Begin typing your search above and press return to search.

ਪਾਕਿਸਤਾਨ 'ਚ 23 ਲੋਕਾਂ ਦੀ ਇੱਕੋ ਸਮੇਂ ਗੋਲੀ ਮਾਰ ਕੇ ਹੱਤਿਆ ਕੀਤੀ

ਪਾਕਿਸਤਾਨ ਚ 23 ਲੋਕਾਂ ਦੀ ਇੱਕੋ ਸਮੇਂ ਗੋਲੀ ਮਾਰ ਕੇ ਹੱਤਿਆ ਕੀਤੀ
X

BikramjeetSingh GillBy : BikramjeetSingh Gill

  |  26 Aug 2024 11:14 AM IST

  • whatsapp
  • Telegram

ਬਲੋਚਿਸਤਾਨ : ਪਾਕਿਸਤਾਨ ਦੇ ਬਲੋਚਿਸਤਾਨ 'ਚ ਸੋਮਵਾਰ ਨੂੰ ਘੱਟੋ-ਘੱਟ 23 ਲੋਕਾਂ ਦੀ ਇੱਕੋ ਸਮੇਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਕੁਝ ਹਥਿਆਰਬੰਦ ਵਿਅਕਤੀਆਂ ਨੇ ਟਰੱਕਾਂ ਅਤੇ ਬੱਸਾਂ ਨੂੰ ਰੋਕ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਪਛਾਣ ਪੱਤਰ ਚੈੱਕ ਕਰਨ ਦੇ ਬਹਾਨੇ ਇੱਕ-ਇੱਕ ਨੂੰ ਹੇਠਾਂ ਉਤਾਰ ਕੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ। ਜਾਣਕਾਰੀ ਮੁਤਾਬਕ ਬਲੋਚ ਅੱਤਵਾਦੀਆਂ ਨੇ ਪੰਜਾਬੀਆਂ ਨੂੰ ਨਿਸ਼ਾਨਾ ਬਣਾਇਆ ਹੈ।

ਏਐਫਪੀ ਦੇ ਅਨੁਸਾਰ, ਅਤਿਵਾਦੀਆਂ ਨੇ ਬਲੋਚਿਸਤਾਨ ਸੂਬੇ ਦੇ ਮੁਸਾਖੈਲ ਜ਼ਿਲ੍ਹੇ ਵਿੱਚ ਕਈ ਬੱਸਾਂ, ਟਰੱਕਾਂ ਅਤੇ ਵੈਨਾਂ ਨੂੰ ਰੋਕਿਆ ਅਤੇ ਲੋਕਾਂ ਦੀ ਨਸਲੀ ਜਾਂਚ ਕਰਨ ਤੋਂ ਬਾਅਦ ਗੋਲੀ ਮਾਰ ਦਿੱਤੀ। ਮੁਸਾਖੈਲ ਵਿੱਚ ਇੱਕ ਸੀਨੀਅਰ ਅਧਿਕਾਰੀ ਨਜੀਬੁੱਲਾ ਕੱਕੜ ਨੇ ਏਐਫਪੀ ਨੂੰ ਦੱਸਿਆ, "ਘੱਟੋ-ਘੱਟ 22 ਲੋਕ ਮਾਰੇ ਗਏ ਅਤੇ ਪੰਜ ਜ਼ਖ਼ਮੀ ਹੋ ਗਏ ਜਦੋਂ ਅਤਿਵਾਦੀਆਂ ਨੇ ਪੰਜਾਬ ਨੂੰ ਬਲੋਚਿਸਤਾਨ ਨਾਲ ਜੋੜਨ ਵਾਲੇ ਹਾਈਵੇਅ 'ਤੇ ਕਈ ਬੱਸਾਂ, ਟਰੱਕਾਂ ਅਤੇ ਵੈਨਾਂ ਨੂੰ ਰੋਕਿਆ।

ਉਨ੍ਹਾਂ ਕਿਹਾ, "ਪੰਜਾਬ ਆਉਣ-ਜਾਣ ਵਾਲੇ ਵਾਹਨਾਂ ਦੀ ਜਾਂਚ ਕੀਤੀ ਗਈ ਅਤੇ ਪੰਜਾਬ ਦੇ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਗਈ।" ਡਾਨ ਦੀ ਖਬਰ ਮੁਤਾਬਕ ਸਹਾਇਕ ਕਮਿਸ਼ਨਰ ਮੁਸਾਖੈਲ ਨਜੀਬ ਕੱਕੜ ਨੇ ਦੱਸਿਆ ਕਿ ਹਥਿਆਰਬੰਦ ਵਿਅਕਤੀਆਂ ਨੇ ਰਾਰਾਸ਼ਾਮ ਜ਼ਿਲੇ ਦੇ ਮੁਸਾਖੇਲ ਵਿੱਚ ਅੰਤਰ-ਪ੍ਰਾਂਤ ਰਾਜਮਾਰਗ ਨੂੰ ਬੰਦ ਕਰ ਦਿੱਤਾ ਅਤੇ ਯਾਤਰੀਆਂ ਨੂੰ ਉਤਾਰ ਦਿੱਤਾ। ਉਨ੍ਹਾਂ ਨੇ 10 ਗੱਡੀਆਂ ਨੂੰ ਵੀ ਅੱਗ ਲਗਾ ਦਿੱਤੀ।

Next Story
ਤਾਜ਼ਾ ਖਬਰਾਂ
Share it