ਕਵਿਤਾ ਕੌਸ਼ਿਕ ਦੀ ਬਹਾਦਰੀ ਨੇ ਲੋਕਾਂ ਦੇ ਦਿਲਾਂ ਨੂੰ ਛੂਹ ਲਿਆ
ਹਾਲ ਹੀ ਵਿੱਚ ਕਵਿਤਾ ਨੇ ਆਪਣੇ ਪਤੀ ਰੋਨਿਤ ਬਿਸਵਾਸ ਦਾ ਜਨਮਦਿਨ ਮਨਾਉਣ ਲਈ ਇੱਕ ਝਰਨੇ ਦੇ ਕੋਲ ਘੁੰਮਣ ਗਈ ਸੀ। ਉਥੇ ਉਸਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝਾ ਕੀਤਾ।

ਮਸ਼ਹੂਰ ਟੀਵੀ ਅਦਾਕਾਰਾ ਕਵਿਤਾ ਕੌਸ਼ਿਕ, ਜੋ 'ਐਫਆਈਆਰ' ਸੀਰੀਜ਼ ਵਿੱਚ ਮਿਸ ਚੌਟਾਲਾ ਦੇ ਕਿਰਦਾਰ ਲਈ ਜਾਣੀ ਜਾਂਦੀ ਹੈ, ਇੱਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵਾਰੀ, ਉਸਦੀ ਬਹਾਦਰੀ ਨੇ ਲੋਕਾਂ ਦੇ ਦਿਲਾਂ ਨੂੰ ਛੂਹ ਲਿਆ ਹੈ। ਹਾਲ ਹੀ ਵਿੱਚ ਕਵਿਤਾ ਨੇ ਆਪਣੇ ਪਤੀ ਰੋਨਿਤ ਬਿਸਵਾਸ ਦਾ ਜਨਮਦਿਨ ਮਨਾਉਣ ਲਈ ਇੱਕ ਝਰਨੇ ਦੇ ਕੋਲ ਘੁੰਮਣ ਗਈ ਸੀ। ਉਥੇ ਉਸਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਉਹ ਆਪਣੇ ਪਾਲਤੂ ਕੁੱਤੇ ਨਾਲ ਖੇਡ ਰਹੀ ਹੈ।
ਵੀਡੀਓ ਵਿੱਚ ਦਿਖਾਇਆ ਗਿਆ ਕਿ ਕਵਿਤਾ ਦਾ ਕੁੱਤਾ ਨਦੀ ਦੇ ਵਹਾਅ ਵਿੱਚ ਡੂੰਘੇ ਪਾਣੀ ਵੱਲ ਚਲਾ ਜਾਂਦਾ ਹੈ। ਪਾਣੀ ਦਾ ਵਹਾਅ ਕਾਫੀ ਤੇਜ਼ ਸੀ, ਜਿਸ ਕਰਕੇ ਕੁੱਤਾ ਮੁਸ਼ਕਲ ਵਿੱਚ ਫਸ ਜਾਂਦਾ ਹੈ। ਇਹ ਦੇਖ ਕੇ ਕਵਿਤਾ ਬਿਨਾਂ ਕਿਸੇ ਹਿਚਕਚਾਹਟ ਦੇ ਤੁਰੰਤ ਪਾਣੀ ਵਿੱਚ ਕੂਦ ਪੈਂਦੀ ਹੈ ਅਤੇ ਆਪਣੇ ਕੁੱਤੇ ਨੂੰ ਬਚਾ ਲੈਂਦੀ ਹੈ। ਪੂਰੀ ਘਟਨਾ ਵੀਡੀਓ ਵਿੱਚ ਕੈਦ ਹੋ ਗਈ, ਜਿਸਨੂੰ ਕਵਿਤਾ ਨੇ ਖੁਦ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ। ਵੀਡੀਓ ਦੇ ਅੰਤ ਵਿੱਚ ਕਵਿਤਾ ਆਪਣੇ ਕੁੱਤੇ ਨੂੰ ਗਲੇ ਲਗਾ ਕੇ ਮੁਸਕਰਾਉਂਦੀ ਹੋਈ ਦਿਖਾਈ ਦਿੰਦੀ ਹੈ।
ਇਹ ਵੀਡੀਓ ਵਾਇਰਲ ਹੋਣ 'ਤੇ ਲੋਕਾਂ ਨੇ ਕਵਿਤਾ ਦੀ ਬਹਾਦਰੀ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ। ਕਈ ਉਪਭੋਗਤਾਵਾਂ ਨੇ ਕਹਿਆ ਕਿ ਉਹ ਬਹੁਤ ਦਲੇਰ ਅਤੇ ਹਿੰਮਤੀ ਹਨ। ਕਿਸੇ ਨੇ ਲਿਖਿਆ, "ਤੁਸੀਂ ਸੱਚਮੁੱਚ ਬਹਾਦੁਰ ਹੋ," ਤਾਂ ਕਿਸੇ ਹੋਰ ਨੇ ਕਿਹਾ, "ਇਹ ਵੀਡੀਓ ਦਿਲ ਛੂਹ ਲੈਣ ਵਾਲੀ ਹੈ।" ਕਵਿਤਾ ਦੀ ਹਿੰਮਤ ਅਤੇ ਆਪਣੇ ਪਾਲਤੂ ਪ੍ਰਤੀ ਪਿਆਰ ਨੇ ਸੋਸ਼ਲ ਮੀਡੀਆ ਉੱਤੇ ਉਸਨੂੰ ਇਕ ਵੱਖਰੀ ਪਛਾਣ ਦਿਵਾਈ ਹੈ।
ਕਵਿਤਾ ਕੌਸ਼ਿਕ ਅਕਸਰ ਆਪਣੇ ਪ੍ਰਸ਼ੰਸਕਾਂ ਨਾਲ ਨਵੀਨਤਮ ਅਪਡੇਟਸ ਅਤੇ ਜੀਵਨ ਦੇ ਖਾਸ ਪਲ ਸਾਂਝੇ ਕਰਦੀ ਰਹਿੰਦੀ ਹੈ। ਉਸਦੀ ਇਹ ਬਹਾਦਰੀ ਸਿਰਫ਼ ਪਰਦੇ ਉੱਤੇ ਹੀ ਨਹੀਂ, ਸਗੋਂ ਅਸਲ ਜ਼ਿੰਦਗੀ ਵਿੱਚ ਵੀ ਨਜ਼ਰ ਆਉਂਦੀ ਹੈ, ਜਿਸ ਕਰਕੇ ਲੋਕ ਉਸਨੂੰ ਹੋਰ ਵੀ ਪਸੰਦ ਕਰਦੇ ਹਨ।