ਬਰਨਾਲਾ ਵਿੱਚ ਨਸ਼ਾ ਤਸਕਰ ਦੀ ਜਾਇਦਾਦ 'ਤੇ ਚੱਲੀ JCB ਮਸ਼ੀਨ
ਹੁਣ ਤੱਕ, ਕੇਵਲ 35 ਦਿਨਾਂ ਵਿੱਚ ਕੁੱਲ 4874 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

By : Gill
ਪੁਲਿਸ ਨੇ ਦਿੱਤੀ ਚੇਤਾਵਨੀ – ਸਹੀ ਰਸਤੇ 'ਤੇ ਆਵੋ ਨਹੀਂ ਤਾਂ ਹੋਵੇਗੀ ਸਖ਼ਤ ਕਾਰਵਾਈ
ਬਰਨਾਲਾ : ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਚਲ ਰਹੀ ਮੁਹਿੰਮ ਦੇ ਤਹਿਤ ਬਰਨਾਲਾ 'ਚ ਇਕ ਨਸ਼ਾ ਤਸਕਰ ਦੀ ਜਾਇਦਾਦ 'ਤੇ ਬੁਲਡੋਜ਼ਰ ਚਲਾਇਆ ਗਿਆ। ਨਸ਼ਾ ਤਸਕਰ ਮੋਹਣੀ ਸਿੰਘ ਖ਼ਿਲਾਫ਼ NDPS ਸਮੇਤ 10 ਕੇਸ ਦਰਜ ਹਨ। ਪੁਲਿਸ ਅਨੁਸਾਰ, ਉਸ ਦੀ ਜਾਇਦਾਦ ਗੈਰਕਾਨੂੰਨੀ ਢੰਗ ਨਾਲ ਬਣਾਈ ਗਈ ਸੀ। ਇਸ ਕਾਰਵਾਈ ਦੌਰਾਨ ਨਗਰ ਪੰਚਾਇਤ ਦੀ ਟੀਮ ਨੇ ਪੁਲਿਸ ਦੀ ਮੌਜੂਦਗੀ 'ਚ ਇਮਾਰਤ ਨੂੰ ਢਾਹ ਦਿੱਤਾ।
ਇਸ ਮੌਕੇ ਤੇ ਐਸਐਸਪੀ ਬਰਨਾਲਾ ਨੇ ਕਿਹਾ ਕਿ, "ਜੋ ਵੀ ਵਿਅਕਤੀ ਨਸ਼ਾ ਤਸਕਰੀ 'ਚ ਸ਼ਾਮਲ ਹਨ, ਉਨ੍ਹਾਂ ਨੂੰ ਸਹੀ ਰਸਤੇ 'ਤੇ ਆ ਜਾਣਾ ਚਾਹੀਦਾ ਹੈ, ਨਹੀਂ ਤਾਂ ਅਗਲੀ ਵਾਰੀ ਉਹਨਾਂ ਵਿਰੁੱਧ ਹੋਰ ਵੀ ਵੱਡੀ ਕਾਰਵਾਈ ਹੋ ਸਕਦੀ ਹੈ।"
ਪਹਿਲਾਂ ਵੀ ਹੋ ਚੁੱਕੀਆਂ ਨੇ ਐਸੀਆਂ ਕਾਰਵਾਈਆਂ
10 ਮਾਰਚ ਨੂੰ, ਬਰਨਾਲਾ ਵਿੱਚ ਦੋ ਮਹਿਲਾ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਵੀ ਬੁਲਡੋਜ਼ਰ ਨਾਲ ਢਾਹ ਦਿੱਤਾ ਗਿਆ ਸੀ। ਦੋਹਾਂ ਖ਼ਿਲਾਫ਼ NDPS ਐਕਟ ਤਹਿਤ 16 ਮਾਮਲੇ ਦਰਜ ਸਨ। ਉਸ ਸਮੇਂ ਵੀ ਢਾਹੀ ਗਈ ਇਮਾਰਤ ਖਾਲੀ ਸੀ। ਇੱਕ ਹੋਰ ਮਾਮਲੇ ਵਿੱਚ, ਨਸ਼ੇ ਲਈ ਵਰਤੀ ਜਾ ਰਹੀ ਇੱਕ ਸਰਪੰਚ ਦੀ ਜਾਇਦਾਦ ਵੀ ਕੁਰਕ ਕੀਤੀ ਗਈ ਸੀ।
ਨਸ਼ਿਆਂ ਵਿਰੁੱਧ ਚਲ ਰਹੀ ਮੁਹਿੰਮ 'ਚ ਵਧੇਰੇ ਗ੍ਰਿਫ਼ਤਾਰੀਆਂ
ਪੰਜਾਬ ਪੁਲਿਸ ਵੱਲੋਂ 'ਨਸ਼ਿਆਂ ਵਿਰੁੱਧ ਜੰਗ' ਮੁਹਿੰਮ ਦੇ 35ਵੇਂ ਦਿਨ, ਸੂਬੇ ਭਰ ਵਿੱਚ 469 ਥਾਵਾਂ 'ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ 30 ਨਵੇਂ ਕੇਸ ਦਰਜ ਹੋਏ ਅਤੇ 46 ਹੋਰ ਨਸ਼ਾ ਤਸਕਰ ਗ੍ਰਿਫ਼ਤਾਰ ਕੀਤੇ ਗਏ।
ਹੁਣ ਤੱਕ, ਕੇਵਲ 35 ਦਿਨਾਂ ਵਿੱਚ ਕੁੱਲ 4874 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਪੰਜਾਬ ਪੁਲਿਸ ਨੇ ਸਪਸ਼ਟ ਕੀਤਾ ਹੈ ਕਿ ਇਹ ਮੁਹਿੰਮ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਤੱਕ ਜਾਰੀ ਰਹੇਗੀ।


