Begin typing your search above and press return to search.

Kultar Singh Sandhwan ਨੇ ਕੀਤੀ ਜਥੇਦਾਰ ਗੜਗੱਜ ਨੂੰ ਬੇਨਤੀ, SIT ਨੂੰ ਸਹਿਯੋਗ ਦੇਣ ਲਈ ਵੀ ਕੀਤੀ ਅਪੀਲ

ਮੁੱਖ ਮੰਤਰੀ ਭਗਵੰਤ ਮਾਨ ਨੂੰ ਅਕਾਲ ਤਖ਼ਤ ਵਿਖੇ ਤਲਬ ਕਰਨ ਵਾਲੇ ਮਸਲੇ ਨੂੰ ਲੈ ਕੇ ਤੇ ਐਸਜੀਪਸੀ ਦਾ ਪੁਲਿਸ ਨੂੰ ਸਹਿਯੋਗ ਨਾ ਦੇਣ ਵਾਲੇ ਬਿਆਨ ਨੂੰ ਲੈ ਕੇ ਪੰਜਾਬ ਦੇ ਸਪਕੀਰ ਕੁਲਤਾਰ ਸਿੰਘ ਸੰਧਵਾਂ ਸਾਹਮਣੇ ਆਏ ਹਨ ਅਤੇ ਉਹਨਾਂ ਨੇ ਆਪਣਾ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਦੀ ਪਦਵੀ ਬੇਹੱਦ ਉੱਚੀ ਅਤੇ ਸਤਿਕਾਰਯੋਗ ਹੈ।

Kultar Singh Sandhwan ਨੇ ਕੀਤੀ ਜਥੇਦਾਰ ਗੜਗੱਜ ਨੂੰ ਬੇਨਤੀ, SIT ਨੂੰ ਸਹਿਯੋਗ ਦੇਣ ਲਈ ਵੀ ਕੀਤੀ ਅਪੀਲ
X

Gurpiar ThindBy : Gurpiar Thind

  |  7 Jan 2026 2:09 PM IST

  • whatsapp
  • Telegram

ਅੰਮ੍ਰਿਤਸਰ : ਮੁੱਖ ਮੰਤਰੀ ਭਗਵੰਤ ਮਾਨ ਨੂੰ ਅਕਾਲ ਤਖ਼ਤ ਵਿਖੇ ਤਲਬ ਕਰਨ ਵਾਲੇ ਮਸਲੇ ਨੂੰ ਲੈ ਕੇ ਤੇ ਐਸਜੀਪਸੀ ਦਾ ਪੁਲਿਸ ਨੂੰ ਸਹਿਯੋਗ ਨਾ ਦੇਣ ਵਾਲੇ ਬਿਆਨ ਨੂੰ ਲੈ ਕੇ ਪੰਜਾਬ ਦੇ ਸਪਕੀਰ ਕੁਲਤਾਰ ਸਿੰਘ ਸੰਧਵਾਂ ਸਾਹਮਣੇ ਆਏ ਹਨ ਅਤੇ ਉਹਨਾਂ ਨੇ ਆਪਣਾ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਦੀ ਪਦਵੀ ਬੇਹੱਦ ਉੱਚੀ ਅਤੇ ਸਤਿਕਾਰਯੋਗ ਹੈ। ਪਰ ਐਸਜੀਪੀਸੀ ’ਤੇ ਕਾਬਜ਼ ਪਰਿਵਾਰ ਵੱਲੋਂ ਇਸ ਮਹਾਨ ਪਦਵੀ ਨੂੰ ਆਪਣੇ ਸਿਆਸੀ ਮੁਫ਼ਾਦਾਂ ਲਈ ਵਰਤਣ ਕਾਰਨ ਇਸ ਦੀ ਮਾਣ-ਮਰਿਆਦਾ ਨੂੰ ਭਾਰੀ ਠੇਸ ਪਹੁੰਚੀ ਹੈ।


ਉਹਨਾਂ ਨੇ ਕਿਹਾ ਕੇ ਇੱਕ ਪਾਸੇ ਐਸਜੀਪੀਸੀ ’ਤੇ ਕਾਬਜ਼ ਧਿਰ ਦਾਅਵਾ ਕਰ ਰਹੀ ਹੈ ਕਿ 328 ਪਾਵਨ ਸਰੂਪਾਂ ਦੇ ਮਸਲੇ ’ਚ ਬਣਾਈ ਗਈ ਈਸ਼ਰ ਸਿੰਘ ਕਮੇਟੀ ਅਤੇ ਅੰਤ੍ਰਿੰਗ ਕਮੇਟੀ ਵੱਲੋਂ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਸਪਸ਼ਟ ਸਿਫ਼ਾਰਸ਼ ਕੀਤੀ ਗਈ ਸੀ। ਪਰ ਦੂਜੇ ਪਾਸੇ ਸਭ ਤੋਂ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਫਿਰ ਉਹ ਸ਼ਿਫ਼ਾਰਸ਼ਾਂ ਅੱਜ ਤੱਕ ਲਾਗੂ ਕਿਉਂ ਨਹੀਂ ਹੋਈਆਂ?

ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕੇ ਸਤਿਕਾਰਯੋਗ ਗੜਗੱਜ ਸਾਹਿਬ ਨੂੰ ਬੇਨਤੀ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਅੱਗੇ ਆਪਣੇ ਗੁਨਾਹ ਕਬੂਲ ਕਰਨ ਵਾਲੇ ਲੋਕਾਂ ਦੇ ਬੁਲਾਰੇ ਬਣਨ ਦੀ ਥਾਂ ਸਮੁੱਚੇ ਪੰਥ ਦੇ ਜਥੇਦਾਰ ਦੀ ਭੂਮਿਕਾ ਨਿਭਾਉਣ। ਖ਼ਾਸ ਕਰਕੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨਾਲ ਜੁੜੇ ਮਸਲੇ ਵਿੱਚ ਦੋਸ਼ੀਆਂ ਖ਼ਿਲਾਫ਼ ਨਾ ਸਿਰਫ਼ ਕਾਨੂੰਨੀ ਕਾਰਵਾਈ ਵਿੱਚ ਸਹਿਯੋਗ ਕੀਤਾ ਜਾਵੇ, ਸਗੋਂ ਪੰਥਿਕ ਰਹੁ-ਰੀਤਾਂ ਅਨੁਸਾਰ ਵੀ ਸਖ਼ਤ ਐਕਸ਼ਨ ਲਿਆ ਜਾਵੇ। ਜਥੇਦਾਰ ਸਾਹਿਬ ਲਈ ਇਸ ਮੌਕੇ ਜਥੇਦਾਰ ਫੂਲਾ ਸਿੰਘ ਜੀ ਦੀ ਨਿਡਰ ਅਤੇ ਇਨਸਾਫ਼ਪਸੰਦ ਭੂਮਿਕਾ ਨੂੰ ਯਾਦ ਕਰਨਾ ਸਮੇਂ ਦੀ ਲੋੜ ਹੈ।

Next Story
ਤਾਜ਼ਾ ਖਬਰਾਂ
Share it