Begin typing your search above and press return to search.

ਲੁਧਿਆਣਾ ਵਿੱਚ ਹੋ ਸਕਦੀ ਹੈ ਹੌਬੀ ਧਾਲੀਵਾਲ ਦੀ ਚੋਣੀ ਦਸਤਕ

ਲੁਧਿਆਣਾ ਵਿੱਚ ਹੋ ਸਕਦੀ ਹੈ ਹੌਬੀ ਧਾਲੀਵਾਲ ਦੀ ਚੋਣੀ ਦਸਤਕ
X

GillBy : Gill

  |  6 April 2025 10:22 AM IST

  • whatsapp
  • Telegram


"ਭਾਜਪਾ ਮੌਕਾ ਦੇਵੇ ਤਾਂ ਜ਼ਰੂਰ ਚੋਣ ਲੜਾਂਗਾ": ਹੌਬੀ ਧਾਲੀਵਾਲ

ਲੁਧਿਆਣਾ : ਪਾਲੀਵੁੱਡ ਅਦਾਕਾਰ ਤੇ ਭਾਜਪਾ ਆਗੂ ਕਮਲਦੀਪ ਸਿੰਘ ਉਰਫ ਹੌਬੀ ਧਾਲੀਵਾਲ ਨੇ ਇਸ਼ਾਰਾ ਦਿੱਤਾ ਹੈ ਕਿ ਜੇਕਰ ਭਾਜਪਾ ਉਨ੍ਹਾਂ ਨੂੰ ਟਿਕਟ ਦਿੰਦੀ ਹੈ, ਤਾਂ ਉਹ ਲੁਧਿਆਣਾ ਪੱਛਮੀ ਦੀ ਉਪ ਚੋਣ ਲੜਨਗੇ।

ਆਮ ਆਦਮੀ ਪਾਰਟੀ ਨੇ ਇਸ ਸੀਟ 'ਤੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਮੈਦਾਨ 'ਚ ਉਤਾਰਿਆ ਹੈ, ਜਦਕਿ ਕਾਂਗਰਸ ਵੱਲੋਂ ਭਾਰਤ ਭੂਸ਼ਣ ਆਸ਼ੂ ਚੋਣ ਲੜ ਰਹੇ ਹਨ। ਬਜਪ ਨੇ ਅਜੇ ਤੱਕ ਉਮੀਦਵਾਰ ਦਾ ਐਲਾਨ ਨਹੀਂ ਕੀਤਾ।

ਹੌਬੀ ਧਾਲੀਵਾਲ, ਜੋ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਦੇ ਹੱਕ 'ਚ ਵੋਟਾਂ ਮੰਗਦੇ ਵੇਖੇ ਗਏ ਸਨ, ਨੇ ਹਾਲ ਹੀ ਵਿੱਚ ਚੋਣ ਨਿਗਰਾਨ ਨਰਿੰਦਰ ਸਿੰਘ ਰੈਨਾ ਨਾਲ ਮੁਲਾਕਾਤ ਵੀ ਕੀਤੀ।

ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ,

"ਜੇਕਰ ਭਾਜਪਾ ਮੈਨੂੰ ਮੌਕਾ ਦਿੰਦੀ ਹੈ ਤਾਂ ਮੈਂ ਲੁਧਿਆਣਾ ਹੀ ਨਹੀਂ, ਦੇਸ਼ ਦੇ ਕਿਸੇ ਵੀ ਹਿੱਸੇ ਤੋਂ ਚੋਣ ਲੜਨ ਲਈ ਤਿਆਰ ਹਾਂ।"

ਹੌਬੀ ਧਾਲੀਵਾਲ: ਅਦਾਕਾਰੀ ਤੋਂ ਸਿਆਸਤ ਤੱਕ

ਸੰਗਰੂਰ ਜੰਮੇ ਹੌਬੀ ਨੇ 2012 ਵਿੱਚ 'ਬੁਰਾਹ' ਫਿਲਮ ਰਾਹੀਂ ਪਾਲੀਵੁੱਡ 'ਚ ਕਦਮ ਰੱਖਿਆ। ਉਹ 'ਅੰਗਰੇਜ਼' (2015), 'ਲਾਹੌਰੀਏ' (2017), 'ਅਰਦਾਸ ਕਰਨ' (2019) ਵਰਗੀਆਂ ਫਿਲਮਾਂ ਲਈ ਜਾਣੇ ਜਾਂਦੇ ਹਨ। ਉਹ ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਤੋਂ ਗ੍ਰੈਜੂਏਟ ਹਨ ਅਤੇ ਫੈਸ਼ਨ ਡਿਜ਼ਾਈਨਰ ਲਿਲੀ ਧਾਲੀਵਾਲ ਨਾਲ ਵਿਆਹਤ ਹਨ। ਦੋ ਬੱਚਿਆਂ ਦੇ ਪਿਤਾ ਹਨ।

Next Story
ਤਾਜ਼ਾ ਖਬਰਾਂ
Share it