Begin typing your search above and press return to search.

ਡੰਕੀ ਰੂਟ ਰਾਹੀਂ ਅਮਰੀਕਾ ਜਾਣਾ ਹੋਇਆ ਔਖਾ, ਗ੍ਰਿਫ਼ਤਾਰੀਆਂ ਸ਼ੁਰੂ

ਯਾਤਰਾ ਦੌਰਾਨ, ਉਸਦੇ ਸਾਥੀਆਂ ਨੇ ਪੀੜਤ ਨੂੰ ਕੁੱਟਿਆ, ਉਸਦਾ ਸ਼ੋਸ਼ਣ ਕੀਤਾ ਅਤੇ ਅਮਰੀਕੀ ਡਾਲਰ ਖੋਹ ਲਏ।

ਡੰਕੀ ਰੂਟ ਰਾਹੀਂ ਅਮਰੀਕਾ ਜਾਣਾ ਹੋਇਆ ਔਖਾ, ਗ੍ਰਿਫ਼ਤਾਰੀਆਂ ਸ਼ੁਰੂ
X

GillBy : Gill

  |  31 March 2025 10:18 AM IST

  • whatsapp
  • Telegram

ਡੌਂਕੀ ਰੂਟ ਰਾਹੀਂ ਅਮਰੀਕਾ ਭੇਜਣ ਵਾਲਾ ਏਜੰਟ ਗ੍ਰਿਫ਼ਤਾਰ, ਐਨਆਈਏ ਦੀ ਵੱਡੀ ਕਾਰਵਾਈ

ਅੰਮ੍ਰਿਤਸਰ: ਐਨਆਈਏ (ਰਾਸ਼ਟਰੀ ਜਾਂਚ ਏਜੰਸੀ) ਨੇ ਦਿੱਲੀ ਤੋਂ ਇੱਕ ਏਜੰਟ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਨੌਜਵਾਨਾਂ ਨੂੰ ਡੌਂਕੀ ਰੂਟ ਰਾਹੀਂ ਅਮਰੀਕਾ ਭੇਜਣ ਦੇ ਬਦਲੇ ਲੱਖਾਂ ਰੁਪਏ ਲੈ ਰਿਹਾ ਸੀ। ਮੁਲਜ਼ਮ ਗਗਨਦੀਪ ਸਿੰਘ ਉਰਫ਼ ਗੋਲਡੀ, ਤਿਲਕ ਨਗਰ, ਦਿੱਲੀ ਦਾ ਰਹਿਣ ਵਾਲਾ ਹੈ। ਉਹ ਗੈਰ-ਕਾਨੂੰਨੀ ਤਰੀਕੇ ਨਾਲ ਨੌਜਵਾਨਾਂ ਨੂੰ ਅਮਰੀਕਾ ਭੇਜਣ ਲਈ ਉਨ੍ਹਾਂ ਦੀ ਜਾਨ ਖਤਰੇ ‘ਚ ਪਾ ਰਿਹਾ ਸੀ।

17 ਦਿਨ ਪਹਿਲਾਂ ਐਨਆਈਏ ਨੇ ਮਾਮਲਾ ਲਿਆ ਸੀ ਆਪਣੇ ਹੱਥ ‘ਚ

ਇਹ ਮਾਮਲਾ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਇੱਕ ਵਿਅਕਤੀ ਨਾਲ ਜੁੜਿਆ ਹੈ, ਜਿਸਨੂੰ ਦਸੰਬਰ 2024 ‘ਚ 45 ਲੱਖ ਰੁਪਏ ਦੇ ਕੇ ਡੌਂਕੀ ਰੂਟ ਰਾਹੀਂ ਅਮਰੀਕਾ ਭੇਜਿਆ ਗਿਆ। ਪਰ 15 ਫਰਵਰੀ 2025 ਨੂੰ, ਅਮਰੀਕੀ ਅਧਿਕਾਰੀਆਂ ਨੇ ਉਸਨੂੰ ਭਾਰਤ ਡਿਪੋਰਟ ਕਰ ਦਿੱਤਾ।

ਭਾਰਤ ਆਉਣ ਤੋਂ ਬਾਅਦ, ਪੀੜਤ ਨੇ ਮੁਲਜ਼ਮ ਵਿਰੁੱਧ ਸ਼ਿਕਾਇਤ ਦਰਜ ਕਰਵਾਈ, ਜਿਸ ਉਪਰੰਤ 13 ਮਾਰਚ ਨੂੰ ਇਹ ਮਾਮਲਾ ਐਨਆਈਏ ਨੂੰ ਸੌਂਪ ਦਿੱਤਾ ਗਿਆ।

17 ਦਿਨਾਂ ਦੀ ਜਾਂਚ ਤੋਂ ਬਾਅਦ, ਐਨਆਈਏ ਨੇ ਗੋਲਡੀ ਨੂੰ ਗ੍ਰਿਫ਼ਤਾਰ ਕਰ ਲਿਆ।

ਡੌਂਕੀ ਰੂਟ – ਸਪੇਨ, ਮੈਕਸੀਕੋ, ਗੁਆਟੇਮਾਲਾ ਰਾਹੀਂ ਅਮਰੀਕਾ

ਜਾਂਚ ‘ਚ ਸਾਹਮਣੇ ਆਇਆ ਕਿ ਮੁਲਜ਼ਮ ਕੋਲ ਵਿਦੇਸ਼ੀ ਭੇਜਣ ਦਾ ਕੋਈ ਲਾਇਸੈਂਸ ਨਹੀਂ ਸੀ।

ਉਹ ਨੌਜਵਾਨਾਂ ਨੂੰ ਸਪੇਨ, ਐਲ ਸਲਵਾਡੋਰ, ਗੁਆਟੇਮਾਲਾ ਅਤੇ ਮੈਕਸੀਕੋ ਰਾਹੀਂ ਅਮਰੀਕਾ ਭੇਜਦਾ ਸੀ।

ਯਾਤਰਾ ਦੌਰਾਨ, ਉਸਦੇ ਸਾਥੀਆਂ ਨੇ ਪੀੜਤ ਨੂੰ ਕੁੱਟਿਆ, ਉਸਦਾ ਸ਼ੋਸ਼ਣ ਕੀਤਾ ਅਤੇ ਅਮਰੀਕੀ ਡਾਲਰ ਖੋਹ ਲਏ।

ਐਨਆਈਏ ਹੋਰ ਏਜੰਟਾਂ ਦੀ ਭਾਲ ‘ਚ

ਹੁਣ ਐਨਆਈਏ ਗੋਲਡੀ ਨਾਲ ਸੰਬੰਧਤ ਹੋਰ ਏਜੰਟਾਂ ਦੀ ਪਹਿਚਾਣ ਕਰ ਰਹੀ ਹੈ। ਇਹ ਮਾਮਲਾ ਪੰਜਾਬ ‘ਚ ਜਾਰੀ ਗੈਰ-ਕਾਨੂੰਨੀ ਇਮੀਗ੍ਰੇਸ਼ਨ ਮਾਫੀਆ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ।





Next Story
ਤਾਜ਼ਾ ਖਬਰਾਂ
Share it