Begin typing your search above and press return to search.

Saudi Arabia 'ਚ ਇਕ ਹਫ਼ਤੇ 'ਚ 14000 ਤੋਂ ਵੱਧ ਲੋਕ ਗ੍ਰਿਫ਼ਤਾਰ

ਸਾਉਦੀ ਅਰਬ ਦੀ ਸੁਰੱਖਿਆ ਫੌਜ ਨੇ ਦੇਸ਼-ਪੱਧਰੀ ਕਾਰਵਾਈ ਵਿਚ ਹਜ਼ਾਰਾਂ ਗੈਰਕਾਨੂੰਨੀ ਤੌਰ ਤੇ ਰਹਿਣ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਰਿਹਾਇਸ਼, ਮਜ਼ਦੂਰੀ ਅਤੇ ...

Saudi Arabia ਚ ਇਕ ਹਫ਼ਤੇ ਚ 14000 ਤੋਂ ਵੱਧ ਲੋਕ ਗ੍ਰਿਫ਼ਤਾਰ
X

Kavya SharmaBy : Kavya Sharma

  |  6 April 2026 7:14 PM IST

  • whatsapp
  • Telegram

ਰਿਆਦ, 6 ਅਪ੍ਰੈਲ : ਸਾਉਦੀ ਅਰਬ ਦੀ ਸੁਰੱਖਿਆ ਫੌਜ ਨੇ ਦੇਸ਼-ਪੱਧਰੀ ਕਾਰਵਾਈ ਵਿਚ ਹਜ਼ਾਰਾਂ ਗੈਰਕਾਨੂੰਨੀ ਤੌਰ ਤੇ ਰਹਿਣ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਰਿਹਾਇਸ਼, ਮਜ਼ਦੂਰੀ ਅਤੇ ਸਰਹੱਦੀ ਨਿਯਮਾਂ ਦੀ ਪਾਲਣਾ ਨੂੰ ਹੋਰ ਸਖ਼ਤ ਕੀਤਾ ਹੈ ਅਤੇ ਚੇਤਾਵਨੀ ਦਿਤੀ ਹੈ ਕਿ ਉਲੰਘਣਾ ਕਰਨ ਵਾਲਿਆਂ ਦੀ ਮਦਦ ਕਰਨ ਵਾਲਿਆਂ ਨੂੰ ਭਾਰੀ ਸਜ਼ਾਵਾਂ ਮਿਲਣਗੀਆਂ। ਸਾਉਦੀ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ 26 ਮਾਰਚ ਤੋਂ 1 ਅਪ੍ਰੈਲ ਤਕ ਚਲਾਈਆਂ ਗਈਆਂ ਸਾਂਝੀਆਂ ਜਾਂਚ ਮੁਹਿੰਮਾਂ ਦੌਰਾਨ ਕੁਲ 14242 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਨਿਕਾਸੀ ਅਤੇ ਵਾਪਸੀ ਦੀ ਕਾਰਵਾਈ

