ ਹੁਣ ਇਸ ਦਾ ਖੁਲਾਸਾ ਨਹੀਂ ਕਰ ਰਹੇ ਹਾਂ।" ਉਨ੍ਹਾਂ ਦੱਸਿਆ ਕਿ ਡੌਗ ਸਕੁਐਡ ਅਤੇ ਫੋਰੈਂਸਿਕ ਮਾਹਿਰਾਂ ਨੇ ਮੌਕੇ ਦਾ ਦੌਰਾ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕਾ ਕਰਨਾਟਕ ਵਿੱਚ ਰਹਿੰਦੀ ਸੀ, ਪਰ ਮੂਲ ਰੂਪ ਵਿੱਚ ਕਿਸੇ ਹੋਰ ਰਾਜ ਦੀ ਹੈ।" ਦੱਸਿਆ ਜਾ ਰਿਹਾ ਹੈ ਕਿ ਔਰਤ ਆਪਣੇ ਪਤੀ ਤੋਂ ਵੱਖ ਰਹਿ ਰਹੀ ਸੀ। ਮ੍ਰਿਤਕ ਔਰਤ ਮੱਲੇਸ਼ਵਰਮ ਵਿੱਚ ਰਹਿੰਦੀ ਸੀ ਅਤੇ ਇੱਕ ਮਾਲ ਵਿੱਚ ਕੰਮ ਕਰਦੀ ਸੀ ਜਦੋਂਕਿ ਉਸਦਾ ਪਤੀ ਸ਼ਹਿਰ ਤੋਂ ਦੂਰ ਇੱਕ ਆਸ਼ਰਮ ਵਿੱਚ ਕੰਮ ਕਰਦਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਉਹ ਵੀ ਮੌਕੇ 'ਤੇ ਪਹੁੰਚ ਗਏ।