Begin typing your search above and press return to search.

ਗੁਰਦੁਆਰਾ ਸ਼ੀਸ਼ ਗੰਜ ਸਾਹਿਬ ਦੇ ਬਾਹਰ ਬੇਅਦਬੀ ਦਾ ਮੁੱਦਾ: ਪੰਜਾਬੀ ਜੋੜੇ ਨੇ ਲਾਏ ਗੰਭੀਰ ਦੋਸ਼

ਹਿੱਸਿਆਂ ਵਿੱਚ ਲੋਕ ਖੁੱਲ੍ਹੇਆਮ ਸਿਗਰਟਨੋਸ਼ੀ ਕਰਦੇ ਹਨ ਅਤੇ ਉੱਥੇ ਹੀ ਬੀੜੀਆਂ ਦੇ ਟੁਕੜੇ ਸੁੱਟ ਦਿੰਦੇ ਹਨ। ਜੋੜੇ ਅਨੁਸਾਰ ਜਦੋਂ ਉਨ੍ਹਾਂ ਨੇ ਇਸ ਸਭ ਦੀ ਵੀਡੀਓ ਬਣਾ ਕੇ ਪ੍ਰਬੰਧਕਾਂ ਦਾ

ਗੁਰਦੁਆਰਾ ਸ਼ੀਸ਼ ਗੰਜ ਸਾਹਿਬ ਦੇ ਬਾਹਰ ਬੇਅਦਬੀ ਦਾ ਮੁੱਦਾ: ਪੰਜਾਬੀ ਜੋੜੇ ਨੇ ਲਾਏ ਗੰਭੀਰ ਦੋਸ਼
X

GillBy : Gill

  |  28 Feb 2026 9:58 AM IST

  • whatsapp
  • Telegram

ਮਿਲੀ ਲੱਤਾਂ ਤੋੜਨ ਦੀ ਧਮਕੀ

ਜਲੰਧਰ/ਦਿੱਲੀ: 28 ਫਰਵਰੀ, 2026

ਦਿੱਲੀ ਦੇ ਇਤਿਹਾਸਕ ਗੁਰਦੁਆਰਾ ਸ਼ੀਸ਼ ਗੰਜ ਸਾਹਿਬ ਦੇ ਬਾਹਰ ਬੇਅਦਬੀ ਅਤੇ ਸਿੱਖ ਮਰਿਆਦਾ ਦੀ ਉਲੰਘਣਾ ਨੂੰ ਲੈ ਕੇ ਇੱਕ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਪੰਜਾਬ ਦੇ ਖੰਨਾ ਸ਼ਹਿਰ ਨਾਲ ਸਬੰਧਤ ਇੱਕ ਅੰਮ੍ਰਿਤਧਾਰੀ ਸਿੱਖ ਜੋੜੇ, ਗੁਰਪ੍ਰੀਤ ਗੋਰੂ ਅਤੇ ਉਸ ਦੀ ਪਤਨੀ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸਾਂਝੀ ਕਰਦਿਆਂ ਦਾਅਵਾ ਕੀਤਾ ਹੈ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਅਤੇ ਵਾਸ਼ਰੂਮਾਂ ਵਿੱਚ ਸ਼ਰੇਆਮ ਬੀੜੀ, ਸਿਗਰਟ ਅਤੇ ਤੰਬਾਕੂ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਉਨ੍ਹਾਂ ਨੇ ਇਸ ਬੇਅਦਬੀ ਵਿਰੁੱਧ ਆਵਾਜ਼ ਉਠਾਈ, ਤਾਂ ਉਨ੍ਹਾਂ ਨੂੰ ਗੰਭੀਰ ਨਤੀਜੇ ਭੁਗਤਣ ਅਤੇ ਲੱਤਾਂ ਤੋੜਨ ਦੀਆਂ ਧਮਕੀਆਂ ਦਿੱਤੀਆਂ ਗਈਆਂ।

ਗੁਰਪ੍ਰੀਤ ਗੋਰੂ ਨੇ ਦੱਸਿਆ ਕਿ ਉਹ ਕਰੀਬ ਅੱਠ ਮਹੀਨੇ ਪਹਿਲਾਂ ਖੰਨਾ ਤੋਂ ਦਿੱਲੀ ਕਿਰਤ-ਕਮਾਈ ਕਰਨ ਆਏ ਸਨ ਅਤੇ ਗੁਰਦੁਆਰਾ ਸਾਹਿਬ ਦੇ ਬਾਹਰ ਚਾਹ ਦੀ ਰੇੜ੍ਹੀ ਲਗਾਉਂਦੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਗੁਰਦੁਆਰਾ ਸਾਹਿਬ ਦੇ ਗੇਟ ਅਤੇ ਜਨਤਕ ਸਹੂਲਤਾਂ ਵਾਲੇ ਹਿੱਸਿਆਂ ਵਿੱਚ ਲੋਕ ਖੁੱਲ੍ਹੇਆਮ ਸਿਗਰਟਨੋਸ਼ੀ ਕਰਦੇ ਹਨ ਅਤੇ ਉੱਥੇ ਹੀ ਬੀੜੀਆਂ ਦੇ ਟੁਕੜੇ ਸੁੱਟ ਦਿੰਦੇ ਹਨ। ਜੋੜੇ ਅਨੁਸਾਰ ਜਦੋਂ ਉਨ੍ਹਾਂ ਨੇ ਇਸ ਸਭ ਦੀ ਵੀਡੀਓ ਬਣਾ ਕੇ ਪ੍ਰਬੰਧਕਾਂ ਦਾ ਧਿਆਨ ਇਸ ਪਾਸੇ ਦਿਵਾਉਣ ਦੀ ਕੋਸ਼ਿਸ਼ ਕੀਤੀ, ਤਾਂ ਪ੍ਰਬੰਧਕਾਂ ਨੇ ਸੁਧਾਰ ਕਰਨ ਦੀ ਬਜਾਏ ਉਨ੍ਹਾਂ ਨੂੰ ਹੀ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਦੇ ਬਾਹਰ ਕੰਮ ਕਰਨ ਤੋਂ ਰੋਕ ਦਿੱਤਾ ਗਿਆ ਅਤੇ ਜਿੱਥੇ ਵੀ ਉਹ ਆਪਣਾ ਸਾਮਾਨ ਰੱਖਦੇ ਹਨ, ਉੱਥੋਂ ਉਨ੍ਹਾਂ ਨੂੰ ਜ਼ਬਰਦਸਤੀ ਹਟਾ ਦਿੱਤਾ ਜਾਂਦਾ ਹੈ।

