Nabha ਬਲਾਕ ਦੇ ਪਿੰਡ Jassomajra ਵਿਖੇ ਵੱਡੇ ਭਰਾ ਨੇ ਛੋਟੇ ਭਰਾ ਦਾ ਕੀਤਾ ਬੇਰਹਿਮੀ ਨਾਲ ਕਤਲ
ਪੰਜਾਬ ਦੇ ਵਿੱਚ ਦਿਨੋ-ਦਿਨ ਵੱਧ ਰਹੀਆਂ ਕਤਲ ਦੀਆਂ ਵਾਰਦਾਤਾਂ ਦੇ ਵਿੱਚ ਲਗਾਤਾਰ ਇਜਾਫਾ ਹੁੰਦਾ ਜਾ ਰਿਹਾ ਹੈ। ਉੱਥੇ ਹੀ ਹੁਣ ਖੂਨ ਦੇ ਰਿਸ਼ਤੇ ਇਸ ਕਲਯੁਗੀ ਯੁੱਗ ਦੇ ਵਿੱਚ ਸਫੇਦ ਹੁੰਦੇ ਜਾ ਰਹੇ ਹਨ।

By : Gurpiar Thind
ਨਾਭਾ : ਪੰਜਾਬ ਦੇ ਵਿੱਚ ਦਿਨੋ-ਦਿਨ ਵੱਧ ਰਹੀਆਂ ਕਤਲ ਦੀਆਂ ਵਾਰਦਾਤਾਂ ਦੇ ਵਿੱਚ ਲਗਾਤਾਰ ਇਜਾਫਾ ਹੁੰਦਾ ਜਾ ਰਿਹਾ ਹੈ। ਉੱਥੇ ਹੀ ਹੁਣ ਖੂਨ ਦੇ ਰਿਸ਼ਤੇ ਇਸ ਕਲਯੁਗੀ ਯੁੱਗ ਦੇ ਵਿੱਚ ਸਫੇਦ ਹੁੰਦੇ ਜਾ ਰਹੇ ਹਨ। ਇਸ ਤਰ੍ਹਾਂ ਦੀ ਵਾਰਦਾਤ ਦੀ ਘਟਨਾ ਸਾਹਮਣੇ ਆਈ ਨਾਭਾ ਬਲਾਕ ਦੇ ਪਿੰਡ ਜੱਸੋਮਾਜਰਾ ਵਿਖੇ ਜਿੱਥੇ ਵੱਡੇ ਭਰਾ ਦੇ ਵੱਲੋਂ ਆਪਣੇ ਛੋਟੇ ਭਰਾ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ। ਕਤਲ ਦੇ ਇਲਜ਼ਾਮ ਮਾਪਿਆਂ ਦੇ ਵੱਲੋਂ ਘਰ ਦੇ ਵੱਡੇ ਮੁੰਡੇ ਤੇ ਲਗਾਏ ਹਨ।
ਮ੍ਰਿਤਕ ਦੀ ਪਹਿਚਾਣ ਸੰਦੀਪ ਕੁਮਾਰ ਉਰਫ ਦੀਪੂ ਵੱਜੋਂ ਹੋਈ ਹੈ। ਕਤਲ ਦੀ ਇਤਲਾਹ ਮਿਲਦਿਆਂ ਹੀ ਮੌਕੇ ਤੇ ਪਹੁੰਚੀ ਭਾਦਸੋਂ ਪੁਲਿਸ ਦੇ ਵੱਲੋਂ ਮਾਪਿਆਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਵੱਡਾ ਭਰਾ ਸ਼ਰਾਬ ਪੀਣ ਦਾ ਆਦੀ ਤੇ ਅਕਸਰ ਹੀ ਉਹ ਲੜਦਾ ਝਗੜਦਾ ਰਹਿੰਦਾ ਸੀ।
ਛੋਟਾ ਭਰਾ ਮ੍ਰਿਤਕ ਸੰਦੀਪ ਕੁਮਾਰ ਉਰਫ ਦੀਪੂ ਜਦੋਂ ਆਪਣੇ ਭਰਾ ਦੇ ਘਰ ਗਿਆ ਹੋਇਆ ਸੀ ਤਾਂ ਭਰਾ ਵੱਲੋਂ ਉਸ ਨੂੰ ਕਿਸ ਗੱਲ ਨੂੰ ਲੈ ਕੇ ਉਸ ਨੂੰ ਕਤਲ ਕਰ ਦਿੱਤਾ ਇਹ ਅਜੇ ਪੁਲਿਸ ਜਾਂਚ ਕਰ ਰਹੀ ਹੈ। ਪਰ ਇਸ ਘਟਨਾ ਤੋਂ ਬਾਅਦ ਮਾਤਾ ਪਿਤਾ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ ਕਿਉਂਕਿ ਉਹਨਾਂ ਦਾ ਛੋਟਾ ਪੁੱਤਰ ਸੰਦੀਪ ਕੁਮਾਰ ਹੀ ਉਹਨਾਂ ਦਾ ਸਹਾਰਾ ਸੀ। ਪੁਲਿਸ ਵੱਲੋਂ ਆਰੋਪੀ ਭਰਾ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਪੁਲਿਸ ਕਾਰਨਾਂ ਦਾ ਪਤਾ ਲਗਾ ਰਹੀ ਹੈ ਕਿ ਉਸਨੇ ਆਪਣੇ ਭਰਾ ਦਾ ਕਤਲ ਕਿਉਂ ਕੀਤਾ।
ਇਸ ਮੌਕੇ ਤੇ ਮ੍ਰਿਤਕ ਸੰਦੀਪ ਕੁਮਾਰ ਦੀ ਮਾਤਾ ਦਰਸ਼ਨਾ ਦੇਵੀ ਅਤੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਾਡਾ ਛੋਟਾ ਬੇਟਾ ਵੱਡੇ ਭਰਾ ਦੇ ਘਰ ਗਿਆ ਸੀ ਅਤੇ ਅਸੀਂ ਇਸ ਨੂੰ ਉਡੀਕ ਹੀ ਰਹੇ ਸੀ ਤਾਂ ਸਾਡਾ ਵੱਡਾ ਬੇਟਾ ਨੰਗੇ ਪੈਰੀ ਭੱਜਾ ਆਇਆ ਕਿ ਸੰਦੀਪ ਨੂੰ ਕਿਸੇ ਨੇ ਮਾਰ ਦਿੱਤਾ ਹੈ ਅਤੇ ਸਾਨੂੰ ਬਿਲਕੁਲ ਇਸ ਗੱਲ ਤੇ ਯਕੀਨ ਨਹੀਂ ਹੋਇਆ ਕਿ ਉਸ ਦੀ ਤਾਂ ਕਿਸੇ ਨਾਲ ਦੁਸ਼ਮਣੀ ਨਹੀਂ ਸੀ ਉਸ ਨੂੰ ਕਿਸੇ ਨੇ ਮਾਰ ਦਿੱਤਾ ਅਤੇ ਬਾਅਦ ਵਿੱਚ ਸਾਨੂੰ ਪਤਾ ਲੱਗਿਆ ਕਿ ਸਾਡੇ ਵੱਡੇ ਬੇਟੇ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਹ ਸ਼ਰਾਬ ਪੀਣ ਦਾ ਆਦੀ ਸੀ।


