ICE ਦਾ ਵਿਵਹਾਰ ਤਾਨਸ਼ਾਹੀ ਵਾਲਾ : Barack Obama
ਮਿਨੀਸੋਟਾ ਵਿਚ ਤਾਇਨਾਤ 3000 ਸੰਘੀ ਏਜੰਟਾਂ ਦੀਆਂ ਆਮ ਲੋਕਾਂ ਨਾਲ ਟਕਰਾਅ ਦੀਆਂ ਅਨੇਕਾਂ ਵੀਡੀਓ ਸਾਹਮਣੇ ਆਈਆਂ ਹਨ। ਉਬਾਮਾ ਨੇ ਕਿਹਾ ਕਿ ਮਿਨਿਆਪੋਲਿਸ ,ਸੇਂਟ

By : Gill
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਸਾਬਕਾ ਰਾਸ਼ਟਰਪਤੀ ਬਰਾਕ ਉਬਾਮਾ ਨੇ ਇਮੀਗ੍ਰੇਸ਼ਨ ਤੇ ਕਸਟਮਜ ਇਨਫੋਰਸਮੈਂਟ (ਆਈ ਸੀ ਈ) ਏਜੰਟਾਂ ਦੀ ਸਖਤ ਅਲੋਚਨਾ ਕਰਦਿਆਂ ਕਿਹਾ ਹੈ ਕਿ ਉਹ ਤਾਨਾਸ਼ਾਹੀ ਢੰਗ ਤਰੀਕੇ ਨਾਲ ਕੰਮ ਕਰ ਰਹੇ ਹਨ। ਉਨਾਂ ਨੇ ਇਕ ਬਿਆਨ ਵਿੱਚ ਕਿਹਾ ਕਿ ਮਿਨੀਸੋਟਾ ਵਿੱਚ ਆਈ ਸੀ ਈ ਏਜੰਟ ਜਿਸ ਤਰਾਂ ਦਾ ਵਿਵਹਾਰ ਕਰ ਰਹੇ ਹਨ,ਅਜਿਹਾ ਵਿਵਹਾਰ ਏਕਾਧਿਕਾਰ ਤੇ ਤਾਨਾਸ਼ਾਹੀ ਦੇਸ਼ਾਂ ਵਿੱਚ ਵੇਖਿਆ ਗਿਆ ਹੈ। ਉਬਾਮਾ ਜਿਨਾਂ ਨੇ ਪਹਿਲਾਂ ਅਮਰੀਕਾ ਦੇ ਸ਼ਹਿਰਾਂ ਵਿੱਚ ਸੰਘੀ ਏਜੰਟਾਂ ਨੂੰ ਤਾਇਨਾਤ ਕਰਨ ਕਾਰਨ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਲੋਚਨਾ ਕੀਤੀ ਸੀ,ਨੇ ਤਾਜ਼ਾ ਬਿਆਨ ਵਿੱਚ ਕਿਹਾ ਹੈ ਕਿ ਆਈ ਸੀ ਈ ਏਜੰਟਾਂ ਦਾ ਵਿਵਹਾਰ ਖਤਰਨਾਕ ਹੈ ਇਹ ਚਿੰਤਾ ਦਾ ਵਿਸ਼ਾ ਹੈ ।
ਮਿਨੀਸੋਟਾ ਵਿਚ ਤਾਇਨਾਤ 3000 ਸੰਘੀ ਏਜੰਟਾਂ ਦੀਆਂ ਆਮ ਲੋਕਾਂ ਨਾਲ ਟਕਰਾਅ ਦੀਆਂ ਅਨੇਕਾਂ ਵੀਡੀਓ ਸਾਹਮਣੇ ਆਈਆਂ ਹਨ। ਉਬਾਮਾ ਨੇ ਕਿਹਾ ਕਿ ਮਿਨਿਆਪੋਲਿਸ ,ਸੇਂਟ ਪਾਲ ਵਿੱਚ ਆਈ ਸੀ ਈ ਏਜੰਟ ਜੋ ਕਰ ਰਹੇ ਹਨ ਉਸ ਦਾ ਨੋਟਿਸ ਲੈਣਾ ਜਰੂਰੀ ਹੈ, ਅਜਿਹਾ ਲੱਗਦਾ ਹੈ ਕਿ ਉਨਾਂ ਨੂੰ ਬਿਨਾਂ ਸਪੱਸ਼ਟ ਦਿਸ਼ਾ ਨਿਰਦੇਸ਼, ਸਿਖਲਾਈ ਦੇ ਤਾਇਨਾਤ ਕੀਤਾ ਗਿਆ ਹੈ ਜੋ ਲੋਕਾਂ ਨੂੰ ਘਰਾਂ ਵਿਚੋਂ ਧੂਹ ਕੇ ਬਾਹਰ ਕੱਢ ਰਹੇ ਹਨ ਤੇ ਜੋ ਸਧਾਰਨ ਖੜੇ ਲੋਕਾਂ ਉਪਰ ਹੰਝੂ ਗੈਸ ਛੱਡ ਰਹੇ ਹਨ। ਮਿਨਿਆਪੋਲਿਸ ਵਿੱਚ ਪ੍ਰਦਰਸ਼ਨਕਾਰੀ ਰੀਨੀ ਗੁੱਡ ਤੇ ਐਲਕਸ ਪੈਟੀ ਦੀ ਇਮੀਗ੍ਰੇਸ਼ਨ ਏਜੰਟਾਂ ਹੱਥੋਂ ਹੋਈ ਹੱਤਿਆ ਤੋਂ ਬਾਅਦ ਦੇਸ਼ ਭਰ ਵਿੱਚ ਵੱਡੀ ਪੱਧਰ 'ਤੇ ਵਿਰੋਧ ਵੇਖਣ ਨੂੰ ਮਿਲਿਆ ਹੈ।