ਗੋਰੂ ਦੀ ਪਤਨੀ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਉਨ੍ਹਾਂ ਦਾ ਛੋਟਾ ਬੱਚਾ ਜਨਮ ਤੋਂ ਹੀ ਬਿਮਾਰ ਰਿਹਾ ਹੈ, ਜਿਸ ਕਾਰਨ ਉਨ੍ਹਾਂ ਸਿਰ ਕਾਫ਼ੀ ਕਰਜ਼ਾ ਚੜ੍ਹ ਗਿਆ ਹੈ। ਉਹ ਦਿੱਲੀ ਸਿਰਫ਼ ਇਮਾਨਦਾਰੀ ਨਾਲ ਕਿਰਤ ਕਰਨ ਆਏ ਸਨ, ਪਰ ਬੇਅਦਬੀ ਵਿਰੁੱਧ ਬੋਲਣ ਕਰਕੇ ਹੁਣ ਉਨ੍ਹਾਂ ਨੂੰ ਰੋਜ਼ੀ-ਰੋਟੀ ਤੋਂ ਵੀ ਵਾਂਝਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ 26 ਫਰਵਰੀ ਨੂੰ ਜਦੋਂ ਉਹ ਖੰਨਾ ਤੋਂ ਦਿੱਲੀ ਵੱਲ ਜਾ ਰਹੇ ਸਨ, ਤਾਂ ਉਨ੍ਹਾਂ ਨੂੰ ਫ਼ੋਨ 'ਤੇ ਧਮਕੀ ਦਿੱਤੀ ਗਈ ਕਿ ਜੇਕਰ ਉਹ ਦਿੱਲੀ ਮੁੜੇ ਤਾਂ ਉਨ੍ਹਾਂ ਦੀਆਂ ਲੱਤਾਂ ਤੋੜ ਦਿੱਤੀਆਂ ਜਾਣਗੀਆਂ। ਉਨ੍ਹਾਂ ਮੰਗ ਕੀਤੀ ਹੈ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਤਰ੍ਹਾਂ ਗੁਰਦੁਆਰਾ ਸ਼ੀਸ਼ ਗੰਜ ਸਾਹਿਬ ਦੇ ਆਲੇ-ਦੁਆਲੇ ਵੀ ਨਸ਼ੀਲੇ ਪਦਾਰਥਾਂ ਦੀ ਵਰਤੋਂ 'ਤੇ ਸਖ਼ਤ ਪਾਬੰਦੀ ਲਗਾਈ ਜਾਵੇ।

ਇਸ ਮਾਮਲੇ ਵਿੱਚ ਜਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਦਾ ਪੱਖ ਜਾਣਨ ਲਈ ਉਨ੍ਹਾਂ ਦੇ ਅਧਿਕਾਰਤ ਨੰਬਰਾਂ 'ਤੇ ਸੰਪਰਕ ਕੀਤਾ ਗਿਆ, ਤਾਂ ਕੋਈ ਸਪੱਸ਼ਟ ਜਵਾਬ ਨਹੀਂ ਮਿਲਿਆ। ਕਮੇਟੀ ਵੱਲੋਂ ਸਿਰਫ਼ ਇੰਨਾ ਕਿਹਾ ਗਿਆ ਕਿ ਜ਼ਿੰਮੇਵਾਰ ਮੈਂਬਰ ਇਸ ਮੁੱਦੇ 'ਤੇ 28 ਫਰਵਰੀ ਨੂੰ ਹੀ ਗੱਲ ਕਰ ਸਕਣਗੇ। ਦੂਜੇ ਪਾਸੇ, ਪੀੜਤ ਜੋੜੇ ਨੇ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਬੇਅਦਬੀ ਨੂੰ ਰੋਕਣ ਲਈ ਅੱਗੇ ਆਉਣ ਅਤੇ ਉਨ੍ਹਾਂ ਦੀ ਸੁਰੱਖਿਆ ਤੇ ਰੁਜ਼ਗਾਰ ਯਕੀਨੀ ਬਣਾਉਣ ਵਿੱਚ ਮਦਦ ਕਰਨ।

Next Story
ਤਾਜ਼ਾ ਖਬਰਾਂ
Share it