ਸੜਕ ’ਤੇ ਉਤਰੀਆਂ Kapurthala ਦੀਆਂ ਔਰਤਾਂ, Mann government ਤੋਂ ਮੰਗਿਆ 48000 ਰੁਪਏ ਦਾ ਬਕਾਇਆ
ਪੰਜਾਬ ਵਿੱਚ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਮਹਿਲਾਵਾਂ ਨੂੰ ਦਿੱਤੀ ਗਈ 1000 ਰੁਪਏ ਮਹੀਨਾ ਦੀ ਗਾਰੰਟੀ ਹੁਣ ਸਿਆਸੀ ਜੰਗ ਦਾ ਮੈਦਾਨ ਬਣ ਗਈ ਹੈ

By : Gurpiar Thind
ਕਪੂਰਥਲਾ: ਪੰਜਾਬ ਵਿੱਚ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਮਹਿਲਾਵਾਂ ਨੂੰ ਦਿੱਤੀ ਗਈ 1000 ਰੁਪਏ ਮਹੀਨਾ ਦੀ ਗਾਰੰਟੀ ਹੁਣ ਸਿਆਸੀ ਜੰਗ ਦਾ ਮੈਦਾਨ ਬਣ ਗਈ ਹੈ। ਕਪੂਰਥਲਾ ਵਿੱਚ ਅੱਜ ਕਾਂਗਰਸ ਨੇ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਵੱਡਾ ਪ੍ਰਦਰਸ਼ਨ ਕੀਤਾ। ਕਪੂਰਥਲਾ ਦਾ ਸ਼ਹੀਦ ਭਗਤ ਸਿੰਘ ਚੌਕ ਅੱਜ ਨਾਅਰਿਆਂ ਨਾਲ ਗੂੰਜ ਉੱਠਿਆ।
ਮੌਕਾ ਸੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੱਦੇ 'ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੁੱਧ ਕੀਤੇ ਗਏ ਰੋਸ ਪ੍ਰਦਰਸ਼ਨ ਦਾ। ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਨਿਰਦੇਸ਼ਾਂ ਹੇਠ ਇਕੱਠੀਆਂ ਹੋਈਆਂ ਸੈਂਕੜੇ ਮਹਿਲਾਵਾਂ ਅਤੇ ਕਾਂਗਰਸੀ ਆਗੂਆਂ ਨੇ ਸਰਕਾਰ 'ਤੇ ਵਾਅਦਾ-ਖਿਲਾਫੀ ਦੇ ਗੰਭੀਰ ਦੋਸ਼ ਲਗਾਏ।
ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਪਿਛਲੇ ਚਾਰ ਸਾਲਾਂ ਵਿੱਚ ਪੰਜਾਬ ਦੀਆਂ ਮਹਿਲਾਵਾਂ ਨਾਲ ਧੋਖਾ ਕੀਤਾ ਹੈ। ਹਿਸਾਬ ਲਗਾਇਆ ਜਾਵੇ ਤਾਂ ਚਾਰ ਸਾਲਾਂ ਦੇ 48,000 ਰੁਪਏ ਪ੍ਰਤੀ ਮਹਿਲਾ ਬਣਦੇ ਹਨ, ਜੋ ਸਰਕਾਰ ਨੇ ਦਬਾ ਕੇ ਰੱਖੇ ਹੋਏ ਹਨ। ਆਗੂਆਂ ਨੇ ਸਪੱਸ਼ਟ ਕੀਤਾ ਕਿ ਹੁਣ ਅੰਤਿਮ ਸਾਲ ਵਿੱਚ ਕੀਤੇ ਜਾ ਰਹੇ ਐਲਾਨ ਸਿਰਫ਼ ਲੋਕਾਂ ਨੂੰ ਭਰਮਾਉਣ ਦੀ ਇੱਕ ਚਾਲ ਹੈ।
ਸਾਨੂੰ ਵੋਟਾਂ ਵੇਲੇ ਕਿਹਾ ਸੀ ਕਿ ਹਰ ਮਹੀਨੇ 1000 ਰੁਪਏ ਮਿਲਣਗੇ, ਪਰ ਚਾਰ ਸਾਲ ਬੀਤ ਗਏ, ਇੱਕ ਧੇਲਾ ਨਹੀਂ ਆਇਆ। ਹੁਣ ਜਦੋਂ ਚੋਣਾਂ ਨੇੜੇ ਹਨ ਤਾਂ ਫਿਰ ਸਾਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਨੂੰ ਸਾਡਾ ਬਣਦਾ ਹੱਕ ਚਾਹੀਦਾ ਹੈ।ਆਮ ਆਦਮੀ ਪਾਰਟੀ ਨੇ ਮਹਿਲਾਵਾਂ ਦੀਆਂ ਭਾਵਨਾਵਾਂ ਨਾਲ ਖੇਡਿਆ ਹੈ।
48,000 ਰੁਪਏ ਦਾ ਹਿਸਾਬ ਕੌਣ ਦੇਵੇਗਾ? ਰਾਣਾ ਗੁਰਜੀਤ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅੱਜ ਅਸੀਂ ਸੜਕਾਂ 'ਤੇ ਹਾਂ ਅਤੇ ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਮਹਿਲਾਵਾਂ ਨੂੰ ਉਨ੍ਹਾਂ ਦਾ ਹੱਕ ਨਹੀਂ ਮਿਲਦਾ।


