Breaking : ਭਾਰਤ ਦੀ ਚੈਂਪੀਅਨਜ਼ ਟਰਾਫੀ 2025 'ਚ ਇਤਿਹਾਸਕ ਜਿੱਤ
252 ਦੌੜਾਂ ਦਾ ਟੀਚਾ ਭਾਰਤ ਨੇ 49 ਓਵਰਾਂ 'ਚ 6 ਵਿਕਟਾਂ 'ਤੇ ਪੂਰਾ ਕੀਤਾ।

By : Gill
ਭਾਰਤ ਦੀ ਤੀਜੀ ਚੈਂਪੀਅਨਜ਼ ਟਰਾਫੀ ਜਿੱਤ
ਰੋਹਿਤ ਸ਼ਰਮਾ ਦੀ ਅਗਵਾਈ 'ਚ ਭਾਰਤ ਨੇ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾਇਆ।
252 ਦੌੜਾਂ ਦਾ ਟੀਚਾ ਭਾਰਤ ਨੇ 49 ਓਵਰਾਂ 'ਚ 6 ਵਿਕਟਾਂ 'ਤੇ ਪੂਰਾ ਕੀਤਾ।
2000 ਦੇ ਫਾਈਨਲ 'ਚ ਨਿਊਜ਼ੀਲੈਂਡ ਕੋਲੋਂ ਮਿਲੀ ਹਾਰ ਦਾ ਬਦਲਾ ਲਿਆ।
ਭਾਰਤ ਦੀ ਸ਼ਾਨਦਾਰ ਪ੍ਰਦਰਸ਼ਨੀ
ਭਾਰਤੀ ਟੀਮ ਨੇ ਦੁਬਈ 'ਚ ਹਾਈਬ੍ਰਿਡ ਮਾਡਲ ਤਹਿਤ ਸਾਰੇ ਮੈਚ ਜਿੱਤੇ।
ਭਾਰਤ ਨੇ ਪੂਰੇ ਟੂਰਨਾਮੈਂਟ ਦੌਰਾਨ ਇੱਕ ਵੀ ਮੈਚ ਨਹੀਂ ਹਾਰਿਆ।
ਨਿਊਜ਼ੀਲੈਂਡ ਦੀ ਪਾਰੀ
ਡੇਰਿਲ ਮਿਸ਼ੇਲ (63 ਦੌੜਾਂ, 101 ਗੇਂਦਾਂ) ਅਤੇ ਮਾਈਕਲ ਬ੍ਰੇਸਵੈੱਲ (53 ਦੌੜਾਂ, 40 ਗੇਂਦਾਂ) ਨੇ ਸ਼ਾਨਦਾਰ ਅਰਧ ਸੈਂਕੜੇ ਲਗਾਏ।
ਨਿਊਜ਼ੀਲੈਂਡ ਨੇ 50 ਓਵਰਾਂ 'ਚ 7 ਵਿਕਟਾਂ 'ਤੇ 251 ਦੌੜਾਂ ਬਣਾਈਆਂ।
ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।
ਭਾਰਤੀ ਗੇਂਦਬਾਜ਼ੀ ਦਾ ਦਬਦਬਾ
ਕੁਲਦੀਪ ਯਾਦਵ ਨੇ 40 ਦੌੜਾਂ ਦੇ ਕੇ 2 ਵਿਕਟਾਂ ਲੀਆਂ।
ਵਰੁਣ ਚੱਕਰਵਰਤੀ ਨੇ 45 ਦੌੜਾਂ ਦੇ ਕੇ 2 ਵਿਕਟਾਂ ਆਪਣੇ ਨਾਮ ਕੀਤੀਆਂ।
ਅਕਸ਼ਰ ਪਟੇਲ, ਰਵਿੰਦਰ ਜਡੇਜਾ ਅਤੇ ਮੁਹੰਮਦ ਸ਼ਮੀ ਨੇ ਵੀ ਇੱਕ-ਇੱਕ ਵਿਕਟ ਲਈ।
ਮੈਚ ਦਾ ਮੁੱਖ ਮੋੜ
ਕੁਲਦੀਪ ਨੇ 11ਵੇਂ ਓਵਰ 'ਚ ਆ ਕੇ ਪਹਿਲੀ ਹੀ ਗੇਂਦ 'ਤੇ ਰਚਿਨ ਰਵਿੰਦਰ (37 ਦੌੜਾਂ) ਨੂੰ ਬੋਲਡ ਕੀਤਾ।
ਕੁਲਦੀਪ ਨੇ 12.2 ਓਵਰ 'ਚ ਕੇਨ ਵਿਲੀਅਮਸਨ ਨੂੰ ਆਊਟ ਕਰਕੇ ਨਿਊਜ਼ੀਲੈਂਡ ਨੂੰ ਵੱਡਾ ਝਟਕਾ ਦਿੱਤਾ।
ਭਾਰਤੀ ਸਪਿੰਨਰਾਂ ਨੇ 38 ਓਵਰ 'ਚ ਸਿਰਫ਼ 144 ਦੌੜਾਂ ਦਿੱਤੀਆਂ।
ਭਾਰਤੀ ਟੀਮ ਦੀ ਵਾਪਸੀ
ਨਿਊਜ਼ੀਲੈਂਡ ਨੇ 10 ਓਵਰਾਂ 'ਚ 69/1 ਦਾ ਸਕੋਰ ਬਣਾਇਆ, ਪਰ ਭਾਰਤੀ ਗੇਂਦਬਾਜ਼ੀ ਨੇ ਮੈਚ ਦਾ ਰੁਖ਼ ਬਦਲ ਦਿੱਤਾ।
ਭਾਰਤ ਨੇ ਆਪਣੇ ਆਲਰਾਊਂਡ ਪ੍ਰਦਰਸ਼ਨ ਨਾਲ ਚੈਂਪੀਅਨਜ਼ ਟਰਾਫੀ 2025 'ਚ ਇਤਿਹਾਸਕ ਜਿੱਤ ਹਾਸਲ ਕੀਤੀ।


