Begin typing your search above and press return to search.
Panjab University Chandigarh firing ਮਾਮਲੇ ‘ਚ ਵੱਡੀ ਕਾਰਵਾਈ, ਸ਼ੂਟਰਾਂ ਦਾ ਏਜੀਟੀਐਫ ਵੱਲੋਂ ਐਨਕਾਊਂਟਰ
ਪੰਜਾਬ ਯੂਨੀਵਰਸਿਟੀ ਵਿੱਚ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਪੰਜਾਬ ਏਜੀਟੀਐਫ (ਐਂਟੀ ਗੈਂਗਸਟਰ ਟਾਸਕ ਫੋਰਸ) ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ।

By : Gurpiar Thind
ਫਤਿਹਗੜ੍ਹ ਸਾਹਿਬ: ਪੰਜਾਬ ਯੂਨੀਵਰਸਿਟੀ ਵਿੱਚ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਪੰਜਾਬ ਏਜੀਟੀਐਫ (ਐਂਟੀ ਗੈਂਗਸਟਰ ਟਾਸਕ ਫੋਰਸ) ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਇਸ ਮਾਮਲੇ ਨਾਲ ਜੁੜੇ ਸ਼ੂਟਰਾਂ ਦਾ ਅਮਲੋਹ ਦੇ ਪਿੰਡ ਨੂਰਪੁਰਾ ਵਿੱਚ ਐਨਕਾਊਂਟਰ ਕੀਤਾ ਗਿਆ ਹੈ।
17 ਮਾਰਚ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਜਸ਼ਨਦੀਪ ਜਵੱਦਾ ਸੁਪੋ ਦਾ ਸਾਬਕਾ ਪ੍ਰਧਾਨ ਤੇ ਫਾਇਰਿੰਗ ਹੋਈ ਸੀ। ਜਿਸ ਦੇ ਸਬੰਧੀ ਪੁਲਸ ਵਲੋਂ ਦੋਸ਼ੀਆਂ ਦੀ ਵੱਖ ਵੱਖ ਥਾਵਾਂ ਤੇ ਭਾਲ ਕੀਤੀ ਜਾ ਰਹੀ ਸੀ। ਪੁਲਿਸ ਵਲੋਂ ਅਮਲੋਹ ਏਰੀਏ ਦੇ ਪਿੰਡ ਨੂਰਪੁਰਾ ਵਿਖੇ ਇਨਕਾਊਂਟਰ ਕੀਤਾ ਗਿਆ।
ਇਨ੍ਹਾਂ ਬਦਮਾਸ਼ਾਂ ਵਿੱਚ ਪੰਜਾਬ ਯੂਨੀਵਰਸਿਟੀ ਵਿੱਚ ਫਾਇਰਿੰਗ ਕਰਨ ਵਾਲਾ ਸ਼ੂਟਰ ਵੀ ਕਾਬੂ ਕੀਤਾ ਗਿਆ ਹੈ। ਇਨਾ ਬਦਮਾਸ਼ਾਂ ਕੋਲੋਂ ਅਸਲਾ ਵੀ ਬਰਾਮਦ ਕੀਤਾ ਗਿਆ ਹੈ ।
Next Story


