Begin typing your search above and press return to search.

11ਵੀਂ ਵਰਲਡ ਪੰਜਾਬੀ ਕਾਨਫਰੰਸ ਸਬੰਧੀ ਹੋਈ ਮੀਟਿੰਗ

ਤਰਲੋਚਨ ਸਿੰਘ ਅਟਵਾਲ ਨੂੰ ਪ੍ਰਧਾਨ, ਸੰਤੋਖ ਸਿੰਘ ਸੰਧੂ ਨੂੰ ਖਜਾਨਚੀ , ਹੈਪੀ ਮਾਂਗਟ, ਮੀਤ ਖਜਾਨਚੀ, ਸਰਦੁਲ ਸਿੰਘ ਥਿਆੜਾ ਨੂੰ ਜਨਰਲ ਸਕੱਤਰ, ਪਿਆਰਾ ਸਿੰਘ ਕੁਦੋਵਾਲ ਨੂੰ ਸਕੱਤਰ,

11ਵੀਂ ਵਰਲਡ ਪੰਜਾਬੀ ਕਾਨਫਰੰਸ ਸਬੰਧੀ ਹੋਈ ਮੀਟਿੰਗ
X

GillBy : Gill

  |  27 April 2025 7:41 AM IST

  • whatsapp
  • Telegram

ਜਗਤ ਪੰਜਾਬੀ ਸਭਾ ਦੇ ਮੈਂਬਰਾ ਦੀ ਮੀਟਿੰਗ ਬਰੈਂਪਟਨ ਵਿਚ ਹੋਈ I ਕਨੇਡਾ ਵਿੱਚ ਹੋਣ ਵਾਲੀ 11ਵੀ ਵਰਲਡ ਪੰਜਾਬੀ ਕਾਨਫਰੰਸ ਜੋ 27, 28 ਤੇ 29 ਜੂਨ 2025 ਨੂੰ ਹੋਵੇਗੀ, ਬਾਰੇ ਵਿਚਾਰਾਂ ਹੋਈਆਂ Iਕਾਨਫ਼ਰੰਸ ਦੀ ਪ੍ਰਬੰਧਕ ਕਮੇਟੀ ਦੀ ਚੋਣ ਹੋਈ, ਜਿਸ ਵਿਚ ਸਰਬ ਸਮਤੀ ਨਾਲ ਅਜੈਬ ਸਿੰਘ ਚੱਠਾ ਨੂੰ ਚੇਅਰਮੈਨ , ਅਮਰ ਸਿੰਘ ਭੁੱਲਰ ਨੂੰ ਸਰਪ੍ਰਸਤ, ਤਾਹਿਰ ਅਸਲਮ ਗੋਰਾ ਨੂੰ ਕੋ- ਆਰਡੀਨੇਟਰ , ਤਰਲੋਚਨ ਸਿੰਘ ਅਟਵਾਲ ਨੂੰ ਪ੍ਰਧਾਨ, ਸੰਤੋਖ ਸਿੰਘ ਸੰਧੂ ਨੂੰ ਖਜਾਨਚੀ , ਹੈਪੀ ਮਾਂਗਟ, ਮੀਤ ਖਜਾਨਚੀ, ਸਰਦੁਲ ਸਿੰਘ ਥਿਆੜਾ ਨੂੰ ਜਨਰਲ ਸਕੱਤਰ, ਪਿਆਰਾ ਸਿੰਘ ਕੁਦੋਵਾਲ ਨੂੰ ਸਕੱਤਰ, ਗੁਰਦਰਸ਼ਨ ਸਿੰਘ ਸੀਰਾ, ਮੀਤ ਪ੍ਰਧਾਨ , ਪ੍ਰਭਜੋਤ ਸਿੰਘ ਰਾਠੌਰ ਮੀਤ ਪ੍ਰਧਾਨ , ਗੁਰਚਰਨ ਸਿੰਘ ਮੀਤ ਪ੍ਰਧਾਨ , ਇਫ਼ਤਿਖ਼ਾਰ ਚੋਧਰੀ ਮੀਤ ਪ੍ਰਧਾਨ, ਰਵਿੰਦਰ ਸਿੰਘ ਨੂੰ ਮੀਡੀਆ ਇਨਚਾਰਜ ਬਣਾਇਆ ਗਿਆ I

ਵੂਮੈਨ ਵਿੰਗ ਵਿਚ ਹਲੀਮਾ ਸਾਦੀਆਂ, ਡਾਕਟਰ ਰਮਨੀ ਬਤਰਾ, ਬਲਵਿੰਦਰ ਚੱਠਾ , ਰੁਪਿੰਦਰ ਸੰਧੂ, ਤ੍ਰਿਪਤਾ ਸੋਢੀ , ਮਨਦੀਪ ਮਾਂਗਟ , ਰਾਜਿੰਦਰ ਕੌਰ ਤੇ ਪ੍ਰਭਜੋਤ ਕੌਰ ਸੰਧੂ ਨੂੰ ਚੁਣਿਆ ਗਿਆ I ਅਹਦੂਦਾਰਾਂ , ਆਪਣੀਆਂ - ਆਪਣੀਆਂ ਜਿੰਮੇਵਾਰੀਆਂ ਲੈ ਲਈਆ ਹਨ I ਕੈਨੇਡਾ ਤੇ ਬਾਹਰਲੇ ਦੇਸ਼ਾ ਦੇ ਵਿਦਵਾਨਾਂ ਤੇ ਲੇਖਕਾਂ ਨਾਲ ਸੰਪਰਕ ਕੀਤਾ ਜਾਵੇਗਾ I ਉਮੀਦ ਹੈ ਕਿ 11ਵੀ ਵਰਲਡ ਪੰਜਾਬੀ ਕਾਨਫ਼ਰੰਸ ਕਾਮਯਾਬ ਰਹੇਗੀ I

Next Story
ਤਾਜ਼ਾ ਖਬਰਾਂ
Share it