ਗ੍ਰਿਫ਼ਤਾਰੀਆਂ ਵਿਚ ਵੱਖ-ਵੱਖ ਉਲੰਘਣਾਵਾਂ ਸ਼ਾਮਲ ਸਨ — 7,884 ਰਿਹਾਇਸ਼ ਕਾਨੂੰਨ ਦੀ ਉਲੰਘਣਾ ਨਾਲ ਸਬੰਧਿਤ 3,948 ਸਰਹੱਦੀ ਸੁਰੱਖਿਆ ਕਾਨੂੰਨ ਨਾਲ ਅਤੇ 2,410 ਮਜ਼ਦੂਰੀ ਕਾਨੂੰਨ ਨਾਲ ਸੰਬੰਧਿਤ। ਕੁਲ 23,815 ਉਲੰਘਣਾਕਾਰਾਂ ਨੂੰ ਯਾਤਰਾ ਦਸਤਾਵੇਜ਼ ਪ੍ਰਾਪਤ ਕਰਨ ਲਈ ਉਨ੍ਹਾਂ ਦੇ ਰਾਜਨਾਇਕ ਮਿਸ਼ਨਾਂ ਕੋਲ ਭੇਜਿਆ ਗਿਆ। 6,808 ਵਿਅਕਤੀਆਂ ਨੂੰ ਅਪਣੀਆਂ ਯਾਤਰਾ ਬੁਕਿੰਗਾਂ ਪੂਰੀ ਕਰਨ ਲਈ ਕਿਹਾ ਗਿਆ। ਇਸ ਤੋਂ ਇਲਾਵਾ 6,285 ਲੋਕਾਂ ਨੂੰ ਪਹਿਲਾਂ ਹੀ ਦੇਸ਼ ਤੋਂ ਨਿਕਾਲਿਆ ਜਾ ਚੁੱਕਾ ਹੈ। ਹੋਰ 29 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ ਗੈਰਕਾਨੂੰਨੀ ਤਰੀਕੇ ਨਾਲ ਦੇਸ਼ ਛੱਡਣ ਦੀ ਕੋਸ਼ਿਸ਼ ਕਰ ਰਹੇ ਸਨ।

ਮਦਦ ਕਰਨ ਵਾਲਿਆਂ ’ਤੇ ਵੀ ਕਾਰਵਾਈ

ਇਸ ਕਾਰਵਾਈ ਦਾ ਨਿਸ਼ਾਨਾ ਉਹ ਲੋਕ ਵੀ ਬਣੇ ਜੋ ਗੈਰਕਾਨੂੰਨੀ ਨਿਵਾਸੀਆਂ ਨੂੰ ਮਦਦ ਦੇ ਰਹੇ ਸਨ। ਸੁਰੱਖਿਆ ਬਲਾਂ ਨੇ 25 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਉਤੇ ਆਵਾਜਾਈ, ਰਹਿਣ ਦੀ ਥਾਂ ਜਾਂ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਦੋਸ਼ ਹਨ। ਇਸੇ ਦੌਰਾਨ ਕੁਲ 36,365 ਵਿਦੇਸ਼ੀ ਨਾਗਰਿਕ — ਜਿਨ੍ਹਾਂ ਵਿਚ 32,309 ਮਰਦ ਅਤੇ 4,056 ਔਰਤਾਂ ਸ਼ਾਮਲ ਹਨ।

ਇਸ ਵੇਲੇ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰ ਰਹੇ ਹਨ। ਗ੍ਰਹਿ ਮੰਤਰਾਲੇ ਨੇ ਦੁਹਰਾਇਆ ਕਿ ਗੈਰਕਾਨੂੰਨੀ ਦਾਖ਼ਲੇ ਨੂੰ ਆਸਾਨ ਬਣਾਉਣ ਜਾਂ ਬਿਨਾਂ ਦਸਤਾਵੇਜ਼ ਵਾਲਿਆਂ ਦੀ ਮਦਦ ਕਰਨ ਵਾਲਿਆਂ ਲਈ ਸਖ਼ਤ ਸਜ਼ਾਵਾਂ ਲਾਗੂ ਹੁੰਦੀਆਂ ਹਨ। ਇਨ੍ਹਾਂ ਵਿਚ 15 ਸਾਲ ਤਕ ਦੀ ਕੈਦ ਅਤੇ 10 ਲੱਖ ਸਾਉਦੀ ਰਿਆਦ ਤਕ ਦਾ ਜੁਰਮਾਨਾ ਸ਼ਾਮਲ ਹੈ। ਆਵਾਜਾਈ ਲਈ ਵਰਤੇ ਗਏ ਵਾਹਨ ਅਤੇ ਰਹਿਣ ਲਈ ਵਰਤੀਆਂ ਗਈਆਂ ਜਾਇਦਾਦਾਂ ਨੂੰ ਵੀ ਜ਼ਬਤ ਕੀਤਾ ਜਾ ਸਕਦਾ ਹੈ।

Next Story
ਤਾਜ਼ਾ ਖਬਰਾਂ
Share it