Begin typing your search above and press return to search.

'M. Star e-Punjab app ਨੇ ਪੜ੍ਹਾਈ ਦਾ ਨਿਜ਼ਾਮ ਉਲਝਾਇਆ

ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੀ ਗਈ 'ਐਮ. ਸਟਾਰ' (m-Star) ਐਪ ਹੁਣ ਅਧਿਆਪਕਾਂ ਲਈ ਵੱਡੀ ਮੁਸੀਬਤ ਸਾਬਤ ਹੋ ਰਹੀ ਹੈ। ਵਿਦਿਅਕ ਸੈਸ਼ਨ ਦੇ ਆਰੰਭ ਵਿਚ ਹੀ...

M. Star e-Punjab app ਨੇ ਪੜ੍ਹਾਈ ਦਾ ਨਿਜ਼ਾਮ ਉਲਝਾਇਆ
X

Kavya SharmaBy : Kavya Sharma

  |  12 April 2026 5:46 PM IST

  • whatsapp
  • Telegram

ਚੰਡੀਗੜ੍ਹ, 12 ਅਪ੍ਰੈਲ : ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੀ ਗਈ 'ਐਮ. ਸਟਾਰ' (m-Star) ਐਪ ਹੁਣ ਅਧਿਆਪਕਾਂ ਲਈ ਵੱਡੀ ਮੁਸੀਬਤ ਸਾਬਤ ਹੋ ਰਹੀ ਹੈ। ਵਿਦਿਅਕ ਸੈਸ਼ਨ ਦੇ ਆਰੰਭ ਵਿਚ ਹੀ ਪੜ੍ਹਾਈ ਨੂੰ ਬਰੇਕਾਂ ਲੱਗ ਗਈਆਂ ਹਨ। ਅਧਿਆਪਕ ਐਮ ਸਟਾਰ ਐਪ ਦੀ ਸਿਖਲਾਈ ਵਿਚ ਉਲਝ ਗਏ ਜਿਸ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਡਾਹਢਾ ਨੁਕਸਾਰ ਹੋ ਰਿਹਾ ਹੈ। ਜੀ.ਟੀ.ਯੂ. (ਗੌਰਮਿੰਟ ਟੀਚਰਜ਼ ਯੂਨੀਅਨ) ਪੰਜਾਬ ਨੇ ਇਸ ਪ੍ਰਣਾਲੀ 'ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਹੈ ਕਿ ਆਨਲਾਈਨ ਹਾਜ਼ਰੀ ਦੇ ਚੱਕਰ ਵਿੱਚ ਅਧਿਆਪਕਾਂ ਦਾ ਅਸਲ ਕੰਮ ਪੜ੍ਹਾਉਣਾ ਪਿੱਛੇ ਛੁੱਟ ਰਿਹਾ ਹੈ।

ਆਨਲਾਈਨ ਹਾਜ਼ਰੀ ਬਣੀ ਵੱਡੀ ਚੁਣੌਤੀ

ਮਿਲੀ ਜਾਣਕਾਰੀ ਅਨੁਸਾਰ ਸਰਕਾਰੀ ਸਕੂਲਾਂ ਵਿੱਚ ਨੈਟਵਰਕ ਦੀ ਸਮੱਸਿਆ ਕਾਰਨ 'ਐਮ ਸਟਾਰ' ਐਪ 'ਤੇ ਹਾਜ਼ਰੀ ਲਾਉਣਾ ਇਕ ਜੰਗ ਜਿੱਤਣ ਵਰਗਾ ਹੋ ਗਿਆ ਹੈ। ਹਾਜ਼ਰੀ ਲਗਾਉਣ ਵਿੱਚ ਲੱਗਣ ਵਾਲਾ ਲੰਮਾ ਸਮਾਂ ਸਿੱਧੇ ਤੌਰ 'ਤੇ ਬੱਚਿਆਂ ਦੇ ਪੜ੍ਹਾਈ ਦੇ ਘੰਟਿਆਂ ਨੂੰ ਖਾ ਰਿਹਾ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਜਦੋਂ ਉਹ ਸਮੇਂ ਸਿਰ ਡਿਊਟੀ 'ਤੇ ਹਾਜ਼ਰ ਹਨ ਤਾਂ ਅਜਿਹੇ ਗੁੰਝਲਦਾਰ ਐਪ ਰਾਹੀਂ ਉਹਨਾਂ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨਾ ਜਾਇਜ਼ ਨਹੀਂ ਹੈ? ਯੂਨੀਅਨ ਆਗੂਆਂ ਨੇ ਸਪੱਸ਼ਟ ਕੀਤਾ ਹੈ ਕਿ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਅਧਿਆਪਕਾਂ ਨੂੰ ਤਕਨੀਕੀ ਉਲਝਣਾਂ ਵਿੱਚੋਂ ਕੱਢ ਕੇ ਜਮਾਤਾਂ ਵਿੱਚ ਪੜ੍ਹਾਉਣ ਲਈ ਖੁੱਲ੍ਹਾ ਸਮਾਂ ਦਿੱਤਾ ਜਾਣਾ ਚਾਹੀਦਾ ਹੈ।

