Begin typing your search above and press return to search.

ਬਰੈਂਪਟਨ 'ਚ ਜਸਵੰਤ ਸਿੰਘ ਖਾਲੜਾ ਦੀ ਤਸਵੀਰਾਂ ਦੀ ਲੱਗੀ ਪ੍ਰਦਰਸ਼ਨੀ

26 ਅਪ੍ਰੈਲ ਤੱਕ ਬਰੈਂਪਟਨ 'ਚ ਪੀਲ ਆਰਟ ਗੈਲਰੀ ਵਿਖੇ ਲੱਗੀ ਰਹੇਗੀ ਪ੍ਰਦਰਸ਼ਨੀ, 'ਚੈਲੇਂਜਿੰਗ ਦ ਡਾਰਕਨੇਸ' ਦੇ ਉਦਘਾਟਨ ਨਾਲ ਸਿੱਖ ਵਿਰਾਸਤ ਮਹੀਨੇ ਦੀ ਕੀਤੀ ਸ਼ੁਰੂਆਤ

ਬਰੈਂਪਟਨ ਚ ਜਸਵੰਤ ਸਿੰਘ ਖਾਲੜਾ ਦੀ ਤਸਵੀਰਾਂ ਦੀ ਲੱਗੀ ਪ੍ਰਦਰਸ਼ਨੀ
X

Sandeep KaurBy : Sandeep Kaur

  |  8 April 2025 2:24 AM IST

  • whatsapp
  • Telegram

ਕੈਨੇਡਾ 'ਚ ਅਪ੍ਰੈਲ ਮਹੀਨਾ ਸਿੱਖ ਹੈਰੀਟੇਜ਼ ਮਹੀਨੇ ਵਜੋਂ ਮਨਾਇਆ ਜਾਂਦਾ ਹੈ। ਇਸ ਮਹੀਨੇ ਕਈ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਜਾਂਦੇ ਹਨ। ਸਿੱਖ ਹੈਰੀਟੇਜ ਮੰਥ ਫਾਊਂਡੇਸ਼ਨ ਨੇ ਭਾਈਚਾਰੇ ਨੂੰ ਬਰੈਂਪਟਨ 'ਚ ਸਿੱਖ ਹੈਰੀਟੇਜ ਮਹੀਨਾ 2025 ਮਨਾਉਣ ਲਈ ਸੱਦਾ ਦਿੱਤਾ ਹੈ। ਪਿਛਲੇ ਸਾਲਾਂ ਵਾਂਗ, ਟੀਮ ਨੇ ਇਸ ਮਹੀਨੇ ਨੂੰ ਮਨਾਉਣ ਲਈ ਗਤੀਸ਼ੀਲ ਪ੍ਰੋਗਰਾਮਿੰਗ ਪ੍ਰਦਾਨ ਕਰਨ ਲਈ ਕਈ ਤਰ੍ਹਾਂ ਦੀਆਂ ਭਾਈਚਾਰਕ ਸੰਸਥਾਵਾਂ ਅਤੇ ਆਗੂਆਂ ਨਾਲ ਸਹਿਯੋਗ ਕੀਤਾ ਹੈ। ਇਸ ਸਾਲ, ਮਨੁੱਖੀ ਰਿਆਸਤਾਂ ਦੇ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਦੁਖਦਾਈ ਲਾਪਤਾ ਹੋਣ ਦੀ 30ਵੀਂ ਵਰ੍ਹੇਗੰਢ ਨੂੰ ਸਮਰਪਿਤ ਪ੍ਰੋਗਰਾਮ ਉਲੀਕੇ ਗਏ ਹਨ। ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਵਿਰਾਸਤ ਦਾ ਸਨਮਾਨ ਕਰਨ ਵਾਲੀ ਇੱਕ ਵਿਸ਼ੇਸ਼ ਪ੍ਰਦਰਸ਼ਨੀ 'ਚੈਲੇਂਜਿੰਗ ਦ ਡਾਰਕਨੇਸ' ਦੇ ਉਦਘਾਟਨ ਨਾਲ ਸਿੱਖ ਵਿਰਾਸਤ ਮਹੀਨਾ 2025 ਦੀ ਸ਼ੁਰੂਆਤ ਕੀਤੀ ਗਈ ਹੈ।

ਬਰੈਂਪਟਨ 'ਚ ਸਥਿਤ ਪੀਲ ਆਰਟ ਗੈਲਰੀ ਵਿਖੇ ਪ੍ਰਦਰਸ਼ਨੀ ਲਗਾਈ ਗਈ ਹੈ। ਪ੍ਰਦਰਸ਼ਨੀ 'ਚ ਬਹੁਤ ਪੁਰਾਣੀਆਂ-ਪੁਰਾਣੀਆਂ ਤਸਵੀਰਾਂ ਵੀ ਹਨ ਅਤੇ ਨਾਲ ਇਤਿਹਾਸ ਵੀ ਦੱਸਿਆ ਗਿਆ ਹੈ। ਪ੍ਰਦਰਸ਼ਨੀ 'ਚ ਜਸਵੰਤ ਸਿੰਘ ਖਾਲੜਾ ਦੇ ਭਰਾ ਅਮਰਜੀਤ ਸਿੰਘ ਖਾਲੜਾ ਵੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਉਨ੍ਹਾਂ ਨੇ ਦੱਸਿਆ ਕਿ ਉਹ ਵਿਸ਼ੇਸ਼ ਸੱਦੇ 'ਤੇ ਪ੍ਰਦਰਸ਼ਨੀ 'ਚ ਪਹੁੰਚੇ ਹਨ ਅਤੇ ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਵੀ ਪ੍ਰਦਰਸ਼ਨੀ ਦੇਖਣ ਲਈ ਆਖਿਆ। ਪ੍ਰਦਰਸ਼ਨੀ 'ਤੇ ਪ੍ਰਬੰਧਕ, ਓਨਟਾਰੀਓ ਗੁਰਦੁਆਰਾ ਕਮੇਟੀ ਦੇ ਮੈਂਬਰ ਅਤੇ ਰੀਜ਼ਨਲ ਕਾਊਂਸਲਰ ਵੀ ਮੌਜੂਦ ਸਨ, ਜਿੰਨ੍ਹਾਂ ਨੇ ਗੱਲਬਾਤ ਦੌਰਾਨ ਸਿੱਖ ਵਿਰਾਸਤੀ ਮਹੀਨਾ ਅਤੇ ਪ੍ਰਦਰਸ਼ਨੀ ਬਾਰੇ ਜ਼ਿਕਰ ਕੀਤਾ ਅਤੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਸਮੇਤ ਪ੍ਰਦਰਸ਼ਨੀ ਦੇਖਣ ਲਈ ਸੱਦਾ ਦਿੱਤਾ। ਦੱਸਣਯੋਗ ਹੈ ਕਿ 26 ਅਪ੍ਰੈਲ ਤੱਕ ਇਹ ਪ੍ਰਦਰਸ਼ਨੀ ਲੱਗੀ ਰਹੇਗੀ ਅਤੇ ਇਸ ਦੀ ਕੋਈ ਟਿਕਟ ਵੀ ਨਹੀਂ ਹੈ।

Next Story
ਤਾਜ਼ਾ ਖਬਰਾਂ
Share it