ਧਾਰਮਕ ਸਥਾਨ 'ਤੇ ਪ੍ਰਸ਼ਾਦ ਮੰਗਣਾ ਪਿਆ ਮਹਿੰਗਾ, ਪੜ੍ਹੋ ਖ਼ਬਰ
ਪੁਲਿਸ ਨੂੰ 29 ਅਗਸਤ ਦੀ ਰਾਤ ਲਗਭਗ 9:30 ਵਜੇ ਮੰਦਰ ਵਿੱਚ ਲੜਾਈ ਹੋਣ ਦੀ ਸੂਚਨਾ ਮਿਲੀ ਸੀ।

By : Gill
ਕਾਲਕਾਜੀ ਮੰਦਰ 'ਚ ਸੇਵਾਦਾਰ ਦੀ ਕੁੱਟਮਾਰ ਤੋਂ ਬਾਅਦ ਮੌਤ
ਨਵੀਂ ਦਿੱਲੀ : ਦਿੱਲੀ ਦੇ ਪ੍ਰਸਿੱਧ ਕਾਲਕਾਜੀ ਮੰਦਰ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਸੇਵਾਦਾਰ ਨੂੰ ਡੰਡਿਆਂ ਅਤੇ ਮੁੱਕਿਆਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਪੁਲਿਸ ਨੂੰ 29 ਅਗਸਤ ਦੀ ਰਾਤ ਲਗਭਗ 9:30 ਵਜੇ ਮੰਦਰ ਵਿੱਚ ਲੜਾਈ ਹੋਣ ਦੀ ਸੂਚਨਾ ਮਿਲੀ ਸੀ।
ਮਾਮਲੇ ਅਨੁਸਾਰ, ਇਹ ਝਗੜਾ ਮੰਦਰ ਵਿੱਚ ਦਰਸ਼ਨਾਂ ਤੋਂ ਬਾਅਦ ਪ੍ਰਸ਼ਾਦ ਅਤੇ ਚੁੰਨੀ ਮੰਗਣ ਨੂੰ ਲੈ ਕੇ ਸ਼ੁਰੂ ਹੋਇਆ ਸੀ। ਕੁੱਟਮਾਰ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਸੇਵਾਦਾਰ ਯੋਗੇਂਦਰ ਸਿੰਘ (35) ਨੂੰ ਤੁਰੰਤ ਏਮਜ਼ ਟਰਾਮਾ ਸੈਂਟਰ ਲਿਜਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਮ੍ਰਿਤਕ ਯੋਗੇਂਦਰ ਸਿੰਘ ਉੱਤਰ ਪ੍ਰਦੇਸ਼ ਦੇ ਹਰਦੋਈ ਦਾ ਰਹਿਣ ਵਾਲਾ ਸੀ ਅਤੇ ਪਿਛਲੇ 15 ਸਾਲਾਂ ਤੋਂ ਮੰਦਰ ਵਿੱਚ ਸੇਵਾ ਕਰ ਰਿਹਾ ਸੀ।
ਪੁਲਿਸ ਨੇ ਇਸ ਮਾਮਲੇ ਵਿੱਚ ਦੋਸ਼ੀ ਅਤੁਲ ਪਾਂਡੇ (30) ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਗ੍ਰਿਫਤਾਰ ਕਰ ਲਿਆ ਹੈ। ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਪੁਲਿਸ ਦੋਸ਼ੀ ਦੇ ਹੋਰ ਸਾਥੀਆਂ ਦੀ ਭਾਲ ਕਰ ਰਹੀ ਹੈ।