ਮਾਨਸਿਕ ਦਬਾਅ ਦੀ ਸ਼ਿਕਾਇਤ

ਸਰਕਾਰ ਨੇ 9 ਅਪ੍ਰੈਲ ਨੂੰ ਰਾਤ ਨੂੰ ਸਕੂਲਾਂ ਨੂੰ ਬਜਟ ਅਲਾਟ ਕੀਤਾ ਜਿਸ ਕਾਰਨ ਤਨਖ਼ਾਹਾਂ ਲੇਟ ਹੋ ਗਈਆਂ। ਤਨਖ਼ਾਹਾਂ ਦੇਰੀ ਨਾਲ ਮਿਲਣ ਦਾ ਜਦ ਰੌਲਾ ਪੈ ਗਿਆ ਤਾਂ ਅਧਿਆਪਕਾਂ ਦੀਆਂ ਸਨਿਚਰਵਾਰ ਅਤੇ ਐਤਵਾਰ ਦੀਆਂ ਛੁੱਟੀਆਂ ਵੀ ਰੱਦ ਕਰ ਦਿਤੀਆਂ। ਜ਼ਿਲ੍ਹਾ ਸਿਖਿਆ ਅਫ਼ਸਰਾਂ ਨੇ ਦਬਕੇ ਮਾਰ ਕੇ ਡੀ.ਡੀ.ਓਜ਼ ਨੂੰ ਸਨਿਚਰਵਾਰ ਅਤੇ ਐਤਵਾਰ ਨੂੰ ਖ਼ਜ਼ਾਨਾ ਦਫ਼ਤਰ ਖੁੱਲ੍ਹੇ ਰੱਖਣ ਬਾਰੇ ਦੱਸ ਕੇ ਛੁੱਟੀ ਵਾਲੇ ਦਿਨ ਹੀ ਬਿਲ ਖ਼ਜ਼ਾਨਾ ਦਫ਼ਤਰਾਂ ਵਿਚ ਜਮ੍ਹਾਂ ਕਰਾਉਣ ਦੀ ਹੁਕਮ ਚਾੜ੍ਹ ਦਿਤੇ। ਇਥੋਂ ਤਕ ਕਿ ਜਿਹੜੇ ਸਕੂਲਾਂ ਵਿਚ ਕਲਰਕ ਨਹੀਂ ਹਨ ਅਤੇ ਸਕੂਲ ਪ੍ਰਬੰਧਕ ਬਾਹਰੋਂ ਪੈਸੇ ਦੇ ਕੇ ਕੰਮ ਕਰਾਉਂਦੇ ਹਨ, ਨੂੰ ਵੀ ਬਿਲ ਨਾ ਬਣਾਉਣ ਕਾਰਨ ਸਪੱਸ਼ਟੀਕਰਨ ਦੇਣ ਲਈ ਆਖ ਦਿਤਾ ਗਿਆ।

ਅਧਿਆਪਕ ਆਗੂਆਂ ਨੇ ਮੰਗ ਕੀਤੀ ਹੈ ਕਿ ਵਿਭਾਗ ਇਸ 'ਐਮ. ਸਟਾਰ' ਐਪ ਦੀ ਸਖ਼ਤੀ ਨੂੰ ਤੁਰੰਤ ਵਾਪਸ ਲਵੇ ਤਾਕਿ ਸਕੂਲਾਂ ਦਾ ਮਾਹੌਲ ਪੜ੍ਹਾਈ-ਪੱਖੀ ਬਣਿਆ ਰਹੇ।" ਵੇਖਣਾ ਹੋਵੇਗਾ ਕਿ ਕੀ ਇਸ ਤਰ੍ਹਾਂ ਦੀਆਂ ਐਪਸ ਨਾਲ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਆਵੇਗਾ ਜਾਂ ਸਿਰਫ਼ ਕਾਗ਼ਜ਼ੀ ਖਾਨਾਪੂਰਤੀ ਰਾਹੀਂ ਅਧਿਆਪਕਾਂ, ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਭੁਲੇਖੇ ਵਿਚ ਪਾਇਆ ਜਾ ਰਿਹਾ ਹੈ।

Next Story
ਤਾਜ਼ਾ ਖਬਰਾਂ
Share it