ਮੂਸੇਵਾਲਾ ਦੀ EP 'MOOSE PRINT' ਰਿਲੀਜ਼, ਮਿੰਟਾਂ 'ਚ 3 ਬਣਾਏ ਰਿਕਾਰਡ
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੀ ਇਸ ਮੌਕੇ ਤੇ ਸੰਵੇਦਨਸ਼ੀਲ ਬਿਆਨ ਦਿੱਤਾ। ਉਨ੍ਹਾਂ ਕਿਹਾ, "ਜਿਹੜੇ ਗੀਤਾਂ ਤੋਂ ਪੁੱਤ ਨੂੰ ਰੋਕਿਆ ਗਿਆ ਸੀ, ਉਹੀ ਹੁਣ ਰਿਲੀਜ਼ ਕਰਨੇ ਪਏ।"

ਬਾਪੂ ਬਲਕੌਰ ਨੇ ਦਿੱਤਾ ਸੰਵੇਦਨਸ਼ੀਲ ਬਿਆਨ
ਅੱਜ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਜਨਮ ਤਾਰੀਖ ਹੈ ਅਤੇ ਇਸ ਮੌਕੇ ਉਨ੍ਹਾਂ ਦੇ ਫੈਨਜ਼ ਲਈ ਖ਼ਾਸ ਤੋਹਫ਼ਾ ਰਿਲੀਜ਼ ਹੋਇਆ। ਮੂਸੇਵਾਲਾ ਦੀ ਨਵੀਂ EP 'MOOSE PRINT' ਦੇ ਤਿੰਨ ਗੀਤ—'ਨੀਲ', 'ਟ੍ਰਿਪਲ ਜ਼ੀਰੋ 8' ਅਤੇ 'ਟੇਕ ਨੋਟਸ'—ਉਨ੍ਹਾਂ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤੇ ਗਏ ਹਨ।
EP ਦੇ ਤਿੰਨੋ ਗੀਤ ਰਿਲੀਜ਼ ਹੋਣ ਦੇ ਕੁਝ ਹੀ ਮਿੰਟਾਂ ਵਿੱਚ ਟਰੈਂਡਿੰਗ 'ਚ ਆ ਗਏ ਅਤੇ ਇਨ੍ਹਾਂ ਦੇ ਵਿਊਜ਼ ਲੱਖਾਂ 'ਚ ਪਹੁੰਚ ਗਏ। ਇਹ EP ਮੂਸੇਵਾਲਾ ਦੇ ਫੈਨਜ਼ ਲਈ ਇੱਕ ਵੱਡੀ ਖੁਸ਼ਖਬਰੀ ਬਣੀ, ਜਦਕਿ ਉਨ੍ਹਾਂ ਦੀ ਯਾਦ ਵਿੱਚ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਭਾਵੁਕ ਪੋਸਟਾਂ ਸਾਂਝੀਆਂ ਕੀਤੀਆਂ।
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੀ ਇਸ ਮੌਕੇ ਤੇ ਸੰਵੇਦਨਸ਼ੀਲ ਬਿਆਨ ਦਿੱਤਾ। ਉਨ੍ਹਾਂ ਕਿਹਾ, "ਜਿਹੜੇ ਗੀਤਾਂ ਤੋਂ ਪੁੱਤ ਨੂੰ ਰੋਕਿਆ ਗਿਆ ਸੀ, ਉਹੀ ਹੁਣ ਰਿਲੀਜ਼ ਕਰਨੇ ਪਏ।" ਉਨ੍ਹਾਂ ਨੇ ਦੱਸਿਆ ਕਿ ਇਹ ਗੀਤ ਪਹਿਲਾਂ ਰੋਕੇ ਗਏ ਸਨ, ਪਰ ਹੁਣ ਪਰਿਵਾਰ ਨੇ ਫੈਨਜ਼ ਦੀ ਮੰਗ ਤੇ ਇਹ ਰਿਲੀਜ਼ ਕਰਨ ਦਾ ਫੈਸਲਾ ਕੀਤਾ।
ਮੂਸੇਵਾਲਾ ਦੀ EP 'MOOSE PRINT' ਨੇ ਰਿਲੀਜ਼ ਹੋਣ ਨਾਲ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਨਵਾਂ ਰਿਕਾਰਡ ਬਣਾਇਆ ਹੈ ਅਤੇ ਇੱਕ ਵਾਰ ਫਿਰ ਸਿੱਧੂ ਦੇ ਨਾਮ ਨੂੰ ਚਰਚਾ ਵਿੱਚ ਲਿਆ ਦਿੱਤਾ ਹੈ।