ਪੂਰੇ Punjab ਭਰ ਵਿੱਚ ਵਕੀਲ three-day strike 'ਤੇ , ਵਕੀਲ ਭਾਈਚਾਰੇ ਵੱਲੋਂ ਮੰਗਾਂ ਪੂਰੀਆਂ ਕਰਨ ਨੂੰ ਲੈ ਕੇ ਕੀਤੀ ਨਾਅਰੇਬਾਜੀ
ਅੱਜ ਪੰਜਾਬ ਭਰ ਵਿੱਚ ਵਕੀਲ ਭਾਈਚਾਰੇ ਨੂੰ ਦਰਪੇਸ਼ ਮੁਸ਼ਕਲਾਂ ਨੂੰ ਲੈ ਕੇ ਅੱਜ ਜ਼ਿਲਾ ਬਾਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਵੱਲੋਂ ਵੀ ਜ਼ਿਲਾ ਅਦਾਲਤਾਂ ਅੱਗੇ ਤਿੰਨ ਮੁੱਦਿਆਂ ਨੂੰ ਲੈ ਕੇ ਤਿੰਨ ਦਿਨਾਂ ਨੋ ਵਰਕ ਹੜਤਾਲ ਕੀਤੀ ਗਈ ਤੇ ਮੰਗਾਂ ਪੂਰੀਆਂ ਕਰਨ ਸਬੰਧੀ ਨਾਅਰੇਬਾਜ਼ੀ ਵੀ ਕੀਤੀ।

By : Gurpiar Thind
ਚੰਡੀਗੜ੍ਹ : ਅੱਜ ਪੰਜਾਬ ਭਰ ਵਿੱਚ ਵਕੀਲ ਭਾਈਚਾਰੇ ਨੂੰ ਦਰਪੇਸ਼ ਮੁਸ਼ਕਲਾਂ ਨੂੰ ਲੈ ਕੇ ਅੱਜ ਜ਼ਿਲਾ ਬਾਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਵੱਲੋਂ ਵੀ ਜ਼ਿਲਾ ਅਦਾਲਤਾਂ ਅੱਗੇ ਤਿੰਨ ਮੁੱਦਿਆਂ ਨੂੰ ਲੈ ਕੇ ਤਿੰਨ ਦਿਨਾਂ ਨੋ ਵਰਕ ਹੜਤਾਲ ਕੀਤੀ ਗਈ ਤੇ ਮੰਗਾਂ ਪੂਰੀਆਂ ਕਰਨ ਸਬੰਧੀ ਨਾਅਰੇਬਾਜ਼ੀ ਵੀ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲਾ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਦੇ ਸਾਬਕਾ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਕੇਸਾਂ ਦੇ ਐਕਸ਼ਨ ਪਲਾਨ ਦੇ ਨਾਂ ਤੇ ਜੋ ਅਦਾਲਤਾਂ ਵੱਲੋਂ ਹਰ ਰੋਜ਼ ਦੀਆਂ ਅਗਲੀਆਂ ਤਰੀਕਾਂ ਪਾਈਆਂ ਜਾਂਦੀਆਂ ਹਨ, ਉਸ ਸਬੰਧੀ ਵਕੀਲ ਭਾਈਚਾਰੇ ਵੱਲੋਂ ਰੋਸ ਪ੍ਰਗਟ ਕੀਤਾ ਗਿਆ ।
ਉਹਨਾਂ ਕਿਹਾ ਕਿ ਦੂਸਰਾ ਦੇਸ਼ ਭਰ ਵਿੱਚ ਦੋ ਦੋ ਕਿਲੋਮੀਟਰ ਦੇ ਦਾਇਰੇ ਵਿੱਚ ਗ੍ਰਾਮ ਨਿਆਲਿਆ ਖੋਲੇ ਜਾਣ ਤੇ ਤੀਸਰਾ ਜੋ ਅਦਾਲਤਾਂ ਵਿੱਚ ਡਿਫੈਂਸ ਕੌਂਸਲ ਲਗਾਏ ਜਾ ਰਹੇ ਹਨ, ਦਾ ਵੀ ਡੱਟ ਕੇ ਵਿਰੋਧ ਕੀਤਾ ਗਿਆ ।
ਉਨਾ ਕਿਹਾ ਕਿ ਸਮੁੱਚੀਆਂ ਬਾਰ ਐਸੋਸੀਏਸ਼ਨਾਂ ਦੇ ਪ੍ਰਧਾਨਾਂ ਵੱਲੋਂ ਜਿਨਾਂ ਮੁੱਦਿਆਂ ਨੂੰ ਲੈ ਕੇ ਤਿੰਨ ਦਿਨ ਦਾ ਨੌ ਵਰਕ ਦਾ ਮਤਾ ਪਾਇਆ ਗਿਆ ਤੇ ਇਹਨਾਂ ਦਿਨਾਂ ਦੌਰਾਨ ਪੂਰੇ ਵਕੀਲ ਭਾਈਚਾਰਾ ਵਿੱਚ ਕੋਈ ਕੰਮ ਨਹੀਂ ਕਰੇਗਾ ਤੇ ਮੰਗਾਂ ਸਬੰਧੀ ਰੋਸ ਪ੍ਰਗਟ ਕੀਤੇ ਜਾਣਗੇ ।


